Home / ਪਾਲੀਵੁੱਡ / ਦਿਲਪ੍ਰੀਤ ਢਿੱਲੋਂ ਬਾਰੇ ਆਈ ਇਹ ਖੁਸ਼ਖ਼ਬਰੀ

ਦਿਲਪ੍ਰੀਤ ਢਿੱਲੋਂ ਬਾਰੇ ਆਈ ਇਹ ਖੁਸ਼ਖ਼ਬਰੀ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬ ਦੇ ਗਾਇਕ ਦਿਲਪ੍ਰੀਤ ਢਿਲੋਂ ਦੇ ਘਰੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਜਿਨ੍ਹਾਂ ਨੇ ਕਈ ਦਿਨਾਂ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਪੋਸਟ ਕੀਤਾ ਹੈ । ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ ।ਦੱਸ ਦੇਈਏ ਕਿ ਓਹਨਾ ਨੂੰ ਆਲ ਨਿਊ ਥਾਰ ਵਾਲਿਆਂ ਨੇ ਲਾਉਚਿੰਗ ਤੇ ਸੱਦਾ ਦਿੱਤਾ |ਇਹ ਵੀ ਹੋ ਸਕਦਾ ਹੈ ਕਿ ਪਹਿਲੀ ਥਾਰ ਓਹਨਾ ਵਲੋਂ ਦਿਲਪ੍ਰੀਤ ਨੂੰ ਦਿਤੀ ਜਾਵੇ |

ਉਹ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਨੇ । ਫੈਨਜ਼ ਵੀ ਕਮੈਂਟਸ ਕਰਕੇ ਦਿਲਪ੍ਰੀਤ ਢਿੱਲੋਂ ਨੂੰ ਮੁਬਾਰਕਾਂ ਦੇ ਰਹੇ ਨੇ ।ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਬਲੇਮ, ‘ਮੁੱਛ ‘’, ਬਜ਼ਾਰ ਬੰਦ, ਚੰਡੀਗੜ੍ਹ, ਕਬਜ਼ੇ, ਰੰਗਲੇ ਦੁੱਪਟੇ, ਮੁੱਛ, ਵੈਲੀ ਜੱਟ, ਯਾਰਾਂ ਦਾ ਗਰੁੱਪ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ ।ਦੱਸਣਯੋਗ ਹੈ ਕਿ ਪਿੱਛੇ ਜਿਹੇ ਦਿਲਪ੍ਰੀਤ ਢਿੱਲੋਂ ਉਸ ਸਮੇਂ ਜਿਆਦਾ ਸੁਰਖੀਆਂ ਚ ਆਏ ਸਨ ਜਦੋਂ ਉਨ੍ਹਾਂ ਦੀ ਘਰਵਾਲੀ ਅੰਬਰ ਧਾਲੀਵਾਲ ਨਾਲ ਕਲੇਸ਼ ਸ਼ੋਸ਼ਲ ਮੀਡੀਆ ਤੇ ਚੱਲਿਆ ਸੀ। ਉਸ ਤੋਂ ਬਾਅਦ ਕੁਝ ਸਮੇਂ ਲਈ ਦਿਲਪ੍ਰੀਤ ਢਿੱਲੋਂ ਸ਼ਾਤ ਹੋ ਗਏ ਸਨ ਤੇ ਕੋਈ ਵੀ ਐਕਟੀਵਿਟੀ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਤੇ ਨਹੀ ਕੀਤੀ ਸੀ।ਪਰ ਇੱਕ ਵਾਰ ਫਿਰ ਉਨ੍ਹਾਂ ਨੂੰ ਖੁਸ਼ੀ ਦੀ ਖਬਰ ਮਿਲੀ ਹੈ ਜੋ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਸ਼ਾਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਪ੍ਰੀਤ ਢਿੱਲੋਂ ਪੰਜਾਬ ਦੇ ਜ਼ਿਲਾ ਫਤਿਹਗੜ੍ਹ ਸਹਿਬ ਦੀ ਜੱਟ ਸਿੱਖ ਪਰਿਵਾਰ ਨਾਲ ਸੰਬਧ ਰੱਖਦਾ ਹੈ।

ਇਹ ਕੁਲਵਿੰਦਰ ਢਿੱਲੋਂ ਤੋਂ ਪ੍ਰਭਾ ਵਿਤ ਹੈ, ਅਤੇ ਹਮੇਸ਼ਾ ਉਸ ਵਰਗਾ ਗਾਇਕ ਬਣਨਾ ਚਾਹੁੰਦਾ ਸੀ। ਇਸ ਦਾ ਬਚਪਨ ਪੰਜਾਬ ਦੇ ਪਿੰਡ ਜਰਗ ਵਿੱਚ ਬੀਤਿਆ। ਇਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਕੂਲ ਵਿੱਚ ਇਹ ਸੁਰਜੀਤ ਬਿੰਦਰ ਅੱਖੀਆ ਦੇ ਗੀਤ ਗਾਉਂਦਾ ਹੁੰਦਾ ਸੀ। ਇਸ ਦਾ ਪਹਿਲਾ ਗੀਤ ਗੁੰਡੇ ਨੰਬਰ 1 2014 ਵਿੱਚ ਆਇਆ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.