Home / ਤਾਜ਼ਾ ਖਬਰਾਂ / ਦਿੱਲੀ ਜਾ ਰਹੇ ਕਿਸਾਨ ਨਾਲ ਹੋਇਆ ਇਹ ਭਾਣਾ

ਦਿੱਲੀ ਜਾ ਰਹੇ ਕਿਸਾਨ ਨਾਲ ਹੋਇਆ ਇਹ ਭਾਣਾ

ਕਿਸਾਨਾਂ ਦੇ ਕਾਫ਼ਿਲੇ ਦੌਰਾਨ ਟਰੈਕਟਰ ਤੋਂ ਗਿਰੇ ਮਾਨਸਾ ਦੇ ਕਿਸਾਨ ਵੀਰਵਾਰ ਨੂੰ ਰੱਬ ਪਿਆਰਾ ਹੋ ਗਿਆ । ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਹਾਈਵੇ ਜਾਮ ਕਰ ਦਿੱਤਾ ਤਾਂ ਹਰਿਆਣਾ ਸਰਕਾਰ ਨੇ ਵੀਰ ਕਿਸਾਨ ਦੇ ਪਰਿਵਾਰ ਨੂੰ 20 ਲੱਖ ਦਾ ਮੁਆਵਜ਼ਾ ਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ।ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਜਾਮ ਖੋਲ ਦਿੱਤਾ ਗਿਆ।

ਦੱਸ ਦਈਏ ਕਿ ਦਰਅਸਲ, ਵੀਰਵਾਰ ਨੂੰ ਸਵੇਰੇ ਸਵੇਰੇ ਇਹ ਭਾਣਾ ਹੋਇਆ ਹੈ। ਜਿਸ ਵਿੱਚ ਮਾਨਸਾ ਦੇ ਪਿੰਡ ਖਿਆਲੀ ਚਹਿਲਾ ਵਾਲੀ ਨਿਵਾਸੀ ਕਿਸਾਨ ਧੰਨਾ ਸਿੰਘ ਰੱਬ ਨੂੰ ਪਿਆਰਾ ਹੋ ਗਿਆ। ਦੱਸ ਦਈਏ ਕਿ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਦਿੱਲੀ ਪਹੁੰਚ ਗਏ ਹਨ। ਉੱਧਰ ਦੂਜੇ ਪਾਸੇ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਰੈਲੀ ਦੀ ਆਗਿਆ ਦੇ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਲ ਸਿੰਘ ਰਾਜੇਵਾਲ ਕੀਤੀ ਹੈ। ਰਾਮਲੀਲਾ ਗਰਾਉਂਡ ਦੀ ਥਾਂ ਇਹ ਜਗ੍ਹਾ ਬੁਰਾੜੀ ਮੈਦਾਨ ਵਿਖੇ ਦਿੱਤੀ ਗਈ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਲਈ ਬਣੀ ਕਮੇਟੀ ਵਿੱਚ ਰਾਜੇਵਾਲ ਨੁਮਾਇੰਦੇ ਦੇ ਤੌਰ ਉਤੇ ਸ਼ਾਮਲ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਗ੍ਰਹਿਮ ਮੰਤਰਾਲੇ ਵੱਲੋਂ ਮਿਲੇ ਸੁਨੇਹੇ ਵਿੱਚ ਦਿੱਲੀ ਵਿੱਚ ਰੈਲੀ ਦੀ ਆਗਿਆ ਦੇ ਦਿੱਤੀ ਗਈ ਹੈ।ਕਿਸਾਨਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਕਾਰਨ ਰਾਮਲੀਲਾ ਗਰਾਊਂਡ ਰੈਲੀ ਲਈ ਛੋਟਾ ਹੋਣਾ ਹੈ। ਇਸ ਲਈ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਰੈਲੀ ਕਰਨ ਦੀ ਆਗਿਆ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਸਦੀ ਆਗਿਆ ਮਿਲਣ ਤੋਂ ਪੁਲਿਸ ਰਸਤੇ ਵਿੱਚ ਰੋਕ ਨਹੀਂ ਰਹੀ।ਦੇਸ਼ ਵਿਦੇਸ਼ ਦੀਆ ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਜੇਕਰ ਤੁਸੀਂ ਪਹਿਲਾ ਹੀ ਸਾਡਾ ਪੇਜ ਲਾਇਕ ਕਰ ਚੁਕੇ ਹੋ ਤਾ ਆਪਣੇ ਦੋਸਤਾਂ ਨਾਲ ਸਾਂਝਾ ਕਰਕੇ ਸੁਪੋਰਟ ਜਰੂਰ ਕਰੋ ਧੰਨਵਾਦ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.