ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਬਾਰਡ ਤੇ ਕਿਸਾਨ ਜਿਥੇ ਲਗਾਤਾਰ ਮੋਦੀ ਦੇ ਬਣਾਏ ਗਏ ਕਾਲੇ ਬਿੱਲਾਂ ਦਾ ਰੋਸ ਕਰ ਰਹੇ ਨੇ ਉੱਥੇ ਹੀ ਹੁਣ ਕਈ ਮਸ਼ਹੂਰ ਹਾਲੀਵੁੱਡ ਦੀਆਂ ਹਸਤੀਆਂ ਦੇ ਵੱਲੋਂ ਵੀ ਇਸ ਘੋਲ ਦੇ ਬਾਰੇ ਵਿਚ ਗੱਲਾਂ ਕਹੀਆਂ ਗਈਆਂ ਅਤੇ ਉਹ ਵੀ ਕਿਸਾਨਾਂ ਦੀ ਸਪੋਰਟ ਦੇ ਵਿੱਚ ਨਿੱਤਰੀਆਂ ਇੰਨਾ ਹੀ ਨਹੀਂ ਬਾਲੀਵੁੱਡ ਦੇ ਐਕਟਰ ਜਿਨਾ ਨੇ ਕਿਸਾਨਾਂ ਦੇ ਉਲਟ ਜਾ ਕੇ ਹਾਲੀਵੁੱਡ ਤੇ ਕਿਸਾਨਾਂ ਨੂੰ ਕਾਫੀ ਮੰਦਾ ਚੰਗਾ ਬੋਲਿਆ ਗਿਆ ਹੈ।
ਦੱਸ ਦਈਏ ਕਿ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਤੋਂ ਮੱਦਦ ਮਿਲ ਰਹੀ ਹੈ। ਅਮਰੀਕਾ ਦੇ ਸੁਪਰ ਬਾਓਲ ਐਡਵਰਟਾਈਜ਼ਮੈਂਟ ਦੇ ਲਈ ਜਿੱਥੇ ਕਾਫ਼ੀ ਰਕਮ ਅਦਾ ਕਰਨੀ ਪੈਂਦੀ ਹੈ ਉੱਥੇ ਕਿਸਾਨੀ ਅੰਦੋਲਨ ਦੀ ਗੂੰਜ ਦੇ ਚਰਚੇ ਨੂੰ ਲੈ ਕੇ ਤੀਹ ਸਕਿੰਟ ਦੀ ਐਡ ਚਲਾਉਣ ਦੇ ਲਈ ਕਰੋੜਾਂ ਰੁਪਿਆ ਦਿੱਤਾ ਗਿਆ ਜੈਜੀ ਬੀ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ਤੇ ਦਿੱਤੀ ਤੇ ਕਿਹਾ ਕਿ ਅਮਰੀਕਾ ਦੇ ਵਿਚ ਹੁਣ ਇਹ ਅੰਦੋਲਨ ਗੂੰਜਦਾ ਰਹੇਗਾ। ਕਿਉਂਕਿ ਅਮਰੀਕਾ ਦੀ ਇੰਟਰਨੈਸ਼ਨਲ ਫੁੱਟਬਾਲ ਲੀਗ ਨੂੰ ਸਭ ਤੋਂ ਜ਼ਿਆਦਾ ਦੇਖਣ ਵਾਲੀ ਗੇਮ ਮੰਨਿਆ ਜਾ ਰਿਹਾ ਹੈ ਤੇ ਉਸ ਦੇ ਵਿੱਚ ਕਿਸਾਨੀ ਘੋਲ ਦੇ ਲਈ ਇਹ ਐਡ ਲਵਾਈ ਗਈ ਹੈ ਹੁਣ ਇਕੱਲੇ ਭਾਰਤ ਦੇ ਵਿੱਚ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਵੀ ਇਸ ਅੰਦੋਲਨ ਦੀ ਗੂੰਜ ਪੈਂਦੀ ਨਜ਼ਰ ਆ ਰਹੀ ਹੈ ।
ਕਿਉਂਕਿ ਇਸ ਫੁਟਬਾਲ ਮੈਚਾਂ ਦੇ ਵਿੱਚ ਕਿਸਾਨੀ ਅੰਦੋ ਲਨ ਦੇ ਬਾਰੇ ਵਿਚ ਹਰੇਕ ਜਾਣਕਾਰੀ ਨੂੰ ਬਹੁਤ ਹੀ ਬਰੀਕੀ ਦੇ ਨਾਲ ਸਾਂਝਾ ਕੀਤਾ ਗਿਆ ਹੈ ਜੈਜ਼ੀ ਬੀ ਦੇ ਵੱਲੋਂ ਹਾਲਾਂਕਿ ਇਸ ਅੰਦੋਲਨ ਦੇ ਲਈ ਕਿੱਥੋਂ ਅਤੇ ਕਿਸ ਤਰ੍ਹਾਂ ਕਿਸ ਨੇ ਪੈਸੇ ਲਗਾਏ ਨੇ ਇਸ ਬਾਰੇ ਕੋਈ ਵੀ ਹਾਲੇ ਤਕ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ
