ਪੰਜਾਬੀ ਇੰਡਸਟਰੀ ਦੀ ਬਹੁ ਚਰਚਿਤ ਅਦਾਕਾਰਾ ਨੀਰੂ ਬਾਜਵਾ ਅਜਕਲ ਸੋਸ਼ਲ ਮੀਡਿਆ ਤੇ ਆਪਣੀ ਜਿੰਦਗੀ ਦੇ ਪਲ ਸਾਂਝੇ ਕਰ ਰਹੀ ਹੈ |ਬਹੁਤ ਸਾਰੀਆਂ ਫ਼ਿਲਮ ਕਰਨ ਵਾਲੀ ਇਹ ਅਦਾਕਾਰਾ ਅਜਕਲ ਆਪਣੀ ਅਸਲ ਜਿੰਦਗੀ ਦੇ ਕਰਕੇ ਜਿਆਦਾ ਚਰਚਾ ਦੇ ਵਿਚ ਹੈ |ਵੈਸੇ ਤਾ ਲਾਕਡੌਨ ਵਿਚ ਸਾਰੇ ਹੀ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਸੋਸ਼ਲ ਮੀਡਿਆ ਤੇ ਦਿਖਾਈ ਦਿੱਤੇ ਤੇ ਸਾਰੇ ਹੀ ਸੋਸ਼ਲ ਮੀਡਿਆ ਤੇ ਐਕਟਿਵ ਰਹੇ |
ਪਰ ਅਜੇ ਅਸੀਂ ਗੱਲ ਕਰ ਰਹੇ ਹਾਂ ਨੀਰੂ ਬਾਜਵਾ ਦੀ |ਨੀਰੂ ਬਾਜਵਾ ਇੱਕ ਅਜਿਹੀ ਅਦਾਕਾਰਾ ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਨ੍ਹਾਂ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਨੀਰੂ ਬਾਜਵਾ ਦਾ ਬਹੁਤ ਹੀ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਕਿਸੇ ਬੀਚ ਦੇ ਕਿਨਾਰੇ ‘ਤੇ ਨਜ਼ਰ ਆ ਰਹੇ ਨੇ ।ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਾਲੀਵੁੱਡ ਨੂੰ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਬਾਲੀਵੁੱਡ ‘ਚ ਫ਼ਿਲਮਾਂ ਦੇ ਨਾਲ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਉਨ੍ਹਾਂ ਨੇ ਬੀਤੇ ਸਾਲ ਆਪਣੀ ਫ਼ਿਲਮ ‘ਛੜਾ’ ਦੇ ਨਾਲ ਹਾਜ਼ਰੀ ਲਵਾਈ ਸੀ ਜੋ ਕਿ ਹਿੱਟ ਸਾਬਿਤ ਹੋਈ ਸੀ ।
ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਸੀ ।ਅਜਕਲ ਨੀਰੂ ਬਾਜਵਾ ਘਟ ਪਰ ਓਹਨਾ ਦੀ ਭੈਣ ਰੁਬੀਨਾ ਪੰਜਾਬੀ ਫ਼ਿਲਮਾਂ ਵਿਚ ਆ ਰਹੀ ਹੈ ਤੇ ਲੋਕਾਂ ਨੂੰ ਨੀਰੂ ਬਾਜਵਾ ਦੀ ਭੈਣ ਦੀ ਐਕਟਿੰਗ ਵੀ ਬਹੁਤ ਪਸੰਦ ਆ ਰਹੀ ਹੈ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਾਇ ਸਦਾ ਪੇਜ ਜਰੂਰ ਲਾਇਕ ਕਰੋ |
