ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦੀਪ ਨੂੰ ਦਿੱਲੀ ਪੁਲਸ ਨੇ ਆਪਣੇ ਕਬਜੇ ਚ ਲੈ ਲਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਬੰਬੇ ਸਪੈਸ਼ਲ ਟੀਮ ਨਾਲ ਭੇਜ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਦਾ ਸੱਤ ਦਿਨ ਦਾ ਰਿਮਾਡ ਹੈ ਜਿਸ ਤੋਂ ਬਾਅਦ ਹੀ ਅਗਲੀ ਖਬਰ ਆਵੇਗੀ ਕਿ ਦੀਪ ਸਿੱਧੂ ਨਾਲ ਕੀ ਕੀ ਕੀਤਾ ਜਾਣਾ ਹੈ। ਦੀਪ ਸਿੱਧੂ ਬਾਰੇ ਪਹਿਲੀ ਵਾਰ ਲੱਖਾ ਸਿਧਾਣਾ ਖੁੱਲ੍ਹ ਕੇ ਬੋਲਿਆ ਹੈ। ਲੱਖੇ ਸਿਧਾਣੇ ਨੇ ਕਿਹਾ ਕਿ ਦੀਪ ਸਾਡਾ ਭਰਾ ਹੈ।
ਜਥੇਬੰਦੀਆਂ ਨੂੰ ਸਾਡੀ ਬੇਨਤੀ ਹੈ ਕਿ ਦੀਪ ਸਿੱਧੂ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਹੈਗਾ ਤੇ ਉਹ ਸਾਡਾ ਆਪਣਾ ਹੈ। ਹਰੇਕ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਸਾਡੀਆਂ ਆਪਸੀ ਵਿਚਾਰਾਂ ਕਈ ਵਾਰ ਨਹੀਂ ਮਿਲਦੀਆਂ ਪਰ ਸਾਡਾ ਟੀਚਾ ਤੇ ਇੱਕ ਹੈ। ਸੋ ਸਾਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਸਾਨੂੰ ਹਰੇਕ ਲਈ ਆਵਾਜ ਚੁੱਕਣੀ ਚਾਹੀਦੀ ਹੈ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਸਾਨੂੰ ਉਸ ਨਾਲ ਖੜਨਾ ਚਾਹੀਦਾ ਹੈ ਨਾ ਕਿ ਉਸ ਦੀਆਂ ਲੱਤਾਂ ਖਿੱਚਣੀਆ ਚਾਹੀਦੀਆਂ ਹਨ।। ਦੱਸ ਦਈਏ ਕਿ ਦੀਪ ਸਿੱਧੂ ਦੀ ਫੜੇ ਜਾਣ ਤੋਂ ਮਗਰੋਂ ਹਰ ਕੋਈ ਕਿਸਾਨ ਆਗੂਆਂ ਤੇ ਸਵਾਲ ਚੁੱਕ ਰਿਹਾ ਏ ਤੇ ਸਭ ਦਾ ਕਹਿਣਾ ਹੈ ਕਿ ਸਾਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਏ ਇਸ ਤਰ੍ਹਾਂ ਦੇ ਨਾਲ ਸਾਡੇ ਘੋਲ ਤੇ ਕਾਫੀ ਪ੍ਰਭਾਵ ਪਵੇਗਾ ਤੇ ਸਰਕਾਰ ਸਾਨੂੰ ਵੱਖ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਸਾਨੂੰ ਉਨ੍ਹਾਂ ਮੂਹਰੇ ਏਕਤਾ ਦਿਖਾਉਣੀ ਚਾਹੀਦੀ ਹੈ ਇਸ ਵੀਰ ਨੇ ਦੱਸਿਆ ਕਿ ਦੀਪ ਸਿੱਧੂ ਦੀ ਗਿਰਫ ਤੋਂ ਮਗਰੋਂ ਜੋ ਕਿਸਾਨ ਜਥੇਬੰਦੀਆਂ ਦੇ ਬਿਆਨ ਸੀ ਉਹ ਬਹੁਤ ਹੀ ਅਨੁਚਿਤ ਬਿਆਨ ਸਨ ਉਨ੍ਹਾਂ ਦੇ ਲਈ ਉੱਚਿਤ ਬਿਆਨ ਦੇਣਾ ਹੀ ਵਧੀਆ ਗੱਲ ਹੈ ਕਿਉਂਕਿ ਸਾਡੀ ਕੌਮ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੀ ਐ ਤੇ ਹਮੇਸ਼ਾ ਇੱਕ ਦੂਜੇ ਦੇ ਨਾਲ ਹੀ ਰਹਿ ਕੇ ਉਹ ਪ੍ਰੇਮ ਭਾਵਨਾ ਪ੍ਰਗਟ ਕਰਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਜਿਥੇ ਕਹਿਣਾ ਸੀ ਕਿ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਦੀਪ ਸਿੱਧੂ ਉਨ੍ਹਾਂ ਦੇ ਜਾਲ ਵਿਚ ਫਸਿਆ ਤੇ ਅੱਜ ਉਸ ਨੂੰ ਇਸ ਸਰਕਾਰ ਦੇ ਵੱਲੋਂ ਫਸਾਇਆ ਗਿਆ |
ਹੋਰ ਤਰ੍ਹਾਂ ਵੱਖ ਵੱਖ ਵਿਚਾਰਧਾਰਾ ਦੀਆਂ ਗੱਲਾਂ ਕੀਤੀਆਂ ਗਈਆਂ ਜੋ ਕਿ ਕਿਸਾਨ ਆਗੂਆਂ ਦੇ ਮੂੰਹੋਂ ਚੰਗੀਆਂ ਨਹੀਂ ਲੱਗਦੀਆਂ ਜੇਕਰ ਸਾਡੇ ਲੀਡਰ ਲੱਖਾ ਸਧਾਣਾ ਤੇ ਦੀਪ ਸਿੱਧੂ ਵਰਗੇ ਹੁੰਦੇ ਤਾਂ ਸ਼ਾਇਦ ਅੱਜ ਸਾਡੀ ਕੌਮ ਦੀ ਚੜ੍ਹਦੀ ਕਲਾ ਵੱਲ ਜ਼ਿਆਦਾ ਹੁੰਦੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ ਜੀ ਦੀਪ ਬਾਰੇ ।
