Home / ਤਾਜ਼ਾ ਖਬਰਾਂ / ਦੁਬਈ ਨੇ ਕੀਤਾ ਹੁਣ ਇਸ ਵੀਜੇ ਦਾ ਐਲਾਨ

ਦੁਬਈ ਨੇ ਕੀਤਾ ਹੁਣ ਇਸ ਵੀਜੇ ਦਾ ਐਲਾਨ

ਵੱਡੀ ਖਬਰ ਆ ਰਹੀ ਹੈ ਉਨ੍ਹਾਂ ਲੋਕਾਂ ਲਈ ਜੋ ਯੂ ਏ ਈ ਜਾਣਾ ਚਾਹੁੰਦੇ ਹਨ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਪੀ.ਐੱਚ.ਡੀ. ਡਿਗਰੀਧਾਰਕ, ਡਾਕਟਰ, ਇੰਜੀਨੀਅਰ ਅਤੇ ਯੂਨੀਵਰਸਿਟੀਆਂ ਦੇ ਕੁਝ ਖ਼ਾਸ ਗ੍ਰੈਜੁਏਟ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਯੂ.ਏ.ਈ. ਪ੍ਰਤਿਭਾਸ਼ਾਲੀ ਲੋਕਾਂ ਨੂੰ ਖਾੜੀ ਦੇਸ਼ ਵਿਚ ਵਸਾਉਣ ਅਤੇ ਰਾਸ਼ਟਰ ਨਿਰਮਾਣ ਵਿਚ ਉਹਨਾਂ ਦੀ ਮਦਦ ਲੈਣ ਲਈ ਗੋਲਡਨ ਵੀਜ਼ਾ ਜਾਰੀ ਕਰਦਾ ਹੈ। ਯੂ.ਏ.ਈ. ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਟਵੀਟ ਕਰਕੇ ਇਹ ਘੋਸ਼ਣਾ ਕੀਤੀ।ਦੱਸ ਦਈਏ ਕਿ ਉਹਨਾਂ ਨੇ ਟਵੀਟ ਕੀਤਾ,”ਅਸੀਂ ਅੱਜ ਹੇਠਲੀਆਂ ਸ਼੍ਰੇਣੀਆਂ ਵਿਚ ਪ੍ਰਵਾਸੀਆਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ। ਜਿਸ ਵਿਚ ਸਾਰੇ ਪੀ.ਐੱਚ.ਡੀ. ਡਿਗਰੀਧਾਰਕ, ਸਾਰੇ ਡਾਕਟਰ, ਕੰਪਿਊਟਰ ਇੰਜੀਨੀਅਰ, ਇਲੈਕਟ੍ਰੋਨਿਕਸ, ਪ੍ਰੋਗਰਾਮਿੰਗ ਬਿਜਲੀ ਅਤੇ ਬਾਇਓਤਕਨਾਲੋਜੀ, ਯੂ.ਏ.ਈ. ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੇ ਗ੍ਰੈਜੁਏਟ, ਜਿਹਨਾਂ ਦਾ ਜੀ.ਪੀ.ਏ. (ਗ੍ਰੇਡ ਪੁਆਇੰਟ ਐਵਰੇਜ) 3.8 ਜਾਂ ਉਸ ਨਾਲ ਵੱਧ ਹੋਵੇ ਸ਼ਾਮਲ ਹਨ।”

ਇਸ ਫ਼ੈਸਲੇ ਨੂੰ ਯੂ.ਏ.ਈ. ਦੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ।ਗਲਫ ਨਿਊਜ਼ ਨੇ ਦੱਸਿਆ ਕਿ ਗੋਲਡਨ ਵੀਜ਼ਾ ਵਿਸ਼ੇਸ਼ ਡਿਗਰੀ ਧਾਰਕਾਂ ਨੂੰ ਵੀ ਦਿੱਤਾ ਜਾਵੇਗਾ, ਜਿਸ ਵਿਚ ਨਕਲੀ ਬੁੱਧੀਮਤਾ ਅਤੇ ਲਾ ਗ ਦੀ ਬੀ ਮਾਰੀ ਵਿਗਿਆਨ ਜਿਹੇ ਖੇਤਰਾਂ ਦੇ ਮਾਹਰ ਸ਼ਾਮਲ ਹਨ।ਦਸ ਦੇਈਏ ਕਿ ਦੁਬਈ ਹੀ ਇਸ ਵਕਤ ਅਜਿਹਾ ਹਵਾਈ ਅੱਡਾ ਹੈ ਜੋ ਸਾਰੇ ਦੇਸ਼ ਦੇ ਵਿਚ ਹਵਾਈ ਉਡਾਣਾਂ ਦੇ ਰਿਹਾ ਹੈ |ਕੁਝ ਸਮਾਂ ਪਹਿਲਾਂ ਦੁਬਈ ਨੇ 5 ਸਾਲ ਦਾ ਟੂਰਿਸਟ ਵੀਜ਼ਾ ਕਰਨ ਦਾ ਐਲਾਨ ਵੀ ਕੀਤਾ ਸੀ | ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.