ਅੱਜ ਕੱਲ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇਕ ਲੜਕੀ ਪੁਲੀਸ ਨਾਲ ਬਹਿਸ ਰਹੀ ਹੈ। ਇਸ ਵੀਡੀਓ ਨੇ ਕੁਝ ਦਿਨ ਪਹਿਲਾਂ ਦਿਲੀ ਦੇ ਦਰਿਆਗੰਜ ਵਿੱਚ ਵਾਪਰੀ ਘਟਨਾ ਚੇਤੇ ਕਰਵਾ ਦਿੱਤੀ। ਜਦੋਂ ਆਭਾ ਨਾਮ ਦੀ ਲੜਕੀ ਦਾ ਦਿੱਲੀ ਪੁਲਿਸ ਨੇ ਚਲਾਨ ਕਰ ਦਿੱਤਾ ਸੀ। ਇਹ ਮਾਮਲਾ ਪਟਨਾ ਦੇ ਬੋਰਿੰਗ ਰੋਡ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇਕ ਲੜਕੀ ਰਾਤ ਸਮੇਂ ਸਕੂਟੀ ਲੈ ਕੇ ਨਿਕਲੀ ਹੈਲਮੈਟ ਨਾ ਹੋਣ ਕਰਕੇ ਪੁਲੀਸ ਨੇ ਉਸ ਦਾ ਚਲਾਨ ਕਰ ਦਿੱਤਾ।
ਇਸ ਤੇ ਲੜਕੀ ਗਰਮ ਹੋ ਗਈ। ਉਸ ਨੇ ਸੂਬਾ ਸਰਕਾਰ ਅਤੇ ਸੈਂਟਰ ਸਰਕਾਰ ਤੇ ਖੂਬ ਭੜਾਸ ਕੱਢੀ। ਆਪੇ ਤੋਂ ਬਾਹਰ ਹੋਈ ਲੜਕੀ ਕਹਿੰਦੀ ਹੈ ਕਿ ਇਸ ਸਮੇਂ ਕਈਆਂ ਦੀ ਨੌਕਰੀ ਚਲੀ ਜਾਵੇਗੀ। ਕਿਸੇ ਭੁੱਖੇ ਨੂੰ ਖਾਣਾ ਦਿਓ ਤਾਂ ਵੀਡੀਓ ਬਣਦੀ ਹੈ। ਉਹ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੇ ਖੂਬ ਜਮਕੇ ਬਰਸੀ। ਲੜਕੀ ਦੇ ਦੱਸਣ ਮੁਤਾਬਕ ਉਸ ਨੇ ਪਿੰਡ ਜਾਣਾ ਸੀ। ਉਹ ਕਾਰ ਦੀ ਭਾਲ ਵਿਚ ਨਿਕਲੀ ਸੀ ਪਰ ਉਸ ਨੂੰ ਕੋਈ ਵਾਹਨ ਨਹੀਂ ਮਿਲਿਆ।
ਪੁਲੀਸ ਨਾਲ ਬਹਿਸ ਕਰ ਰਹੀ ਇਸ ਲੜਕੀ ਦੀ ਕਿਸੇ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਲੜਕੀ ਦੇ ਇਸ ਹਾਈ-ਵੋਲਟੇਜ ਡਰਾਮੇ ਨੂੰ ਲੋਕ ਸੋਸ਼ਲ ਮੀਡੀਏ ਤੇ ਬੜੇ ਧਿਆਨ ਨਾਲ ਦੇਖ ਰਹੇ ਹਨ। ਦਿੱਲੀ ਵਾਲੀ ਲੜਕੀ ਆਭਾ ਦੱਤਾ ਵਾਂਗ ਇਹ ਲੜਕੀ ਵੀ ਆਪੇ ਤੋਂ ਬਾਹਰ ਹੁੰਦੀ ਜਾ ਰਹੀ ਹੈ। ਕੀ ਦਿੱਲੀ ਵਾਲੀ ਲੜਕੀ ਵਾਂਗ ਇਸ ਲੜਕੀ ਤੇ ਵੀ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
