ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨ ਵੀਰਾਂ ਦੇ ਸੰਘਰਸ਼ ਨਾਲ ਜੁੜੀ ਆ ਰਹੀ ਹੈ। ਜਿਵੇਂ ਕਿ ਕਿਸਾਨ ਵੀਰਾਂ ਭੈਣਾਂ ਨੇ ਦਿੱਲੀ ਦੇ ਬਾਰਡਰ ‘ਤੇ ਪੱਕੇ ਡੇਰੇ ਲਾਏ ਹਨ ਉਵੇਂ ਹੀ ਬਾਰਡਰ ‘ਤੇ ਪ੍ਰਬੰਧਾਂ ਦੀਆਂ ਕਮੀਆਂ ਪੇਸ਼ੀਆਂ ਦੂਰ ਹੋ ਰਹੀਆਂ ਹਨ। ਆਓ ਪਹਿਲਾਂ ਵੇਖੋ ਆਹ ਵੀਡੀਓ ਅਤੇ ਫੇਰ ਜਾਣੋ ਪੂਰੇ ਪ੍ਰਬੰਧ।ਕਿਸਾਨ ਅੰਦੋਲਨ ਜਿਵੇਂ ਜਿਵੇਂ ਲਹਿਰ ਬਣ ਰਿਹਾ ਹੈ, ਕੇਵਲ ਪੰਜਾਬ ਜਾਂ ਦੇਸ਼ ਦੀਆਂ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੋਕਾਂ ਦੀਆਂ ਇਸ ਅੰਦੋਲਨ ਤੋਂ ਆਸਾਂ ਅਤੇ ਉਮੀਦਾਂ ਵਧ ਰਹੀਆਂ ਹਨ।
ਹੁਣ ਇਸ ਨੂੰ ਕੇਵਲ ਕਿਸਾਨੀ ਮੰਗਾਂ ਜਾਂ ਨਵੇਂ ਖੇਤੀ ਬਿੱਲ ਰੱਦ ਕਰਵਾਉਣ ਵਾਲੇ ਅੰਦੋਲਨ ਤੱਕ ਸੀਮਤ ਕਰਕੇ ਨਹੀਂ ਦੇਖਿਆ ਜਾ ਰਿਹਾ ਸਗੋਂ ਇਸ ਨੂੰ ਸੰਸਾਰ ਪੱਧਰੀ ਵਾਤਾਵਰਨ ਵਿ ਰੋ ਧੀ ਮੰਨੇ ਜਾਂਦੇ ਅੰਨ੍ਹੇ ਮੁਨਾਫ਼ੇ ਪੱਖੀ ਕਾਰਪੋਰੇਟੀ ਜੀਵਨ ਜਾਚ ਖਿਲਾਫ਼, ਕੁਦਰਤ ਦੇ ਸਹਿਯੋਗੀ, ਸਹਿਜ, ਸਭ ਨੂੰ ਜਿਊਣ ਦੇ ਹੱਕ ਦੇਣ ਵਾਲੀ ਮਾਨਵ ਅਧਿਕਾਰਾਂ ਦੀ ਨਵੀਂ ਲਹਿਰ ਵਜੋਂ ਦੇਖਣਾ ਸ਼ੁਰੂ ਹੋ ਗਿਆ ਹੈ। ਅਸਲ ਵਿਚ ਸੰਸਾਰ ਪੱਧਰੀ ਕਾਰਪੋਰੇਟ, ਕੁਦਰਤ ਦੀ ਬੇਕਿਰਕ ਲੁਟ ਕਰਕੇ, ਅੰਨ੍ਹੇ ਮੁਨਾਫ਼ੇ ਕਮਾ ਕੇ, ਨਵੀਆਂ ਜੀਵ-ਰਸਾਇਣਕ ਤਕਨੀਕਾਂ ਅਤੇ ਡਿਜੀਟਲ ਯੰਤਰਾਂ ਨਾਲ ਸਾਰੀ ਕਾਇਨਾਤ ਨੂੰ ਕਾਬੂ ਕਰਨਾ ਚਾਹੁੰਦਾ ਹੈ ਜਿਸ ਨਾਲ ਬਹੁ ਗਿਣਤੀ ਬੇਰੁਜ਼ਗਾਰ ਹੋ ਕੇ ਗ਼ੈਰ ਪ੍ਰਸੰਗਕ ਹੋ ਜਾਵੇਗੀ|
ਸਿਰਫ਼ ਗਿਣਤੀ ਦੇ ਲੋਕਾਂ ਕੋਲ ਹੀ ਕੰਮ ਹੋਵੇਗਾ ਜੋ ਬਹੁਤ ਹੁਨਰਮੰਦ ਤੇਜ਼ ਤਰਾਰ ਪਰ ਸੰਵੇਦਨਹੀਣ, ਮਸ਼ੀਨੀ ਕਿਸਮ ਦੇ ਬੰਦੇ ਹੋਣਗੇ। ਨਵੇਂ ਸੰਸਾਰ ਪ੍ਰਬੰਧ ਨੂੰ ਕੁਝ ਧਨ ਕੁਬੇਰਾਂ, ਪ੍ਰੋਫੈਸ਼ਨਲਾਂ ਅਤੇ ਰਾਜਨੇਤਾਵਾਂ ਵੱਲੋਂ ਰਲ ਕੇ ਚਲਾਉਣ ਦੀ ਚਾਲ ਵਜੋਂ ਦੇਖਿਆ ਜਾ ਰਿਹਾ ਹੈ। ਇਨ੍ਹਾਂ ਨਵੇਂ ਦਾਨਵਾਂ ਦੇ ਰਾਜ ਵਿਚ ਮਾਨਵ ਦੀ ਹੋਂਦ ਨੀਵੀਂ ਸ਼੍ਰੇਣੀ ਦੇ ਕੀੜਿਆਂ ਮਕੌੜਿਆਂ ਵਰਗੀ ਹੋ ਜਾਵੇਗੀ।ਦੇਸ਼ ਵਿਦੇਸ਼ ਦੀਆ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |
