Home / ਤਾਜ਼ਾ ਖਬਰਾਂ / ਦੀਪਕ ਮੁੰਡੀ ਦੇ ਪਰਿਵਾਰ ਨੇ ਦੇਖੋ ਕੀ ਕਿਹਾ

ਦੀਪਕ ਮੁੰਡੀ ਦੇ ਪਰਿਵਾਰ ਨੇ ਦੇਖੋ ਕੀ ਕਿਹਾ

ਦੀਪਕ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਦੀਪਕ ਮੁੰਡੀ ਦਾ ਪਰਿਵਾਰ ਆਇਆ ਕੈਮਰੇ ਸਾਹਮਣੇ।ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਦੀਪਕ ਮੁੰਡੀ ਤੋਂ ਤੰਗ ਆ ਚੁੱਕੇ ਹਾਂ।ਦੀਪਕ ਦੀ ਮਾਂ ਦਾ ਕਹਿਣਾ ਹੈ ਕਿ ਜੇਕਰ ਉਸਨੇ ਨੇ ਕ-ਤ-ਲ ਕੀਤਾ ਹੈ ਤਾਂ ਉਸਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ।ਰੱਬ ਐਨਾ ਕਪੁੱਤ ਪੁੱਤ ਕਿਸੇ ਨੂੰ ਨਾ ਦੇਵੇ।ਸਾਨੂੰ ਤਾਂ ਉਸਦੀ ਲੋ-ਥ ਵੀ ਨਹੀਂ ਚਾਹੀਦੀ।ਦੱਸ ਦੇਈਏ ਕਿ ਬੀਤੇ ਦਿਨੀਂ ਦੀਪਕ ਮੁੰਡੀ ਤੇ ਉਸਦੇ ਦੋ ਸਾਥੀਆਂ ਨੂੰ ਨੇਪਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਦੀਪਕ ਮੁੰਡੀ ਸਿੱਧੂ ਮੂਸੇਵਾਲਾ ਦੇ ਕ-ਤ-ਲ ਤੋਂ ਬਾਅਦ ਫਰਾਰ ਸੀ।ਦੀਪਕ ਮੁੰਡੀ ਸਿੱਧੂ ਮੂਸੇਵਾਲਾ ਦੇ ਕਤਲ ‘ਚ 6ਵਾਂ ਸ਼ਾ-ਰਪ ਸ਼ੂ-ਟਰ ਸੀ ।ਉਸਤੋਂ ਬਾਅਦ ਦੀਪਕ ਮੁੰਡੀ ਫਰਾਰ ਸੀ।ਜਿਸ ਨੂੰ ਬੀਤੇ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਮਾਮਲੇ ਚ ਛੇਵੇਂ ਸ਼ੂਟਰ ਦੀਪਕ ਮੁੰਡੀ ਤੇ ਉਸ ਦੇ 2 ਸਾਥੀਆਂ ਕਪਿਲ ਪੰਡਿਤ, ਰਜਿੰਦਰ ਜੋਕਰ ਨੂੰ ਬੀਤੇ ਕੱਲ੍ਹ ਪੰਜਾਬ ਲਿਆਂਦਾ ਗਿਆ।ਦੱਸਣਯੋਗ ਹੈ ਕਿ ਦੀਪਕ ਮੁੰਡੀ ਤੇ ਉਸਦੇ 2 ਸਾਥੀਆਂ ਕਪਿਲ ਪੰਡਿਤ, ਰਜਿੰਦਰ ਜੋਕਰ ਨੂੰ ਪੁਲਿਸ ਨੇ ਨੇਪਾਲ ਦੀ ਸਰਹੱਦ ‘ਤੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।ਜਿਨ੍ਹਾਂ ਨੂੰ ਲੈ ਕੇ ਪੰਜਾਬ ਪੁਲਿਸ ਦੀ ਟੀਮ ਦਿੱਲੀ ਏਅਰਪੋਰਟ ਪਹੁੰਚੀ।ਇਸ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਲਿਆਂਦਾ ਗਿਆ।ਇਨ੍ਹਾਂ ਗੈਂਗਸਟਰਾਂ ਨੂੰ ਸੜਕੀ ਰਸਤਿਓਂ ਮਾਨਸਾ ਲਿਆਂਦਾ ਗਿਆ ਤੇ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਦੱਸ ਦੇਈਏ ਕਿ ਦੀਪਕ ਮੁੰਡੀ ਬੋਲੈਰੋ ਮੋਡਿਊਲ ਦਾ ਸ਼ੈਟਰ ਸੀ।ਇਸ ਤੋਂ ਇਲਾਵਾ ਕਪਿਲ ਪੰਡਿਤ ਤੇ ਰਜਿੰਦਰ ਜੋਕਰ ਨੇ ਹ-ਥਿ-ਆਰ ਲੁਕਾਉਣ ਤੇ ਮੁਹੱਈਆ ਕਰਵਾਉਣ ‘ਚ ਮੱਦਦ ਕੀਤੀ ਸੀ।ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੇ ਅਨਮੋਲ ਨੂੰ ਕੀਨੀਆ ‘ਚ ਹਿਰਾਸਤ ‘ਚ ਲਿਆ ਗਿਆ ਹੈ।ਦੋਵਾਂ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਦੱਸ ਦੇਈਏ ਕੀ ਗੋਲਡੀ ਬਰਾੜ ਨੇ ਇਕ ਪੋਸਟ ਪਾ ਕੇ ਕਿਹਾ ਹੈ ਕੀ ਇਹਨਾਂ ਨੂੰ ਨੇਪਾਲ ਤੋਂ ਫੜਿਆ ਗਿਆ ਹੈ ਪਰ ਪੰਜਾਬ ਪੁਲਿਸ ਧੱਕਾ ਨਾ ਕਰੇ | ਦਸ ਦੇਈਏ ਕੀ ਸਿੱਧੂ ਮੂਸੇਵਾਲਾ ਮਾਮਲੇ ਤੇ ਗੋਲਡੀ ਬਰਾੜ ਸਮੇ ਸਮੇ ਤੇ ਸੋਸ਼ਲ ਮੀਡਿਆ ਤੇ ਪੋਸਟ ਪਾ ਕੇ ਲਗਾਤਾਰ ਐਕਟਿਵ ਹੈ |

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published.