Home / ਪਾਲੀਵੁੱਡ / ਨਵਜੋਤ ਕੌਰ ਲੰਬੀ ਬੋਲੀ ਸਿੱਧੂ ਮੂਸੇਵਾਲੇ ਬਾਰੇ

ਨਵਜੋਤ ਕੌਰ ਲੰਬੀ ਬੋਲੀ ਸਿੱਧੂ ਮੂਸੇਵਾਲੇ ਬਾਰੇ

ਨਵਜੋਤ ਕੌਰ ਲੰਬੀ ਆਮ ਆਦਮੀ ਪਾਰਟੀ ਦੀ ਘਟ ਉਮਰ ਵਾਲੀ ਕੁੜੀ ਹੈ ਜਿਸਨੇ ਸਿਆਸਤ ਦੇ ਵਿਚ ਮੱਲਾ ਮਾਰੀਆ |ਨਵਜੋਤ ਕੌਰ ਸੋਸ਼ਲ ਮੀਡਿਆ ਤੇ ਵੀ ਕਾਫੀ ਚਰਚਿਤ ਰਹਿੰਦੀ ਹੈ |ਹਾਲ ਹੀ ਦੇ ਵਿਚ ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇਵਾਲਾ ਦੇ ਬਾਰੇ ਵਿਚ ਇਕ ਪੋਸਟ ਪਾਈ ਹੈ ਤੇ ਪੋਸਟ ਦੇ ਵਿਚ ਲਿਖਿਆ ਹੈ ਕਿ ਹੋ ਸਕੇ ਤਾਂ ਪੜਿਓ ਜ਼ਰੂਰ।
ਅੱਜ ਮੈਂ ਸਿੱਧੂ ਮੂਸੇ ਵਾਲੇ ਬਾਰੇ ਆਪਣੇ ਵਿਚਾਰ ਲਿਖਣਾ ਚਾਹੁੰਦੀ ਆ।ਹੋ ਸਕਦਾ ਕੁਝ ਕ ਲੋਕ ਇਸ ਵਿਚਾਰ ਨਾਲ ਸਹਿਮਤ ਹੋਣ ਤੇ ਕੁਝ ਕ ਨਾ ਸਹਿਮਤ ਹੋਣ!
ਇਹਦੇ ਵਿਚ ਕੋਈ ਸ਼ੱਕ ਨਹੀਂ ਤੇ ਨਾ ਹੀ ਕੋਈ ਦੋ ਰਾਏ ਆ िਕ ਸਿੱਧੂ ਮੂਸੇ ਵਾਲੇ ਦਾ ਨਾਮ ਇਸ ਵਕਤ world ਵਿਚ ਬਹੁਤ ਉੱਪਰ ਤੱਕ ਚਲਾ ਗਿਆ।

ਜਦੋਂ ਕੋਈ ਵੀ ਪੰਜਾਬੀ ਮੁੰਡੇ ਜਾ ਪੰਜਾਬੀ ਕੁੜੀਆਂ , ਕਿਸੇ ਵੀ ਖੇਤਰ ਵਿਚ ਆਪਣਾ ਨਾਮ ਉੱਚਾ ਕਰਦੇ ਨੇ ਤਾਂ ਉਹਨਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਤੇ ਸਾਡਾ ਫਰਜ਼ ਹੈ ਕੇ ਉਹਨਾਂ ਨੂੰ ਅਸੀਂ appreciate ਕਰੀਏ।ਔਰ ਸਿੱਧੂ ਮੂਸੇ ਵਾਲੇ ਨੇ ਗਾਇਕੀ ਦੇ ਖੇਤਰ ਵਿਚ ਆਪਣਾ ਨਾਮ ਵਰਲਡ ਦੇ ਟੋਪ ਦੇ ਕਲਾਕਾਰਾਂ ਚ ਸ਼ਾਮਿਲ ਕਰ ਲਿਆ।ਜ਼ਰੂਰੀ ਨਹੀਂ ਕੇ ਤੁਹਾਨੂੰ ਸਿੱਧੂ ਮੂਸੇ ਵਾਲੇ ਦੀ ਗਾਇਕੀ ਪਸੰਦ ਹੋਵੇ ।ਪਰ ਇੱਕ ਪੰਜਾਬੀ ਹੋਣ ਦੇ ਨਾਂ ਤੇ ਜੇਕਰ ਤੁਸੀਂ ਆਪਣੇ ਪੰਜਾਬੀ ਵੀਰ ਨੂੰ appreciate ਨਹੀਂ ਕਰ ਸਕਦੇ ਤਾਂ ਘਟੋਂ ਘਟ ਉਸਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਵੀ ਨਾ ਕਰੋ।ਪਿਛਲੇ ਕੁਝ ਕ ਸਮੇ ਤੋਂ ਮੈਂ ਦੇਖ ਰਹੀ ਆ ਕਿ ਕੁਝ ਕਿ ਮੀਡਿਆ ਚੈਨਲ,ਸਾਡੇ ਸਤਿਕਾਰਯੋਗ ਕੁਝ ਕ ਪੱਤਰਕਾਰ ਭਰਾ ਜਿਵੇਂ ਨਿੱਜੀ ਤੌਰ ਤੇ ਉਹਨਾਂ ਤੇ hamle ਕਰ ਰਹੇ ਆ।ਆਲੋਚਨਾ ਕਰੋ ਤੁਸੀਂ ਸਿੱਧੂ ਮੂਸੇ ਵਾਲੇ ਦੀ,ਜੱਚ ਕੇ ਕਰੋ ਪਰ ਨਫ਼ਰਤ ਨਾ ਕਰੋ।ਕੁਝ ਕੇ ਮੇਰੇ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੇ ਸਿੱਧੂ ਮੂਸੇ ਵਾਲੇ ਬਾਰੇ ਜੋ ਸ਼ਬਦ ਲਿਖੇ(ਕੋਈ ਲਿਖਦਾ ਲੰਡੂ ਕਲਾਕਾਰ,ਕੋਈ ਲਿਖਦਾ ਹਿੰਸਕ ਕਲਾਕਾਰ,ਕੋਈ ਗੁੰਡਾ ਲਿਖ ਰਿਹਾ ਤੇ ਕੋਈ ਗੈਂਗਸਟਰ)ਇਹ ਸ਼ਬਦ ਓਹਨਾ ਪੱਤਰਕਾਰ ਭਰਾਵਾਂ ਦੇ ਕਿਰਦਾਰ ਨੂੰ ਨਹੀਂ ਸੋਭਦੇ।

ਸਿੱਧੂ ਮੂਸੇ ਵਾਲੇ ਨੇ ਕੀ ਗਾਉਣਾ, ਕੀ ਲਿਖਣਾ ਇਹ ਅਸੀਂ ਨਹੀਂ ਤੈਅ ਕਰ ਸਕਦੇ ,ਅਸੀਂ ਸਿਰਫ ਇਹ ਤੈਅ ਕਰ ਸਕਦੇ ਆ ਕੇ ਅਸੀਂ ਕੀ ਸੁਣਨਾ। ਜੇਕਰ ਤੁਹਾਨੂੰ ਇਹ ਗਾਣੇ ਨਹੀਂ ਚੰਗੇ ਲਗਦੇ ਤੇ ਤੁਸੀਂ ਇਹਨਾਂ ਨੂੰ ਰੋਕਣਾ ਚਾਹੁੰਦੇ ਓ ਤਾਂ ਇੱਕ ਸਖ਼ਤ ਕਾਨੂੰਨ ਬਣਾਉਣ ਲਈ ਆਪਣੀ ਆਵਾਜ਼ ਸਰਕਾਰ ਕੋਲ ਪਹੁੰਚਾਉ।ਮੇਰੇ ਸਤਿਕਾਰਯੋਗ ਵਕੀਲ ਭਰਾ ਜੋ ਸਿੱਧੂ ਮੂਸੇ ਵਾਲੇ ਦੇ ਖਿਲਾਫ ਇਹ kes ਲੜ ਰਹੇ ਆ ਕਿ ਉਹਨਾਂ ਅਨੁਸਾਰ ਇੱਕ ਮਾਂ ਦੇ ਨੋਜਵਾਨ ਪੁੱਤ ਨੂੰ ਜੇਲ ਕਰਵਾਉਣਾ ਹੀ ਵੱਡੀ ਪ੍ਰਾਪਤੀ ਆ?ਮੇਰੇ ਹਿਸਾਬ ਨਾਲ ਤਾਂ,ਜਿਹੜੇ ਸਾਡੇ ਪੰਜਾਬ ਦੇ ਨੋਜਵਾਨ ਆਪਣੀਆਂ ਸ-ਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇ-ਲ੍ਹਾਂ ਕੱ-ਟ ਰਹੇ ਆ ਓਹਨਾ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕਰਨਾ ਤੇ ਉਹਨਾਂ ਨੂੰ ਰਿਹਾਅ ਕਰਵਾਉਣਾ ਤੁਹਾਡੀ ਵੱਡੀ ਪ੍ਰਾਪਤੀ ਹੋਵੇਗੀ।ਸਿੱਧੂ ਮੂਸੇ ਵਾਲਾ ਕੋਈ ਮੇਰੇ ਤਾਏ ਦਾ ਪੁੱਤ ਨਹੀਂ ,ਓਹਦੇ ਚ ਬਹੁਤ ਕ-ਮੀਆਂ ਹੋ ਸਕਦੀਆਂ ,ਸੁਭਾਵਿਕ ਆ ਮੇਰੇ ਚ ਵੀ ਕ-ਮੀਆਂ ਹੋ ਸਕਦੀਆਂ ਤੇ ਤੁਹਾਡੇ ਚ ਵੀ ਬਹੁਤ ਕ-ਮੀਆਂ ਹੋ ਸਕਦੀਆਂ ।

