Home / ਤਾਜ਼ਾ ਖਬਰਾਂ / ਦੀਪ ਮਠਾਰੂ ਦੇ ਪਿਤਾ ਨੇ ਕੈਮਰੇ ਅੱਗੇ ਦਸੀ ਆਪਣੇ ਪੁੱਤ ਦੀ ਹਾਲਤ, ਭੈਣ ਕਰ ਰਹੀ ਹਸਪਤਾਲ ਵਿਚ ਅਰਦਾਸ

ਦੀਪ ਮਠਾਰੂ ਦੇ ਪਿਤਾ ਨੇ ਕੈਮਰੇ ਅੱਗੇ ਦਸੀ ਆਪਣੇ ਪੁੱਤ ਦੀ ਹਾਲਤ, ਭੈਣ ਕਰ ਰਹੀ ਹਸਪਤਾਲ ਵਿਚ ਅਰਦਾਸ

ਅੱਜਕੱਲ੍ਹ ਨੌਜਵਾਨ ਮੁੰਡੇ ਕੁੜੀਆਂ ਪ੍ਰੇਮ ਚੱਕਰਾਂ ਵਿੱਚ ਪੈ ਕੇ ਗਲਤ ਕਦਮ ਚੁੱਕ ਲੈਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਜਿਨ੍ਹਾਂ ਮਾਪਿਆਂ ਨੇ ਉਨ੍ਹਾਂ ਨੂੰ ਪਾਲਿਆ ਹੈ ਉਨ੍ਹਾਂ ਦਾ ਕੀ ਬਣੇਗਾ? ਅੰਮ੍ਰਿਤਸਰ ਤੋਂ ਦੀਪ ਮਠਾਰੂ ਨਾਮ ਦੇ ਲੜਕੇ ਦੁਆਰਾ ਕੋਈ ਗਲਤ ਦਵਾਈ ਖਾ ਕੇ ਆਪਣੀ ਜਾਨ ਗਵਾਉਣ ਦੀ ਕੋਸ਼ਿਸ਼ ਕੀਤੀ ਗਈ। ਲੜਕਾ ਹਸਪਤਾਲ ਵਿਚ ਭਰਤੀ ਹੈ। ਮਾਮਲਾ ਕਿਸੇ ਕੁੜੀ ਨਾਲ ਪ੍ਰੇਮ ਸੰਬੰਧਾਂ ਦਾ ਦੱਸਿਆ ਜਾਂਦਾ ਹੈ। ਦੀਪ ਮਠਾਰੂ ਦੇ ਪਿਤਾ ਸਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਅਸਲੀ ਨਾਮ ਸੂਰਜ ਪ੍ਰਕਾਸ਼ ਸਿੰਘ ਹੈ।

ਉਹ ਸੋਸ਼ਲ ਮੀਡੀਆ ਤੇ ਵੀਡੀਓ ਵਗੈਰਾ ਬਣਾਉਂਦਾ ਸੀ। ਸਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਹਰ ਐਤਵਾਰ ਹਰਿਮੰਦਰ ਸਾਹਿਬ ਜਾਂਦਾ ਸੀ। ਜਦੋਂ ਉਹ ਹਰਿਮੰਦਰ ਸਾਹਿਬ ਜਾ ਕੇ ਲਾਈਵ ਹੋਇਆ ਤਾਂ ਉਸ ਦਾ ਸੰਪਰਕ ਅਮਰੀਕਾ ਰਹਿੰਦੀ ਲੜਕੀ ਹਰਜੋਤ ਕੌਰ ਨਾਲ ਹੋ ਗਿਆ। ਸੋਸ਼ਲ ਮੀਡੀਆ ਤੇ ਦੋਵਾਂ ਦੀ ਦੋਸਤੀ ਇਸ ਕਦਰ ਵਧ ਗਈ ਕਿ ਉਹ ਇਕ ਦੂਜੇ ਨਾਲ ਜ਼ਿੰਦਗੀ ਬਿਤਾਉਣ ਦੀਆਂ ਗੱਲਾਂ ਕਰਨ ਲੱਗੇ। ਸਲਵਿੰਦਰ ਸਿੰਘ ਦੇ ਦੱਸਣ ਮੁਤਾਬਕ ਉਹ ਰਾਤ ਨੂੰ ਦੇਰ ਤਕ ਆਪਸ ਵਿਚ ਫ਼ੋਨ ਤੇ ਸੰਪਰਕ ਵਿਚ ਰਹਿੰਦੇ ਸਨ।

