ਵੱਡੀ ਖਬਰ ਆ ਰਹੀ ਹੈ ਦੀਪ ਸਿੱਧੂ ਬਾਰੇ ।ਜਾਣਕਾਰੀ ਅਨੁਸਾਰ ਦਿੱਲੀ ਪੁਲਸ ਵੱਲੋਂ ਦੀਪ ਸਿੱਧੂ ਨੂੰ ਲੱਭਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੀਪ ਸਿੱਧੂ ਦੀ ਭਾਲ ਸ਼ੁਰੂ ਕੀਤੀ ਹੈ। ਪਰ ਦੀਪ ਸਿੱਧੂ ਅਜੇ ਪਕੜ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦਾ ਫੇਸਬੁੱਕ ਅਕਾਊਂਟ ਵਿਦੇਸ਼ ਵਿੱਚ ਰਹਿ ਰਹੀ ਉਸਦੀ ਇਕ ਮਹਿਲਾ ਦੋਸਤ ਵੱਲੋਂ ਚਲਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਦੀਪ ਸਿੱਧੂ ਆਪਣੀਆਂ ਵੀਡੀਓਜ਼ ਨੂੰ ਰਿਕਾਰਡ ਕਰਕੇ ਵਿਦੇਸ਼ ਬੈਠੀ ਆਪਣੀ ਮਹਿਲਾ ਦੋਸਤ ਕੋਲ ਪਹੁੰਚਾਉਂਦਾ ਹੈ ਜੋ ਉੱਥੋਂ ਹੀ ਫੇਸਬੁੱਕ ‘ਤੇ ਇਨ੍ਹਾਂ ਵੀਡੀਓਜ਼ ਨੂੰ ਅਪਲੋਡ ਕਰ ਦਿੰਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਵੱਲੋਂ ਦੀਪ ਸਿੱਧੂ ਦੀ ਭਾਲ ਕਰਨ ਵਾਸਤੇ ਕ੍ਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀਆਂ ਕਈ ਟੀਮਾਂ ਨੂੰ ਲਗਾਇਆ ਹੋਇਆ ਹੈ।
ਇਸੇ ਤਹਿਤ ਹੀ ਉਸ ਦੀ ਜਾਣਕਾਰੀ ਦੱਸਣ ਲਈ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। 26 ਜਨਵਰੀ ਮੌਕੇ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਈ ਗੱਲ ਦੌਰਾਨ ਪੁਲਸ ਵੱਲੋਂ ਕਈ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।।ਦੱਸ ਦਈਏ ਕਿ ਜਿਨ੍ਹਾਂ ਵਿਚੋਂ ਗੁਰਜੋਤ ਸਿੰਘ, ਜੁਗਰਾਜ ਸਿੰਘ, ਦੀਪ ਸਿੱਧੂ ਅਤੇ ਗੁਰਜੰਟ ਸਿੰਘ ਉੱਪਰ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਉੱਥੇ ਹੀ ਦੂਜੇ ਪਾਸੇ ਜਗਬੀਰ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਜਾਣਕਾਰੀ ਦੇਣ ਵਾਲੇ ਲਈ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਹੈ।ਇਸ ਦੇ ਨਾਲ ਹੀ ਪੁਲਸ ਦੀਆਂ ਵੱਖ ਵੱਖ ਸਪੈਸ਼ਲ ਟੀਮਾਂ ਇਹਨਾਂ ਨੂੰ ਲੱਭਣ ਵਾਸਤੇ ਜੱਦੋ-ਜਹਿਦ ਕਰ ਰਹੀਆਂ ਹਨ।ਦੱਸ ਦਈਏ ਕਿ ਦੱਸ ਦੇਈਏ ਕਿ ਦੀਪ ਸਿੱਧੂ ਦਾ ਜਨਮ 1984 ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਹੋਇਆ ਸੀ।
ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ।ਦੀਪ ਸਿੱਧੂ ਨੇ ਬਾਅਦ ਵਿੱਚ ਕਿੰਗਫਿਸ਼ਰ ਮਾਡਲ ਹੰਟ ਐਵਾਰਡ ਜਿੱਤਿਆ। ਦੀਪ ਸਿੱਧੂ ਨੇ ਸਾਲ 2015 ਵਿੱਚ ‘ਰਮਤਾ ਜੋਗੀ’ ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਫਿਲਮ ਚੰਗੀ ਚੱਲੀ, ਪਰ ਦੀਪ ਸਿੱਧੂ ਨੂੰ ਪ੍ਰਸਿੱਧੀ ਫਿਲਮ ਜ਼ੋਰਾ ਦਾਸ ਨੰਬਰਿਆ ਤੋਂ ਮਿਲੀ ਜੋ ਸਾਲ 2018 ਵਿੱਚ ਆਈ ਸੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ।
