ਜਿੱਥੇ ਅੱਜ ਸਾਰੀ ਦੁਨੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਖੇਤੀ ਕਾਨੂੰਨਾਂ ਦੇ ਕਾਰਨ ਰੋਸ ਕਰ ਰਹੀ ਹੈ। ਜਿਸ ਨੂੰ ਮੋਦੀ ਸਰਕਾਰ ਵੱਲੋਂ ਕਿਸਾਨਾਂ ਉੱਪਰ ਥੋਪਿਆ ਜਾ ਰਿਹਾ ਹੈ। ਕਿਉਂਕਿ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਦੇਸ਼ ਦੇ ਸਭ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਕਸਦ ਨਾਲ ਕਈ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਬਹੁਤ ਸਾਰੇ ਦੇਸ਼ਾਂ ਦੇ ਪ੍ਰਧਾਨਮੰਤਰੀ, ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕਰ ਚੁੱਕੇ ਹਨ। ਉੱਥੇ ਹੀ ਹੁਣ ਨਰਿੰਦਰ ਮੋਦੀ ਦੇ ਸਕੇ ਭਰਾ ਵੱਲੋਂ ਲਾਏ ਗਏ ਧਰਨੇ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੱਲ ਲਖਨਊ ਤੋਂ ਸਾਹਮਣੇ ਆਈ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਵੱਲੋਂ ਲਖਨਊ ਅਮੌਸੀ ਏਅਰਪੋਰਟ ਤੇ ਧਰਨਾ ਦਿੱਤਾ ਜਾ ਰਿਹਾ ਹੈ।
ਇਹ ਗੱਲ ਉਸ ਸਮੇਂ ਹੋਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਵੱਲੋਂ 4 ਫਰਵਰੀ ਨੂੰ ਸੁਲਤਾਨਪੁਰ, 5 ਫਰਵਰੀ ਨੂੰ ਜੌਨਪੁਰ ਅਤੇ 6 ਫਰਵਰੀ ਨੂੰ ਪ੍ਰਤਾਪਗੜ੍ਹ ਜਾਣ ਦਾ ਪ੍ਰੋਗਰਾਮ ਸੀ। ਇਸ ਲਈ ਉਹ ਲਖਨਊ ਦੇ ਏਅਰਪੋਰਟ ਪਹੁੰਚੇ ਸਨ, ਜਿਥੋਂ ਉਨ੍ਹਾਂ ਵੱਲੋਂ ਇਨ੍ਹਾਂ ਸਭ ਜਗ੍ਹਾ ਉਪਰ ਜਾਣਾ ਸੀ। ਉਨ੍ਹਾਂ ਨੂੰ ਲੈਣ ਲਈ ਕੁਝ ਵਰਕਰਾਂ ਵੱਲੋਂ ਏਅਰ ਪੋਰਟ ਤੇ ਆਉਂਦੇ ਸਮੇਂ ਸਰਕਾਰ ਦੇ ਆਦੇਸ਼ ਤੇ ਪੁਲਸ ਵੱਲੋਂ ਹਿਰਾ ਸਤ ਵਿਚ ਲੈ ਲਿਆ ਗਿਆ। ਇਸ ਖਬਰ ਦੀ ਜਾਣਕਾਰੀ ਮਿਲਣ ਤੇ ਪ੍ਰਹਿਲਾਦ ਮੋਦੀ ਲਖਨਊ ਦੇ ਏਅਰਪੋਰਟ ਦੇ ਬਾਹਰ ਧਰਨੇ ਤੇ ਬੈਠ ਗਏ।ਉਨ੍ਹਾਂ ਕਿਹਾ ਕਿ ਲਖਨਊ ਪੁਲਸ ਵੱਲੋਂ ਕੀਤੇ ਗਏ ਵਰਕਰਾਂ ਨੂੰ ਰਿਹਾ ਕੀਤਾ ਜਾਵੇ ਅਤੇ ਪੀਐਮਓ ਵੱਲੋਂ ਜਾਰੀ ਕੀਤੇ ਗਏ ਆਦੇਸ਼ ਨੂੰ ਵਿਖਾਇਆ ਜਾਵੇ।
ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਧਰਨੇ ਤੋਂ ਨਹੀਂ ਉਠਣਗੇ ਜਦੋਂ ਤਕ ਉਨ੍ਹਾਂ ਨੂੰ ਨਿਆਂ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਉਸ ਸਮੇਂ ਤੱਕ ਉਹ ਭੋਜਨ ਅਤੇ ਪਾਣੀ ਨੂੰ ਤਿਆਗ ਕੇ ਆਪਣਾ ਇਹ ਧਰਨਾ ਜਾਰੀ ਰੱਖਣਗੇ।ਉਨ੍ਹਾਂ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਆਪਣੇ ਕੁੱਝ ਨਿੱਜੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਆਏ ਸਨ।
