Home / ਪਾਲੀਵੁੱਡ / ਦਿਲਪ੍ਰੀਤ ਢਿੱਲੋਂ ਦੀ ਪਤਨੀ ਫਿਰ ਚਰਚਾ ਦੇ ਵਿਚ

ਦਿਲਪ੍ਰੀਤ ਢਿੱਲੋਂ ਦੀ ਪਤਨੀ ਫਿਰ ਚਰਚਾ ਦੇ ਵਿਚ

ਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ ‘ਚ ਆ ਹੀ ਜਾਂਦੀ ਹੈ। ਇਕ ਵਾਰ ਫ਼ਿਰ ਅੰਬਰ ਧਾਲੀਵਾਲ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਦਾ ਸੁਰਖੀਆਂ ‘ਚ ਆਉਣਾ ਕੋਈ ਵਿਦਾਦ ਨਹੀਂ ਸਗੋਂ ਉਸ ਦੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ |

 

View this post on Instagram

 

Nazar rakheyo, nazar rakheyo 🎶 🧿 #Everyday

A post shared by Aamber Dhaliwal (@aamberdhaliwal21) on


ਹਾਲ ਹੀ ‘ਚ ਅੰਬਰ ਧਾਲੀਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ 3 ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਵੀਡੀਓਜ਼ ਨੂੰ ਸਾਂਝੇ ਕਰਦਿਆਂ ਅੰਬਰ ਨੇ ਕੈਪਸ਼ਨ ‘ਚ ਲਿਖਿਆ ‘ਨਜ਼ਰ ਰੱਖਈਓ, ਨਜ਼ਰ ਰੱਖਈਓ’। ਹੁਣ ਸਾਰੇ ਇਹੀ ਸੋਚ ਰਹੇ ਹਨ ਕਿ ਅੰਬਰ ਆਖ਼ਿਰ ਕਿਸ ਨੂੰ ਨਜ਼ਰ ਰੱਖਣ ਲਈ ਆਖ ਰਹੀ ਹੈ। ਖੈਰ ਇਹ ਤਾਂ ਹੁਣ ਅੰਬਰ ਧਾਲੀਵਾਲ ਹੀ ਦੱਸ ਸਕਦੀ ਹੈ। ਇਸ ਤੋਂ ਇਲਾਵਾ ਅੰਬਰ ਨੇ ਇਕ ਹੋਰ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ‘ਚ ਉਸ ਦੇ ਚਿਹਰੇ ‘ਤੇ ਵੱਖਰੀ ਸਮਾਇਲ ਨਜ਼ਰ ਆ ਰਹੀ ਹੈ, ਜਿਵੇਂ ਕਿ ਹੁਣ ਉਹ ਆਪਣੀ ਜ਼ਿੰਦਗੀ ‘ਚ ਕਾਫ਼ੀ ਖ਼ੁਸ਼ ਹੈ।

ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਤਾਂ ਕਿਤੇ ਗਾਇਬ ਹੀ ਹੋ ਗਈ। ਦਰਅਸਲ, ਇਸ ਦੀ ਵਜ੍ਹਾ ਸੀ ਕਿ ਅੰਬਰ ਧਾਲੀਵਾਲ ਦੀ ਪੜ੍ਹਾਈ। ਦਿਲਪ੍ਰੀਤ ਢਿੱਲੋਂ ਨਾਲ ਵਿਵਾਦ ਤੋਂ ਬਾਅਦ ਅੰਬਰ ਧਾਲੀਵਾਲ ਦਾ ਪੂਰਾ ਧਿਆਨ ਆਪਣੀ ਪੜ੍ਹਾਈ ਵੱਲ ਦੇ ਰਹੀ ਸੀ।ਉਸ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਅੰਬਰ ਧਾਲੀਵਾਲ ਨੇ ਆਪਣਾ ਨਰਸਿੰਗ ਦਾ ਕੋਰਸ ਪੂਰਾ ਕਰ ਲਿਆ ਹੈ। ਹੁਣ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਨਰਸ ਬਣ ਗਈ ਹੈ। ਉਨ੍ਹਾਂ ਨੇ ਪੋਸਟ ਪਾ ਕੇ ਲਿਖਿਆ ਸੀ- ‘ਅੱਜ ਇੱਕ ਵੱਡੇ ਟੀਚੇ ਵੱਲ ਇੱਕ ਛੋਟਾ ਜਿਹਾ ਕਦਮ ਲਿਆ ਹੈ। ਹੈਲੋ, ਮੇਰਾ ਨਾਮ ਅੰਬਰ ਹੈ, ਮੈਂ ਅੱਜ ਤੋਂ ਨਰਸ ਬਣਕੇ ਲੋਕਾਂ ਦੀ ਸੇਵਾ ਕਰਾਂਗੀ।’

ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਨਾਲ ਅੰਬਰ ਧਾਲੀਵਾਲ ਦੇ ਝਗੜੇ ਦੀਆਂ ਖ਼ਬਰਾਂ ਆਈਆਂ ਸਨ, ਜਿਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ‘ਤੇ ਇਲਜ਼ਾਮ ਲਗਾਏ ਗਏ ਸਨ। ਇਸ ਤੋਂ ਬਾਅਦ ਗਾਇਕ ਦਿਲਪ੍ਰੀਤ ਢਿੱਲੋਂ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣਾ ਪੱਖ ਰੱਖਿਆ ਸੀ। ਕੁਝ ਸਮਾਂ ਤਾਂ ਉਹ ਆਪਣੇ ਇਸ ਝਗੜੇ ਕਾਰਨ ਗੀਤਾਂ ਤੋਂ ਵੀ ਦੂਰ ਰਹੇ ਸਨ ਪਰ ਹੁਣ ਇਸ ਸਮੱਸਿਆ ਤੋਂ ਉੱਭਰ ਰਹੇ ਹਨ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.