Home / ਤਾਜ਼ਾ ਖਬਰਾਂ / ਦੇਵ ਖਰੋੜ ਤੇ ਜਪੁਜੀ ਖਹਿਰਾ ਮੋਗਾ ਵਿਸ਼ਾਲ ਰੋਡ ਸ਼ੋ ਵਿਚ ਪਹੁੰਚੇ ਕਿਹਾ ਜੇਕਰ ਸਰਕਾਰ

ਦੇਵ ਖਰੋੜ ਤੇ ਜਪੁਜੀ ਖਹਿਰਾ ਮੋਗਾ ਵਿਸ਼ਾਲ ਰੋਡ ਸ਼ੋ ਵਿਚ ਪਹੁੰਚੇ ਕਿਹਾ ਜੇਕਰ ਸਰਕਾਰ

ਕਿਸਾਨ ਵਿਰੋਧੀ ਆਰਡੀਨੈਂਸ ਬਿੱਲ ਨੂੰ ਲੈ ਕ ਬਹੁਤ ਸਾਰੇ ਕਲਾਕਾਰ ਵੀ ਇਸ ਦਾ ਵਿਰੋਧ ਕਰ ਰਹੇ ਹਨ ਤੇ ਵੱਖ ਵੱਖ ਜਗਾਹ ਪ੍ਰਦਰਸ਼ਨ ਵੀ ਕਰ ਰਹੇ ਹਨ |ਜੇ ਦੇਖਿਆ ਜਾਵੇ ਤਾ ਇਸ ਦੇ ਵਿਰੋਧ ਵਿਚ ਕਿਸਾਨਾਂ ਨੂੰ ਭਾਰੀ ਸਮਰਥਨ ਮਿਲਿਆ ਹੈ |ਇਹ ਹੀ ਨਹੀਂ ਕਲਾਕਾਰ ਸਗੋਂ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਸਮਰਥਨ ਦੇ ਵਿਚ ਖੜੇ ਹਨ |ਪੰਜਾਬੀ ਫ਼ਿਲਮ ਅਦਾਕਾਰਾ ਜਪਜੀ ਖਹਿਰਾ ਤੇ ਦੇਵ ਖਰੌੜ ਦਾ ਆਮ ਆਦਮੀ ਪਾਰਟੀ ਨਾਲ ਮਿਲ ਕੇ ਕਿਸਾਨਾਂ ਦੇ ਹੱਕ ਵਿਚ ਰੋਡ ਸ਼ੋਅ ਕੀਤਾ।

ਇਸ ਦੌਰਾਨ ਜਪਜੀ ਖਹਿਰਾ ਤੇ ਦੇਵ ਖਰੌੜ ਨੇ ਕਿਹਾ ਹੈ ਕਿ ਅਸੀਂ ਕਿਸੇ ਪਾਰਟੀ ਨਾਲ ਸਬੰਧਿਤ ਨਹੀਂ ਹਾਂ। ਕਿਸਾਨ ਦੇ ਧੀ-ਪੁੱਤਰ ਹੁੰਦੇ ਹੋਏ ਹੀ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹਾਂ।ਅੱਜ ਆਮ ਆਦਮੀ ਪਾਰਟੀ ਵਲੋਂ ਮੋਗਾ ਵਿਚ ਕਾਰ ਤੇ ਮੋਟਰਸਾਈਕਲ ਲੈ ਕੇ ਕਿਸਾਨਾਂ ਦੇ ਹੱਕ ਵਿਚ ਵਿਸ਼ਾਲ ਰੋਡ ਸ਼ੋਅ ਕੀਤਾ ਗਿਆ। ਫ਼ਿਲਮੀ ਅਦਾਕਾਰ ਦੇਵ ਖਰੌੜ ਤੇ ਅਦਾਕਾਰਾ ਜਪਜੀ ਖਹਿਰਾ ਵੀ ਇਸ ਰੋਡ ਸ਼ੋਅ ਦਾ ਹਿੱਸਾ ਬਣੇ ਅਤੇ ਲੋਕਾਂ ਨੂੰ ਕੱਲ੍ਹ ਦੇ ਬੰਦ ਨੂੰ ਲੈ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।ਜਾਣਕਾਰੀ ਦਿੰਦੇ ਹੋਏ ਜਪਜੀ ਖਹਿਰਾ ਤੇ ਦੇਵ ਖਰੌੜ ਨੇ ਦੱਸਿਆ ਕਿ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਤੋਂ ਉੱਪਰ ਹੋ ਕੇ ਇਕ ਕਿਸਾਨ ਦੇ ਬੇਟੇ ਹੋਣ ਦੇ ਨਾਅਤੇ ਅੱਜ ਲੋਕਾਂ ਨੂੰ ਅਪੀਲ ਕਰਨ ਆਏ ਹਾਂ ਕਿ ਕੱਲ੍ਹ ਦੇ ਬੰਦ ਨੂੰ ਲੈ ਕੇ ਕਿਸਾਨਾਂ ਦਾ ਸਾਥ ਦੇਣ।

ਉਨ੍ਹਾਂ ਨੇ ਕਿਹਾ ਇੰਨੇ ਸ਼ੰਘਰਸ਼ ਦੇ ਬਾਵਜੂਦ ਵੀ ਸਰਕਾਰ ਨੇ ਟਸ ਤੋਂ ਮਸ ਨਹੀਂ ਕੀਤੀ ਪਰ ਅਸੀਂ ਸ਼ੰਘਰਸ਼ ਜਾਰੀ ਰੱਖ ਕੇ ਇਹ ਆਰਡੀਨੈਂਸ ਬਿੱਲ ਨੂੰ ਰੁਕਵਾਂਗੇ। ਜਪਜੀ ਖਹਿਰਾ ਨੇ ਕਿਹਾ ਕਿ ਸਰਕਾਰ ਇਹ ਆਰਡੀਨੈਂਸ ਜਲਦ ਤੋਂ ਜਲਦ ਰੱਦ ਕਰੇ ਕਿਉਂਕਿ ਸਰਕਾਰ ਸਾਡੇ ਵਲੋਂ ਚੁਣੀ ਜਾਂਦੀ ਹੈ ਤੇ ਜੇਕਰ ਸਰਕਾਰ ਹੀ ਸਾਡੀ ਗੱਲ ਨਹੀਂ ਸੁਣੇਗੀ ਤਾਂ ਅਜਿਹੀ ਸਰਕਾਰ ਦਾ ਕੀ ਫਾਇਦਾ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.