ਫ਼ੇਸਬੁੱਕ ਜਿਥੇ ਅੱਜ ਦੁਨੀਆਂ ਤੇ ਆਪਸ ਵਿਚ ਜੁੜਨ ਦਾ ਸਾਧਨ ਬਣਿਆ ਹੋਇਆ ਹੈ ਓਥੇ ਇਸ ਨਾਲ ਲੜਾਈ ਝਗੜੇ ਵੀ ਵੱਧ ਗਏ ਹਨ। ਅਜਿਹੀ ਹੀ ਇਕ ਤਾਜਾ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਜਿਥੇ ਫੇਸਬੂਕ ਦੇ ਉਤੇ ਗਲਤ ਕੋਮੈਂਟ ਨੇ ਪਵਾੜਾ ਪਾ ਦਿੱਤਾ ਹੈ ਅਤੇ ਗਲ੍ਹ ਬਹੁਤ ਜਿਆਦਾ ਵੱਧ ਗਈ ਹੈ। ਇਹ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾ ਵੀ ਫੇਸਬੂਕ ਦੇ ਕਾਰਨ ਹੋਏ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ |ਦਰਅਸਲ ਦੇ ਵਿਚ ਫੇਸਬੁੱਕ ਇਕ ਦੂਸਰੇ ਦੇ ਨਾਲ ਜੁੜਣ ਦਾ ਬਹੁਤ ਵਧੀਆ ਜਰੀਏ ਹੈ ਪਰ ਅਜਕਲ ਲੋਕ ਇਸ ਨੂੰ ਗ਼ਲਤ ਤਰੀਕੇ ਨਾਲ ਵਰਤੋਂ ਵਿਚ ਲੈ ਰਹੇ ਹਨ |
ਪਿੱਛਲੇ ਕੁੱਛ ਸਮੇ ਦੀ ਗੱਲ ਕਰੀਏ ਤਾ ਪੰਜਾਬੀ ਕਲਾਕਾਰ ਲਾਈਵ ਹੋ ਹੋ ਕੇ ਇੱਕ ਦੂਸਰੇ ਨੂੰ ਵੰਗਾਰਦੇ ਦੇਖ ਹੋਣਗੇ |ਪਰ ਇਹ ਸਾਰਾ ਹੀ ਮਾਮਲਾ ਉਲਟਾ ਹੈ |ਇਸ ਦੇ ਵਿਚ ਇਕ ਕੁੜੀ ਦੂਸਰੀ ਕੁੜੀ ਦੀ ਫੇਸਬੁੱਕ ਆਈ ਦੀ ਤੇ ਕਮੈਂਟ ਕਰਦੀ ਸੀ |ਜਾਣਕਾਰੀ ਮੁਤਾਬਿਕ ਕੁੜੀ ਦਾ ਨਾਮ ਆਫ਼ਰੀਨ ਖਾਨ ਸੀ ਤੇ ਵੰਦਨਾ ਨਾਮ ਦੀ ਕੁੜੀ ਉਸ ਦੀਆ ਫੋਟੋਵਾ ਤੇ ਕਮੈਂਟ ਕਰਦੀ ਸੀ |
ਉਹ ਇਤਰਾਜਜੋਗ ਕਮੈਂਟ ਕਰਦੀ ਸੀ |ਪਰ ਇਹ ਕਮੈਂਟ ਵਾਲਾ ਮਾਮਲਾ ਏਨਾ ਕ ਜਿਆਦਾ ਵੱਧ ਗਿਆ ਕਿ ਹੁਣ ਗੱਲ ਪੁਲਿਸ ਤਕ ਵੀ ਪਹੁੰਚ ਚੁੱਕੀ ਹੈ |ਦਰਅਸਲ ਦੇ ਵਿਚ ਦੋਨਾਂ ਦੇ ਵਿਚਾਲੇ ਝੜਪ ਵੀ ਹੋ ਚੁੱਕੀ ਹੈ ਤੇ ਇਕ ਕੁੜੀ ਹਸਪਤਾਲ ਦੇ ਵਿਚ ਵੀ ਹੈ ਜਿਸਨੇ ਕਿ ਆਪਣੇ ਬਿਆਨ ਮੀਡਿਆ ਦੇ ਸਾਹਮਣੇ ਦਿੱਤੇ ਹਨ |ਉਸਨੇ ਸਾਰੀ ਗੱਲ ਮੀਡਿਆ ਦੇ ਸਾਹਮਣੇ ਰੱਖੀ ਤੇ ਜੋ ਵੀ ਉਸ ਨਾਲ ਹੋਇਆ ਉਸ ਬਾਰੇ ਵਿਸਥਾਰ ਦੇ ਨਾਲ ਮੀਡਿਆ ਨਾਲ ਗੱਲਬਾਤ ਕੀਤੀ |ਉਸ ਕੁੜੀ ਦਾ ਕਹਿਣਾ ਹੈ ਕਿ ਉਸ ਦਾ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀ |
