Home / ਪਾਲੀਵੁੱਡ / ਨਵਜੋਤ ਸਿੱਧੂ ਨੇ ਬਾਦਲ ਪਰਿਵਾਰ ਨੂੰ ਰੱਖਿਆ ਨਿਸ਼ਾਨੇ ਤੇ

ਨਵਜੋਤ ਸਿੱਧੂ ਨੇ ਬਾਦਲ ਪਰਿਵਾਰ ਨੂੰ ਰੱਖਿਆ ਨਿਸ਼ਾਨੇ ਤੇ

ਨਵਜੋਤ ਸਿੰਘ ਸਿੱਧੂ ਭਾਵੇਂ ਕੈਪਟਨ ਸਰਕਾਰ ਤੋਂ ਕਰੀਬ ਦੋ ਸਾਲ ਪਹਿਲਾਂ ਬਾਹਰ ਆ ਗਏ ਸਨ, ਪਰ ਉਨ੍ਹਾਂ ਕੈਪਟਨ ਉੱਤੇ ਨਿੱਜੀ ਤੌਰ ਉੱਤੇ ਇੰਨਾ ਖੁੱਲ੍ਹ ਕੇ ਬਿਆਨ ਨਹੀਂ ਦਿੱਤਾ ਸੀ। ਪਰ ਹੁਣ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਿੱਧਾ ਹੋ ਗਏ ਹਨ ਜਿਵੇਂ ਉਨ੍ਹਾਂ ਨੂੰ ਕੋਈ ਇਸ਼ਾਰਾ ਮਿਲ ਰਿਹਾ ਹੋਵੇ।ਅੱਜ ਉਨ੍ਹਾਂ ਨੇ ਸੂਬੇ ਕੈਪਟਨ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਸੋਸ਼ਲ ਮੀਡੀਆ ਦੇ ਰਾਹੀਂ ਇਕ ਵਾਰ ਫਿਰ ਮੋਰਚਾ ਖੋਲ੍ਹਿਆ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ‘ਤੇ ਸਹਿਮਤੀ ਹੈ ਕਿ ਪੰਜਾਬ ‘ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਸਾਡੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਅਫ਼ਸਰਸ਼ਾਹੀ ਤੇ ਪੁਲਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਿਕ ਕੰਮ ਕਰ ਰਹੇ ਹਨ। ਸਰਕਾਰ ਲੋਕ ਭਲਾਈ ਲਈ ਨਹੀਂ ਸਗੋਂ ਮਾਫ਼ੀਆ ਰਾਜ ਨੂੰ ਬਰਕਰਾਰ ਰੱਖਣ ਲਈ ਚੱਲ ਰਹੀ ਹੈ।ਭਾਵੇਂ ਉਹ ਲਗਾਤਾਰ ਪੰਜਾਬ ਸਰਕਾਰ ਦੇ ਕੰਮਾਂ ਉੱਤੇ ਸਵਾਲ ਚੁੱਕਦੇ ਰਹੇ ਪਰ ਉਹ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀਆਂ ਕੋਸ਼ਿਸ਼ਾਂ ਸਦਕਾ ਕੈਪਟਨ ਨਾਲ ਸਮਝੌਤੇ ਲਈ ਕੋਸ਼ਿਸ਼ਾਂ ਵੀ ਕਰਦੇ ਰਹੇ।

ਪਰ ਹੁਣ ਜਿਸ ਤਰੀਕੇ ਦੀ ਤਿੱਖੀ ਭਾਸ਼ਾ ਵਿਚ ਸਿੱਧੂ ਨੇ ਗੱਲ ਕੀਤੀ ਹੈ, ਉਹ ਕੈਪਟਨ ਅਮਰਿੰਦਰ ਸਿੰਘ ਦੇ ਉਲਟ ਸਿੱਧਾ ਮੋਰਚਾ ਖੋਲਣ ਵਾਂਗ ਹੈ।।। ਉੱਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਦੀ ਨਵਜੋਤ ਸਿੱਧੂ ਨਾਲ ਨਰਾਜ਼ਗੀ ਦੇ ਬਾਵਜੂਦ ਉਨ੍ਹਾਂ ਕਦੇ ਵੀ ਜਨਤਕ ਤੌਰ ਉੱਤੇ ਸਿੱਧੂ ਦੇ ਉਲਟ ਨਿੱਜੀ ਤੌਰ ਉੱਤੇ ਬਿਆਨ ਨਹੀਂ ਦਿੱਤਾ ਸੀ। ਅਜੇ ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੇ 4 ਸਾਲ ਪੂਰੇ ਹੋਏ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਉਸ ਵਿਚ ਵੀ ਕਿਹਾ ਸੀ ਕਿ ਉਹ ਸਿੱਧੂ ਨੂੰ ਉਦੋਂ ਤੋਂ ਜਾਣਦੇ ਹਨ,ਜਦੋਂ ਉਹ 2 ਸਾਲ ਦਾ ਬੱਚਾ ਸੀ।

ਉਨ੍ਹਾਂ ਦੇ ਪਿਤਾ ਨਾਲ ਮੇਰਾ ਚੰਗਾ ਵਾਹ ਵਾਸਤਾ ਸੀ। ਉਹ ਸਾਡੀ ਟੀਮ ਦਾ ਹਿੱਸਾ ਹੈ।ਪਰ 27 ਅਪ੍ਰੈਲ ਨੂੰ ਜਾਰੀ ਪ੍ਰੈਸ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਨੂੰ ਚੁਣੌਤੀ ਦੇ ਦਿੱਤੀ ਤੇ ਪ੍ਰੈਸ ਕਾਨਫਰੰਸ ਵਿਚ ਕੈਪਟਨ ਨੇ ਕਿਹਾ, ”ਨਵਜੋਤ ਸਿੱਧੂ ਨੂੰ ਇੱਕ ਪਾਸਾ ਕਰ ਲੈਣਾ ਚਾਹੀਦਾ ਹੈ, ਉਹ ਮੇਰੇ ਉਲਟ ਚੋਣ ਖੜਨ ਲਈ ਅਜ਼ਾਦ ਹੈ, ਉਸਦਾ ਹਾਲ ਵੀ ਜਨਰਲ ਜੇਜੇ ਸਿੰਘ ਵਾਲਾ ਹੋਵੇਗਾ”।।

About Jagjit Singh

Check Also

ਪੰਜਾਬੀ ਫ਼ਿਲਮਾਂ ਦਾ ਇਹ ਅਦਾਕਾਰ ਨਹੀਂ ਰਿਹਾ

ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਅਦਾਕਾਰਾ ਦੇ ਪੂਰੇ ਹੋਣ ਦੀ ਖਬਰ …

Leave a Reply

Your email address will not be published. Required fields are marked *