ਪਹਿਲਾਂ ਆਮ ਆਦਮੀ ਪਾਰਟੀ ਵਿਚ ਰਹਿ ਅਤੇ ਫਿਰ ਸੁਖਪਾਲ ਸਿੰਘ ਖਹਿਰਾ ਦਾ ਸਾਥ ਦੇਣ ਵਾਲੀ ਲੰਬੀ ਤੋਂ ਯੂਥ ਆਗੂ ਨਵਜੋਤ ਕੌਰ ਲੰਬੀ ਦੇ ਨਾਮ ‘ਤੇ ਬਣੇ ਇਕ ਪੇਜ ‘ਤੇ ਅੱਜ ਗਾਇਕਾ ਅਨਮੋਲ ਗਗਨ ਮਾਨ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਲੈ ਕੇ ਪਾਈ ਇਕ ਪੋਸਟ ਜਿਸ ਵਿਚ ਗਲਤ ਸ਼ਬਦਾਵਲੀ ਵਰਤੀ ਗਈ ਹੈ ਦਾ ਖੁਦ ਨਵਜੋਤ ਕੌਰ ਲੰਬੀ ਨੇ ਖੰਡਨ ਕੀਤਾ ਹੈ।ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਨਾਮ ‘ਤੇ ਪੇਜ ਬਣਾ ਕੇ ਕਿਸੇ ਵਲੋਂ ਗਲ਼ਤ ਪੋਸਟ ਪਾਈ ਗਈ ਹੈ।
ਨਵਜੋਤ ਕੌਰ ਲੰਬੀ ਨੇ ਖੰਡਨ ਕਰਦਿਆ ਕਿਹਾ ਕਿ ਮੇਰੇ ਨਾਮ ਦੇ ਜਾਅਲੀ ਪੇਜ ‘ਤੇ ਅਨਮੋਲ ਗਗਨ ਮਾਨ ਬਾਰੇ ਬਹੁਤ ਘਟੀਆ ਸ਼ਬਦ ਲਿਖੇ ਗਏ ਹਨ, ਜੋ ਕਿ ਬਹੁਤ ਗਲਤ ਹੈ। ਮੈਨੂੰ ਪਤਾ ਲੱਗਾ ਹੈ ਕਿ ਉਹ ਆਮ ਆਦਮੀ ਪਾਰਟੀ ਵਿਚ ਜਾ ਰਹੇ ਹਨ। ਵਧੀਆ ਗੱਲ ਹੈ ਕਿ ਉਹ ਆਪਣਾ ਕੈਰੀਅਰ ਛੱਡ ਕੇ ਸਿਆਸਤ ਵਿਚ ਆ ਰਹੇ ਹਨ। ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਇਕ ਕੁੜੀ ਹੋ ਕਿ ਸਿਆਸਤ ਵਿਚ ਜਾ ਰਹੇ ਹਨ ਕਿਉਂਕਿ ਪਹਿਲਾਂ ਹੀ ਸਿਆਸਤ ਵਿਚ ਕੁੜੀਆਂ ਬਹੁਤ ਘੱਟ ਹਨ। ਸੋ ਇਨ੍ਹਾਂ ਨਾਲ ਜੋ ਵੀ ਕੁੜੀਆਂ ਰਾਜਨੀਤੀ ਵਿਚ ਆਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਹੁੰਗਾਰਾ ਮਿਲੇਗਾ।
ਨਵਜੋਤ ਕੌਰ ਨੇ ਕਿਹਾ ਕਿ ਕੋਈ ਵੀ ਪਾਰਟੀ ਹੋਵੇ ਪਰ ਇਹ ਵੱਡੀ ਗੱਲ ਹੈ ਕੇ ਪੰਜਾਬ ਦੇ ਹੱਕ ਲਈ,ਪੰਜਾਬ ਦੇ ਹਿੱਤ ਲਈ ਉਹ ਅੱਗੇ ਆਏ।ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਆਲੋ ਚਨਾ ਕਰਨ ਦੀ ਬਜਾਏ ਉਨ੍ਹਾਂ ਨੂੰ ਹੱਲਾਸ਼ੇਰੀ ਦਈਏ। ਇੱਥੇ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਕੌਰ ਲੰਬੀ ਨੂੰ ਇਸ ਤਰ੍ਹਾਂ ਦੀ ਮੁਸ਼ ਕਲ ਵਿੱਚੋਂ ਲੰਘਣਾ ਪਿਆ ਸੀ। ਜਿਸ ਦਾ ਉਨ੍ਹਾਂ ਨੇ ਸ਼ਕਰੀਨ ਸ਼ਾਟ ਪਾ ਕੇ ਦੱਸਿਆ ਵੀ ਸੀ।ਲੰਬੀ ਦੀ ਰਹਿਣ ਵਾਲੀ ਇਹ ਪੰਜਾਬ ਦੀ ਧੀ ਸਾਰੇ ਪਾਸੇ ਵਾਹ ਵਾਹ ਖੱਟ ਰਹੀ ਹੈ |
