Breaking News
Home / ਤਾਜ਼ਾ ਖਬਰਾਂ / ਦੇਖੋ ਕਿਸ ਤਰਾਂ ਦਾ ਰਹੇਗਾ ਪੰਜਾਬ ਦਾ ਮੌਸਮ

ਦੇਖੋ ਕਿਸ ਤਰਾਂ ਦਾ ਰਹੇਗਾ ਪੰਜਾਬ ਦਾ ਮੌਸਮ

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਸਮੇਂ ਦੇ ਨਾਲ-ਨਾਲ ਮੌਸਮ ਦਾ ਮਿਜ਼ਾਜ ਵੀ ਬਦਲਦਾ ਜਾ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਠੰਡ ਨੇ ਹੋਰ ਵੀ ਜ਼ਿਆਦਾ ਜ਼ੋਰ ਫੜ ਲਿਆ ਹੈ। ਜਿਸ ਕਾਰਨ ਉੱਤਰੀ ਭਾਰਤ ਦੇ ਵਿਚ ਸ਼ੀਤ ਹਵਾ ਦਾ ਮੌਸਮ ਲਗਾਤਾਰ ਜਾਰੀ ਹੈ। ਇਸ ਸਰਦ ਰੁੱਤ ਦੇ ਕਾਰਨ ਆਮ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਹੋ ਚੁੱਕਾ ਹੈ।

ਪਿਛਲੇ ਕੁਝ ਦਿਨਾਂ ਦੌਰਾਨ ਉਤਰ ਭਾਰਤ ਦੇ ਵੱਖ-ਵੱਖ ਹਲਕਿਆਂ ਵਿਚ ਹੋਈ ਬਾਰਿਸ਼ ਦੇ ਕਾਰਨ ਠੰਡ ਦੇ ਵਿਚ ਹੋਰ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਗੁਰਦਾਸਪੁਰ ਅਤੇ ਇਸ ਦੇ ਨਜ਼ਦੀਕ ਪੈਂਦੇ ਖੇਤਰਾਂ ਦੇ ਵਿੱਚ ਹੋਈ ਬਾਰਿਸ਼ ਅਤੇ ਗੜੇ ਮਾਰੀ ਨੇ ਠੰਢ ਨੂੰ ਪ੍ਰਭਾ ਵਿਤ ਕੀਤਾ ਹੈ।ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਇੱਥੇ 7mm ਦੇ ਕਰੀਬ ਬਾਰਿਸ਼ ਹੋਈ ਜਿਸ ਦੇ ਨਾਲ ਤਾਪਮਾਨ ਦੇ ਵਿਚ ਮੁੜ ਤੋਂ ਗਿਰਾਵਟ ਦੇਖਣ ਨੂੰ ਮਿਲੀ। ਪੰਜਾਬ ਸੂਬੇ ਅੰਦਰ ਦਿਨ ਵੇਲੇ ਦਾ ਤਾਪਮਾਨ 16 ਡਿਗਰੀ ਦੇ ਆਸ ਪਾਸ ਚਲਿਆ ਗਿਆ ਜਦ ਕਿ ਰਾਤ ਦਾ ਤਾਪਮਾਨ 8 ਡਿਗਰੀ ਤੱਕ ਡਿੱਗ ਗਿਆ। ਫਿਲਹਾਲ ਪੰਜਾਬ ਦੇ ਖੇਤਰਾਂ ਵਿੱਚ ਹੋਈ ਇਸ ਹਲਕੀ ਗੜੇਮਾਰੀ ਦੇ ਕਾਰਨ ਫਸਲਾਂ ਨੂੰ ਕੁਝ ਨਹੀਂ ਪਹੁੰਚਿਆ ਪਰ ਇਸ ਦੇ ਨਾਲ ਠੰਢ ਵਿੱਚ ਜ਼ਰੂਰ ਵਾਧਾ ਹੋਇਆ ਹੈ।

ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਦੌਰਾਨ ਮੌਸਮ ਖੁਸ਼ਕ ਰਹੇਗਾ ਅਤੇ ਨਾਲ ਹੀ ਕੁਝ ਚੋਣਵੇਂ ਇਲਾਕਿਆਂ ਦੇ ਵਿਚ ਹਲਕੀ ਤੋਂ ਭਾਰੀ ਮੀਂਹ ਪੈਣ ਦਾ ਵੀ ਆਸਾਰ ਜਤਾਇਆ ਜਾ ਰਿਹਾ ਹੈ। ਪੰਜਾਬ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਦਿਨ ਅਤੇ ਰਾਤ ਵੇਲੇ ਸੰਘਣੀ ਧੁੰਦ ਪੈ ਰਹੀ ਹੈ ਅਤੇ ਇਹ ਸਿਲਸਿਲਾ 26 ਜਨਵਰੀ ਤੱਕ ਰਹਿਣ ਦਾ ਅਨੁਮਾਨ ਹੈ। ਇਸ ਬਦਲਦੇ ਮੌਸਮ ਦੇ ਨਾਲ ਫਸਲਾਂ ਉੱਪਰ ਪੈ ਰਹੇ ਪ੍ਰਭਾਵਾਂ ਬਾਰੇ ਗੱਲ ਕਰਦੇ ਹੋਏ ਖੇਤੀ ਮਾਹਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਫਸਲਾਂ ਉਪਰ ਰਸਾਇਣਾਂ, ਖਾਦ ਅਤੇ ਫ਼ਸਲਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਵਰਤੋਂ ਧਿਆਨ ਨਾਲ ਕੀਤੀ ਜਾਵੇ।ਇਸ ਸਮੇਂ ਦਾ ਮੌਸਮ ਨਵੇਂ ਪੱਤਝੜੀ ਫਲਦਾਰ ਪੌਦੇ ਨਾਸ਼ਪਤੀ, ਆਲੂਬੁਖਾਰਾ ਅਤੇ ਅਨਾਰ ਦੀ ਲੁਆਈ ਲਈ ਸਭ ਤੋਂ ਢੁਕਵਾਂ ਹੈ।

ਵੱਖ ਵੱਖ ਕੀਟਾਂ ਦੇ ਫਸਲਾਂ ਉਪਰ ਹੋਣ ਵਾਲੇ ਹਮਲੇ ਸਬੰਧੀ ਜਾਣਕਾਰੀ ਦਿੰਦੇ ਖੇਤੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਿਨਾਂ ਦੇ ਵਿਚ ਫਸਲਾਂ ਉੱਪਰ ਪੀਲੀ ਕੁੰਗੀ ਦਾ ਸ਼ੁਰੂਆਤੀ ਹਮਲਾ ਹੋ ਸਕਦਾ ਹੈ ਜਿਸ ਤੋਂ ਬਚਾ ਅ ਵਾਸਤੇ ਉਨ੍ਹਾਂ ਨੂੰ ਲਗਾਤਾਰ ਫਸਲਾਂ ਦਾ ਧਿਆਨ ਰੱਖਣਾ ਪਵੇਗਾ।

About Jagjit Singh

Check Also

ਪੂਰੇ ਉੱਤਰੀ ਭਾਰਤ ‘ਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਜੰਮੂ-ਕਸ਼ਮੀਰ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਪੰਜਾਬ ਦੇ ਵਿਚ ਹੁਣੇ ਹੁਣੇ ਅੱਜ 21 ਤਾਰੀਕ ਤਕਰੀਬਨ 10 ਵੱਜ ਕੇ 21 ਮਿੰਟ ਤੇ …

Leave a Reply

Your email address will not be published. Required fields are marked *