ਓਹਦੇ ਚ ਗ਼-ਲਤੀਆਂ ਵੀ ਹੋਣਗੀਆਂ ਕਿਉਕਿ ਇਨਸਾਨ ਗ-ਲਤੀਆਂ ਦਾ ਪੁਤਲਾ ਐ।ਪਰ ਗ਼-ਲਤੀਆਂ ਦੀ ਸ-ਜ਼ਾ ਨਹੀਂ ਹੁੰਦੀ ਮਾ-ਫ਼ੀ ਹੁੰਦੀ ਐ ਤੇ ਸ-ਜ਼ਾ ਗੁ-ਨਾਹਾਂ ਦੀ ਹੁੰਦੀ ਐ।ਤੇ ਮੈਨੂੰ ਨਹੀਂ ਲਗਦਾ ਕਿ ਸਿੱਧੂ ਮੂਸੇ ਵਾਲੇ ਨੇ ਕੋਈ ਵੱਡਾ ਗੁ-ਨਾਹ ਕੀਤਾ ਕਿ ਉਸਨੂੰ 4- 5 ਸਾਲ ਦੀ ਸ-ਜ਼ਾ ਕਰਵਾਉਣੀ ਜਰੂਰੀ ਆ।ਮੈਂ ਤਾਂ ਇਕ ਅਪੀਲ ਕਰ ਸਕਦੀ ਆ ਕੇ ਪੰਜਾਬ ਦਾ ਮ-ਸਲਾ ਸਿੱਧੂ ਮੂਸੇ ਵਾਲਾ ਨਹੀਂ ਪੰਜਾਬ ਦੇ ਮਸਲੇ ਹੋਰ ਬਹੁਤ ਵੱਡੇ ਆ।ਓਹਨਾ ਵੱਲ ਧਿਆਨ ਦਿਓ।ਜੇਕਰ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਕੁਝ ਬੋਲਿਆ ਗਿਆ ਹੋਵੇ ਤਾਂ ਛੋਟੀ ਬੱਚੀ ਸਮਝ ਕੇ ਮਾਫ ਕਰਿਓ।ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ।

About Jagjit Singh

Check Also

ਕੇਜਰੀਵਾਲ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਹ ਤੋਹਫ਼ਾ, ਕੰਮ ਕਰਨ ਦੀਆਂ 6 ਗ੍ਰੰਟੀਆਂ ਦਿਤੀਆਂ ਲਿਖ ਕੇ

ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ …

Leave a Reply

Your email address will not be published. Required fields are marked *