Home / ਤਾਜ਼ਾ ਖਬਰਾਂ / ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ ਦੋਸਤੀ ਹੈ ਤੇ ਵਿਆਹ ਤੋਂ ਬਾਅਦ ਵੀ ਸਦਾ ਇਕੱਠੇ ਰਹਿਣਾ ਚਾਹੁੰਦੀਆਂ ਸੀ।ਅਜਿਹੇ ‘ਚ ਉਨ੍ਹਾਂ ਨੇ ਇਹ ਤਰਕੀਬ ਕੱਢੀ।ਦੋਵਾਂ ਨੇ ਵਾਰੀ ਵਾਰੀ ਇੱਕ ਹੀ ਸਖਸ਼ ਨਾਲ ਵਿਆਹ ਕਰ ਲਿਆ।ਵਿਆਹ ਤੋਂ ਬਾਅਦ ਹੁਣ ਉਹ ਇੱਕ ਘਰ ‘ਚ ਰਹਿੰਦੀਆਂ ਹਨ।ਦੋਵੇਂ ਸਹੇਲੀਆਂ ਪਾਕਿਸਤਾਨ ਦੇ ਮੁਜ਼ੱਫਰਪੁਰ ਦੀਆਂ ਰਹਿਣ ਵਾਲੀਆਂ ਹਨ।ਇੱਕ ਦਾ ਨਾਮ ਸ਼ਹਿਨਾਜ ਹੈ ਤੇ ਦੂਜੀ ਦਾ ਨਾਮ ਨੂਰ ਹੈ।ਵਿਆਹ ਤੋਂ ਬਾਅਦ ਉਹ ਆਪਣੀ ਸਹੇਲੀ ਨੂਰ ਤੋਂ ਦੂਰ ਹੋ ਗਈ।ਹਾਲਾਂਕਿ ਨੂਰ ਅਕਸਰ ਉਨਾਂ੍ਹ ਦੇ ਘਰ ਆਇਆ ਜਾਇਆ ਕਰਦੀ ਸੀ।

ਅਜਿਹੇ ‘ਚ ਨੂਰ ਨੇ ਸ਼ਹਿਨਾਜ਼ ਦੇ ਪਤੀ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ।ਇਸਦੇ ਪਿੱਛੇ ਦਾ ਮਕਸਦ ਸੀ ਕਿ ਉਹ ਸਹਿਨਾਜ ਦੇ ਨਾਲ ਇੱਕ ਹੀ ਘਰ ‘ਚ ਰਹਿ ਸਕੇ ਤੇ ਉਨਾਂ੍ਹ ਦੀਆਂ ਦੂਰੀਆਂ ਖਤਮ ਹੋ ਜਾਣ।ਸ਼ਹਿਨਾਜ ਨੂੰ ਨੂਰ ਦਾ ਪਲਾਨ ਪਸੰਦ ਆ ਗਿਆ ਤੇ ਉਨ੍ਹਾਂ ਨੇ ਪਤੀ ੲਜਾਜ਼ ਨਾਲ ਉਸਨੂੰ ਵਿਆਹ ਕਰਨ ਦੀ ਮਨਜੂਰੀ ਦੇ ਦਿੱਤੀ।ਇਸ ਤਰ੍ਹਾਂ ਦੋ ਔਰਤਾਂ ਨੇ ਇੱਕ ਹੀ ਸ਼ਖਸ ਨਾਲ ਵਿਆਹ ਕਰ ਲਿਆ।ਸ਼ਹਿਨਾਜ ਦੇ ਦੋ ਬੱਚੇ ਹਨ।ਜਦੋਂ ਕਿ ਨੂਰ ਦਾ ਇੱਕ ਬੱਚਾ ਹੈ।ਇਹ ਪੂਰੀ ਫੈਮਿਲੀ ਇੱਕ ਹੀ ਘਰ ‘ਚ ਨਾਲ ਨਾਲ ਰਹਿੰਦੀ ਹੈ।

ਆਪਸੀ ਤਾਲਮੇਲ ਦੀ ਗੱਲ ‘ਤੇ ਸ਼ਹਿਨਾਜ ਦਾ ਕਹਿਣਾ ਹੈ ਕਿ ਮੇਰੀ ਲੜਾਈ ਏਜ਼ਾਜ਼ ਨਾਲ ਹੋ ਸਕਦੀ ਹੈ ਪਰ ਨੂਰ ਨਾਲ ਕਦੇ ਨਹੀਂ।ਕਿਉਂ ਕਿ ਮੈਂ ਖੁਦ ਨੂਰ ਨੂੰ ਆਪਣੇ ਘਰ ਲੈ ਕੇ ਆਈ।ਦੂਜੇ ਪਾਸੇ ਨੂਰ ਦਾ ਕਹਿਣਾ ਹੈ ਕਿ ਸ਼ਹਿਨਾਜ਼ ਨਾਲ ਉਨ੍ਹਾਂ ਨੂੰ ਕਦੇ ਕੋਈ ਸ਼ਿਕਾਇਤ ਨਹੀਂ ਰਹਿੰਦੀ।ਅਸੀਂ ਤਿੰਨੇ ਹੀ ਆਪਣੀ ਲਾਈਫ ‘ਚ ਖੁਸ਼ ਹਾਂ।ਪਤੀ ਏਜ਼ਾਜ਼ ਵੀ ਦੋਵਾਂ ਪਤਨੀਆਂ ਨਾਲ ਖੁਸ਼ੀ ਖੁਸ਼ੀ ਜੀਵਨ ਬਿਤਾ ਰਿਹਾ ਹੈ।ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

About Jagjit Singh

Check Also

ਦੀਪਕ ਮੁੰਡੀ ਦੇ ਪਰਿਵਾਰ ਨੇ ਦੇਖੋ ਕੀ ਕਿਹਾ

ਦੀਪਕ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਦੀਪਕ ਮੁੰਡੀ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ।ਪਰਿਵਾਰ ਦਾ ਕਹਿਣਾ …

Leave a Reply

Your email address will not be published.