Home / ਤਕਨੀਕੀ ਜਾਣਕਾਰੀ / ਦੁਨੀਆਂ ਦੇ Powerful Passports ਦੀ ਸੂਚੀ ਹੋਈ ਜਾਰੀ, ਭਾਰਤ ਨੂੰ ਮਿਲਿਆ ਇਹ ਸਥਾਨ…

ਦੁਨੀਆਂ ਦੇ Powerful Passports ਦੀ ਸੂਚੀ ਹੋਈ ਜਾਰੀ, ਭਾਰਤ ਨੂੰ ਮਿਲਿਆ ਇਹ ਸਥਾਨ…

ਪਾਸਪੋਰਟ ਵਿਦੇਸ਼ ਯਾਤਰਾ ਕਰਨ ਦੇ ਲਾਇ ਇਕ ਅਹਿਮ ਦਸਤਾਵੇਜ ਹੁੰਦਾ ਹੈ ਤੇ ਇਸਦੀ ਪਾਵਰ ਕਿਸੇ ਦੇਸ਼ ਤੇ ਨਿਰਭਰ ਕਰਦੀ ਹੈ |ਪਾਵਰ ਦਾ ਭਾਵ ਕਿ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ |ਤੇ ਨਵੇਂ ਸਾਲ ਦੇ ਵਿਚ ਸਾਰੇ ਦੇਸ਼ ਦੀ ਸੂਚੀ ਨਿਕਲ ਕ ਸਾਹਮਣੇ ਆਈ ਹੈ ਕਿ ਕਿਥੋਂ ਦਾ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ ਤੇ ਆਓ ਜਾਣਦੇ ਹਾਂ |ਸਾਲ 2020 ਵਿਚ ਦੁਨੀਆਂ ਦੇ ਸੱਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ ਹੋ ਗਈ ਹੈ। ਇਸ ਸੂਚੀ ਵਿਚ ਭਾਰਤ ਦੋ ਸਥਾਨ ਪਿੱਛੇ ਖਿਸਕ ਕੇ 84ਵੇਂ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਜਪਾਨ ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਰਿਹਾ ਹੈ।ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸਿਏਸ਼ਨ ਦੇ ਅੰਕੜਿਆ ਅਨੁਸਾਰ ਹੇਨਲੇ ਐਂਡ ਪੋਰਟਨਰਜ਼ ਨੇ ਪਾਸਪੋਰਟ ਇੰਡਕੈਸ ਜਾਰੀ ਕੀਤਾ ਹੈ।

ਜਿਸ ਵਿਚ ਦੇਸ਼ਾ ਦੀ ਰੈਂਕਿੰਗ ਇਸ ਅਧਾਰ ‘ਤੇ ਤੈਅ ਕੀਤੀ ਗਈ ਹੈ ਕਿ ਪਾਰਸਪੋਰਟ ਧਾਰਕਾਂ ਨੂੰ ਬਿਨਾਂ ਵੀਜ਼ਾ ਕਿੰਨੇ ਦੇਸ਼ਾਂ ਵਿਚ ਐਂਟਰੀ ਮਿਲ ਸਕਦੀ ਹੈ। ਦੁਨੀਆਂ ਦੀ ਸੱਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਸੂਚੀ ਵਿਚ ਭਾਰਤ ਨੂੰ 84ਵਾਂ ਸਥਾਨ ਮਿਲਿਆ ਹੈ। ਭਾਵ ਭਾਰਤੀ ਪਾਸਪੋਰਟ ਧਾਰਕ ਦੁਨੀਆਂ ਦੇ 58 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਐਂਟਰੀ ਕਰ ਸਕਦੇ ਹਨ। ਉੱਥੇ ਜਪਾਨ ਹੀ ਪਹਿਲੇ ਨੰਬਰ ‘ਤੇ ਬਰਕਰਾਰ ਹੈ ਉਸ ਦੇ ਪਾਸਪੋਰਟ ਧਾਰਕ ਦੁਨੀਆਂ ਦੇ 191 ਦੇਸ਼ਾ ਦੀ ਯਾਤਰਾ ਬਿਨਾਂ ਵੀਜ਼ਾ ਦੇ ਕਰ ਸਕਦੇ ਹਨ।ਭਾਰਤੀ ਪਾਸਪੋਰਟ ਧਾਰਕ ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਮਕਾਊ,ਮਾਲਦੀਵ,ਮਿਆਂਮਾਰ,ਨੇਪਾਲ,ਸ਼੍ਰੀਲੰਕਾ,ਥਾਈਲੈਂਡ,ਕੀਨੀਆ,ਮਾਰੀਸ਼ਸ, ਸੇਚੇਲਸ, ਜ਼ਿੰਬਾਬਵੇ, ਯੂਗਾਂਡਾ, ਈਰਾਨ ਅਤੇ ਕਤਰ ਸਮੇਤ 58 ਦੇਸ਼ਾਂ ਵਿਚ ਬਿਨਾਂ ਵੀਜ਼ਾ ਦੇ ਯਾਤਰਾ ਕਰ ਸਕਦੇ ਹਨ।

ਹਾਲਾਂਕਿ ਕੁੱਝ ਦੇਸ਼ਾਂ ਵਿਚ ਵੀਜ਼ਾ-ਆਨ-ਅਰਾਈਵਲ ਦੀ ਜ਼ਰੂਰਤ ਪੈ ਸਕਦੀ ਹੈ।ਦੂਜੇ ਪਾਸੇ ਪਾਕਿਸਤਾਨ,ਅਫਗਾਨਿਸਤਾਨ,ਈਰਾਕ ਅਤੇ ਸੀਰੀਆ ਵਿਚ ਅੱਤਵਾਦੀ ਗਤੀਵਿਧੀਆ ਹੁੰਦੀਆਂ ਰਹਿੰਦੀਆਂ ਹਨ। ਇਹ ਇਸਲਾਮਿਕ ਦੇਸ਼ ਹਨ। ਅਮਰੀਕਾ, ਜ਼ਰਮਨੀ,ਸਾਊਥ ਕੌਰੀਆ,ਜਪਾਨ, ਸਿੰਗਾਪੁਰ ਵਰਗੇ ਦੇਸ਼ ਇਸਲਾਮਿਕ ਦੇਸ਼ਾਂ ਦੇ ਰਹਿਣ ਵਾਲੇ ਨਾਗਰਿਕਾਂ ਨੂੰ ਵੀਜ਼ਾ ਦੇਣ ਤੋਂ ਕਤਰਾਉਂਦੇ ਹਨ। ਅੱਤਵਾਦ ਕਰਕੇ ਇਨ੍ਹਾਂ ਦੇਸ਼ਾਂ ਦੇ ਪਾਸਪੋਰਟ ਦੀ ਰੈਂਕਿੰਗ ਵੀ ਘਟੀ ਹੈ।

About admin

Check Also

ਇੰਗਲੈਂਡ ਵਲੋਂ ਨਵੇਂ ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ

ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੱਲ੍ਹ ਬਰਤਾਨੀਆ ਲਈ ਨਵੇਂ ਨੰਬਰ ਆਧਾਰਿਤ (ਪੁਆਇੰਟ ਬੇਸ) …

Leave a Reply

Your email address will not be published. Required fields are marked *