ਇਸ ਤੋਂ ਬਾਅਦ ਲੜਕੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਕੁੜੀ ਹੁਣ ਉਸ ਨਾਲ ਗੱਲ ਨਹੀਂ ਕਰਦੀ। ਉਹ ਕਿਸੇ ਹੋਰ ਮੁੰਡੇ ਦੇ ਸੰਪਰਕ ਵਿਚ ਆ ਗਈ ਹੈ। ਇਸ ਲਈ ਉਹ ਕੁੜੀ ਨੂੰ ਸਮਝਾਵੇ। ਉਹ ਇਸ ਕੁੜੀ ਬਿਨਾਂ ਨਹੀਂ ਰਹਿ ਸਕਦਾ। ਨਹੀਂ ਤਾਂ ਉਹ ਆਪਣੀ ਜਾਨ ਦੇ ਦੇਵੇਗਾ। ਸਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਆਪਣੇ ਪੁੱਤਰ ਨੂੰ ਸਮਝਾਉਂਦੀ ਰਹੀ ਪਰ ਉਸ ਨੇ ਗਲਤ ਦਵਾਈ ਖਾ ਲਈ। ਜਿਸ ਕਰਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਦੀਪ ਦੀ ਭੈਣ ਕਿਰਨਜੀਤ ਕੌਰ ਨੇ ਦੱਸਿਆ ਹੈ ਕਿ ਉਸ ਦੇ ਭਰਾ ਨੂੰ ਕਿਸੇ ਕੁੜੀ ਨੇ ਧੋਖਾ ਦੇ ਦਿੱਤਾ ਹੈ। ਪਹਿਲਾਂ ਕੁੜੀ ਨੇ ਉਸ ਨੂੰ ਵਿਆਹ ਦਾ ਲਾਰਾ ਲਾਇਆ ਸੀ ਪਰ ਹੁਣ ਗੱਲ ਕਰਨੀ ਵੀ ਬੰਦ ਕਰ ਦਿੱਤੀ। ਕੁੜੀ ਕਿਸੇ ਹੋਰ ਦੇ ਸੰਪਰਕ ਵਿਚ ਆ ਗਈ ਹੈ। ਜਿਸ ਕਰ ਕੇ ਉਸ ਦੇ ਭਰਾ ਨੇ ਕੋਈ ਗਲਤ ਦਵਾਈ ਖਾ ਲਈ। ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਗਲਤ ਦਵਾਈ ਖਾ ਜਾਣ ਕਾਰਨ ਨੌਜਵਾਨ ਨੂੰ ਉਨ੍ਹਾਂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।ਉਨ੍ਹਾਂ ਨੇ ਪਰਿਵਾਰ ਤੋਂ 72 ਘੰਟੇ ਦੀ ਮੰਗ ਕੀਤੀ ਸੀ ਕਿ ਇਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਡਾਕਟਰ ਦੇ ਦੱਸਣ ਮੁਤਾਬਕ 24 ਘੰਟੇ ਬੀਤ ਜਾਣ ਤੇ ਲੜਕੇ ਦੀ ਹਾਲਤ ਵਿਚ 30 ਫੀਸਦੀ ਸੁਧਾਰ ਹੋਇਆ ਹੈ। ਹੁਣ ਉਸ ਨੂੰ ਕੋਈ ਦੌਰਾ ਵੀ ਨਹੀਂ ਪਿਆ। ਜਿਸ ਕਰਕੇ ਨੌਜਵਾਨ ਦੀ ਜਾਨ ਬਚਣ ਦੀ ਉਮੀਦ ਵਧੀ ਹੈ।

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *