ਦੇਖੋ ਜਦੋਂ ਚੱਲਦੇ ਜਹਾਜ ਵਿੱਚ ਹੀ ਸਜਾਈ ਸੁੰਦਰ ਦਸਤਾਰ ਅਸੀ ਜਦੋ ਅਸੀ ਦੁਬਈ ਜਾਣ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਇਕ ਨੌਜਵਾਨ ਜੋ ਸਾਡੇ ਕੋਲ ਬੈਠਾ ਕਹਿੰਦਾ ਵੀਰ ਜੀ ਤੁਸੀ ਸਾਰਿਆਂ ਨੇ ਦਸਤਾਰਾਂ ਬਹੁਤ ਸੋਹਣੀਆ ਸਜਾਈਆ ਨੇ ਉਹ ਇਨਾ ਪ੍ਰਭਾਵਿਤ ਹੋਇਆ ਕਿ ਕਹਿੰਦਾ ਕੀ ਤੁਸੀ ਮੇਰੇ ਇਦਾ ਦੀ ਦਸਤਾਰ ਸਜਾ ਦੇਵੋਗੇ ਤਾਂ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਦਸਤਾਰ ਕੋਚ ਹੀਰਾ ਸਿੰਘ ਆਦਮਕੇ ਨੇ ਉਸ ਨੋਜਵਾਨ ਦੇ ਚੱਲਦੇ ਜਹਾਜ ਵਿੱਚ ਹੀ ਬਹੁਤ ਸੁੰਦਰ ਦਸਤਾਰ ਸਿਜਾਈ ਤੇ ਜਹਾਜ ਵਿੱਚ ਬੈਠੇ ਲੋਕਾਂ ਨੇ ਇਸ ਕਾਰਜ ਨੂੰ ਬਹੁਤ ਸਲਾਹਿਆ।ਵਾਹਿਗੁਰੂ ਜੀ ਸਾਡੀ ਟੀਮ ਤੋਂ ਦਸਤਾਰ ਦੇ ਖੇਤਰ ਵਿੱਚ ਇਦਾ ਹੀ ਸੇਵਾਵਾਂ ਲੈਂਦੇ ਰਹਿਣ। ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਸਤਾਰ ਦਾ ਸਿੱਖ ਧਰਮ ਚ ਕਾਫੀ ਮਹੱਤਵ ਹੈ। ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ।
ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ। ਜਦੋਂ ਇੱਕ ਸਿੱਖ ਦਸਤਾਰ ਨੂੰ ਸਿਰ ਤੇ ਸਜਾਂਉਦਾ ਹੈ ਤਾਂ ਉਹ ਸਿਰ ਅਤੇ ਦਸਤਾਰ ਨੂੰ ਇੱਕ ਕਰ ਕੇ ਜਾਣਦਾ ਹੈ। ਦਸਤਾਰ ਸਜਾਉਣੀ ਸਿੱਖੀ ਵਿੱਚ ਪ੍ਰਪੱਕ ਹੁਣ ਦੀ ਨਿਸ਼ਾਨੀ ਹੀ ਨਹੀਂ ਸਗੋਂ ਇਹ ਦਸਤਾਰ ਧਾਰਕ ਦੇ ਆਤਮ ਵਿਸ਼ਵਾਸ਼ ਵਿੱਚ ਵੀ ਵਾਧਾ ਕਰਦੀ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਦੁਆਰਾ ਬਖਸ਼ੇ ਪੰਜ ਕਕਾਰਾਂ ਵਿਚੋਂ ਇੱਕ ਕਕਾਰ ‘ਕੇਸਾਂ’ ਨੂੰ ਸੰਭਾਲਣ ਵਿੱਚ ਵੀ ਮੱਦਦ ਕਰਦੀ ਹੈ।
ਦੱਸ ਦੇਈਏ ਕਿ ਇਤਿਹਾਸ ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਸਤਾਰ ਜਰੂਰੀ ਕਰਨ ਤੋਂ ਪਹਿਲਾਂ ਵੀ ਸਾਰੇ ਗੁਰੂ ਸਹਿਬਾਨਾਂ ਨੇ ਦਸਤਾਰ ਸਜਾ ਕੇ ਰੱਖੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਵਾਲ ਨਾ ਕਟਾਉਣ ਦੀ ਅਤੇ ਬਾਣੀ ਦੇ ਨਾਲ-ਨਾਲ ਬਾਣੇ ਵਿੱਚ ਪੂਰਨ ਹੋਣ ਦੀ ਵੀ ਹਦਾਇਤ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਕਿ ਉਹਨਾਂ ਨੂੰ ਸਿੱਖ ਨਾਲੋਂ ਸਿੱਖ ਦੀ ਰਹਿਤ ਜਿਆਦਾ ਪਿਆਰੀ ਹੈ.