ਦਿਲਜੀਤ ਦੋਸਾਂਝ ਦਾ ਬੀਤੇ ਦਿਨ ਜਨਮ ਜਨਮ ਦਿਨ ਸੀ । ਆਪਣੇ ਜਨਮ ਦਿਨ ਦੇ ਚਲਦੇ ਦਿਲਜੀਤ ਨੇ ਇੱਕ ਬਹੁਤ ਹੀ ਖ਼ਾਸ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਕਿਸਾਨਾਂ ਦੇ ਧਰਨੇ ਵਾਲੀ ਥਾਂ ਦਾ ਹੈ, ਜਿੱਥੇ ਕੁਝ ਨੌਜਵਾਨ ਕਿਸਾਨਾਂ ਨੇ ਦਿਲਜੀਤ ਦਾ ਜਨਮ ਦਿਨ ਮਨਾਇਆ। ਇਹਨਾਂ ਨੌਜਵਾਨ ਨੇ ਧਰਨੇ ਤੇ ਮੌਜੂਦ ਕਿਸਾਨਾਂ ਅਤੇ ਕੁਝ ਹੋਰ ਲੋਕਾਂ ਨੂੰ ਕੇਕ ਵੰਡ ਕੇ ਦਿਲਜੀਤ ਦਾ ਜਨਮ ਦਿਨ ਮਨਾਇਆ ।
ਇਸ ਵੀਡੀਓ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ …..ਪੰਜਾਬ ਦੀ ਮਿੱਟੀ ਵਿੱਚੋਂ ਜਨਮ ਲਿਆ ਹੈ …ਇਸ ਗੱਲ ਦਾ ਮਾਣ ਹੈ …ਜਨਮ ਦਿਨ ਦੀ ਖੁਸ਼ੀ ਵੀ ਪੰਜਾਬ ਦੇ ਨਾਲ ਹੈ …ਲਵ ਮਾਈ ਫੈਨ’ ।ਦਿਲਜੀਤ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕ ਲਗਾਤਾਰ ਕਮੈਂਟ ਕਰਕੇ ਇਸ ਵੀਡੀਓ ਤੇ ਪ੍ਰਤੀਕਰਮ ਦੇ ਰਹੇ ਹਨ । ਦਿਲਜੀਤ ਗਾਇਕੀ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਆਪਣਾ ਲੋਹਾ ਮਨਵਾ ਚੁੱਕੇ ਹਨ ।
ਦੱਸ ਦਈਏ ਕਿ ਉਹ 37 ਸਾਲਾਂ ਦੇ ਹੋ ਗਏ ਨੇ । ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਏਨੀਂ ਦਿਨੀਂ ਉਹ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ।ਦੱਸ ਦਈਏ ਪਿੱਛੇ ਜਿਹੇ ਉਹ ਦਿੱਲੀ ਕਿਸਾਨ ਅੰਦੋਲਨ ‘ਚ ਪਹੁੰਚੇ ਸੀ ਤੇ ਕਿਸਾਨਾਂ ਦੇ ਹੱਕਾਂ ‘ਚ ਬੋਲਦੇ ਹੋਏ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਹ ਮਾਰੂ ਖੇਤੀ ਬਿੱਲਾਂ ਨੂੰ ਵਾਪਿਸ ਲੈ ਲੈਣ। ਜਿੱਥੇ ਉਨ੍ਹਾਂ ਏ ਲੱਗਭੱਗ ਇੱਕ ਕਰੋੜ ਤੋਂ ਉਪਰ ਦੀ ਮੱਦਦ ਮੋਰਚੇ ਲਈ ਕੀਤੀ ਹੈ।
ਦਿਲਜੀਤ ਦੋਸਾਂਝ ਨੂੰ ਪੰਜਾਬੀ ਕਲਾਕਾਰ ਵੀ ਪੋਸਟ ਪਾ ਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।ਡਾਇਰੈਕਟਰ ਜਗਦੀਪ ਸਿੱਧੂ ਨੇ ਵੀ ਪੋਸਟ ਪਾ ਕੇ ਦਿਲਜੀਤ ਦੋਸਾਂਝ ਨੂੰ ਬਰਥਡੇਅ ਵਿਸ਼ ਕੀਤਾ ਹੈ । ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।
