ਅੰਮਿ੍ਰਤਸਰ, 19 ਅਕਤੂਬਰ: —ਅੱਜ ਜਿਲਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅੰਮਿ੍ਰਤਸਰ ਦੀ ਹਾਜ਼ਰੀ ਵਿੱਚ ਪਟਾਖੇ ਵੇਚਣ ਵਾਲਿਆਂ ਦੇ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਦਿਨੇਸ਼ ਬੱਸੀ, ਨਗਰ ਸੁਧਾਰ ਟਰੱਸਟ ਦੇ ਟਾਊਨ ਪਲਾਨਰ ਸ੍ਰੀ ਸੋਨੂੰ ਮਹਿੰਦਰੂ, ਸੁਪਰਡੰਟ ਡਿਪਟੀ ਕਮਿਸ਼ਨਰ ਸ੍ਰ ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਟਾਖਾ ਵਪਾਰੀ ਹਾਜ਼ਰ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਨਮਜੋਤ ਕੌਰ ਨੇ ਦੱਸਿਆ ਕਿ ਪਟਾਖਾ ਵਪਾਰੀਆਂ ਵੱਲੋਂ 2753 ਬਿਨੈਪੱਤਰ ਪ੍ਰਾਪਤ ਹੋਏ ਸਨ। ਉਨਾਂ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਿਰਫ 10 ਡਰਾਅ ਕੱਢੇ ਜਾਣੇ ਹਨ। ਉਨਾਂ ਦੱਸਿਆ ਕਿ ਸਟਾਲਾਂ ਦੇ ਲਾਇਸੰਸ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਦੇ ਦਫ਼ਤਰ ਪਾਸੋਂ ਪ੍ਰਾਪਤ ਹੋਣਗੇ। ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ ਨੇ ਪਟਾਖਾ ਵਪਾਰੀਆਂ ਨੂੰ ਕਿਹਾ ਕਿ ਉਹ ਪਟਾਖੇ ਵੇਚਣ ਵਾਲੀ ਜਗਾਂ ਤੇ ਪੂਰੀ ਸਾਵਧਾਨੀ ਵਰਤਣ ਅਤੇ ਸਕਰਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ।ਇਸ ਮੌਕੇ ਸ੍ਰ ਜਗਮੋਹਨ ਸਿੰਘ ਡੀ:ਸੀ.ਪੀ. ਨੇ ਦੱਸਿਆ ਕਿ ਪਟਾਖੇ ਵੇਚਣ ਵਾਲੀ ਜਗਾਂ ਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕੇਵਲ ਲਾਇਸੰਸ ਧਾਰਕਾਂ ਨੂੰ ਹੀ ਪਟਾਖੇ ਵੇਚਣ ਦੀ ਆਗਿਆ ਹੋਵੇਗੀ ਅਤੇ ਬਗੈਰ ਲਾਇਸੰਸ ਤੋਂ ਪਟਾਖੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਸ ਦੇਈਏ ਕਿ ਹੁਣ ਆਏ ਸਾਲ ਹੀ ਪਟਾਖੇ ਵੇਚਣ ਨੂੰ ਲੈ ਕੇ ਕਾਨੂੰਨ ਨੂੰ ਸ-ਖਤ ਕੀਤਾ ਜਾ ਰਿਹਾ ਹੈ |ਇਕ ਤਾ ਦੀਵਾਲੀ ਤੇ ਪ-ਟਾਖਿਆਂ ਨਾਲ ਹੋਣ ਵਾਲੇ ਪ੍ਰ-ਦੂਸ਼ਣ ਨੂੰ ਲੈ ਕੇ ਵੀ ਸਰਕਾਰ ਕਦਮ ਚੁੱਕ ਰਹੀ ਹੈ |ਸਰਕਾਰ ਨੂੰ ਪਟਾਖਿਆਂ ਤੋਂ ਹੋਣ ਵਾਲਿਆਂ ਅਨ-ਹੋਣੀਆਂ ਨੂੰ ਵੀ ਨਜਰ ਅੰਦਾਜ ਨਹੀਂ ਕਰਨਾ ਚਾਹੀਦਾ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
