Home / ਤਾਜ਼ਾ ਖਬਰਾਂ / ਦਿਲਜੀਤ ਦੋਸਾਂਝ ਨੇ ਦਿੱਤਾ ਹਿਕ ਥਾਪੜ ਕੇ ਇਹ ਜਵਾਬ

ਦਿਲਜੀਤ ਦੋਸਾਂਝ ਨੇ ਦਿੱਤਾ ਹਿਕ ਥਾਪੜ ਕੇ ਇਹ ਜਵਾਬ

ਬਾਲੀਵੁੱਡ ਐਕਟਰ ਤੇ ਪੰਜਾਬੀ ਗਾਇਕ ਦਿਲਜੀਤ ਦੌਸਾਂਝ ਨੂੰ ਕਿਸਾਨ ਦੀ ਹਮਾਇਤ ਕਰਨ ਲਈ ਘੇਰਿਆ ਜਾ ਰਿਹਾ ਹੈ। ਦਸੰਬਰ ਵਿਚ ਦਿੱਲੀ ਦੇ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਪ੍ਰਦਰ ਸ਼ਨ ਵਿੱਚ ਦਿਲਜੀਤ ਸ਼ਾਮਲ ਹੋਏ ਸੀ। ਅਦਾਕਾਰ ਨੇ ਕਿਸਾਨਾਂ ਨੂੰ ਸਮਰਥਨ ਦੇਣ ਮਗਰੋਂ ਅਲੋ ਚਨਾ ਤੇ ਪ੍ਰਸ਼ੰਸਾ ਦੋਵਾਂ ਦਾ ਸਾਹਣਾ ਕੀਤਾ। ਹੁਣ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਤਸਵੀਰ ਸਾਂਝਾ ਕੀਤੀ ਹੈ ਤੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜੋ ਉਸ ਦੀ ਅਲੋ ਚਨਾ ਕਰ ਰਹੇ ਹਨ।

ਦਿਲਜੀਤ ਦੋਸਾਂਝ ਨੇ ਆਪਣੇ ਟ੍ਰੋਲਰਜ਼ ਨੂੰ ਵਿੱਤ ਮੰਤਰਾਲੇ ਵੱਲੋਂ ਮਿਲੀ ਸਾਰਟੀਫੀਕੇਟ ਨਾਲ ਜਵਾਬ ਦਿਤਾ ਹੈ। ਵਿੱਤ ਮੰਤਰਾਲੇ ਵਲੋਂ ਜਾਰੀ ਕੀਤਾ ਗਿਆ “ਪਲੈਟੀਨਮ ਸਰਟੀਫਿਕੇਟ” ਦਿਖਾਉਂਦਾ ਹੈ ਕਿ ਭਾਰਤ ਸਰਕਾਰ ਉਸ ਨੂੰ ਟੈਕਸ ਅਦਾ ਕਰਨ ਤੇ ਸਾਲ 2019-2020 ਲਈ ਇਨਕਮ ਟੈਕਸ ਰਿਟਰਨ ਭਰਨ ਤੇ ਪ੍ਰਮਾਣਿਤ ਕਰਦੀ ਹੈ।ਸਰਟੀਫਿਕੇਟ ਵਿੱਚ ਲਿਖਿਆ ਹੈ, “ਅਸੀਂ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੇ ਸਨਮਾਨ ਵਿੱਚ, ਪਲੈਟੀਨਮ ਸ਼੍ਰੇਣੀ ਵਿੱਚ, ਟੈਕਸਦਾਤਾ ਦੀ ਸ਼ਲਾਘਾ ਕਰਦੇ ਹਾਂ।”ਦੱਸ ਦਈਏ ਕਿ ਦਲਜੀਤ ਦੁਸਾਂਝ ਨੇ ਕਿਸਾਨ ਭਰਾਵਾਂ ਨੂੰ ਮੱਦਦ ਲਈ ਲੱਗਪਗ 1.5 ਕਰੋੜ ਦਿੱਤਾ ਹੈ। ਦੱਸਣਯੋਗ ਹੈ ਕਿ ਦਲਜੀਤ ਦੁਸਾਂਝ ਇਸ ਸਮੇਂ ਪੰਜਾਬ ਦਾ ਨੰਬਰ ਇਕ ਅਦਾਕਾਰਾ ਤੇ ਗਾਇਕ ਹੈ।ਦਿਲਜੀਤ ਦਾ ਜਨਮ 6 ਜਨਵਰੀ 1984 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਦੁਸਾਂਝ ਕਲਾਂ ਵਿੱਚ, ਇੱਕ ਸਿੱਖ ਪਰਿਵਾਰ ਵਿੱਚ ਹੋਇਆ।

ਉਸਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ ਅਤੇ ਮਾਤਾ ਸੁਖਵਿੰਦਰ ਕੌਰ, ਘਰੇਲੂ ਔਰਤ ਹਨ। ਉਸਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਵੀ ਹੈ।ਉਹ ਆਪਣੇ ਬਚਪਨ ਦੇ ਦੁਸਾਂਝ ਕਲਾਂ ਵਿੱਚ ਬਿਤਾਏ ਅਤੇ ਫਿਰ ਲੁਧਿਆਣੇ, ਪੰਜਾਬ ਚਲਾ ਗਿਆ, ਜਿਥੇ ਉਸਨੇ ਆਪਣੀ ਰਸਮੀ ਸਿੱਖਿਆ ਪੂਰੀ ਕੀਤੀ, ਜਿਸ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤੋਂ ਹਾਈ ਸਕੂਲ ਡਿਪਲੋਮਾ ਵੀ ਸ਼ਾਮਲ ਸੀ। ਸਕੂਲ ਦੇ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *