Home / ਪਾਲੀਵੁੱਡ / ਦਿਲਜੀਤ ਦੀ ਨਵੀ ਆ ਰਹੀ ਫਿਲਮ ਸ਼ਹਿਨਾਜ਼ ਤੇ ਸੋਨਮ ਬਾਜਵਾ ਨਾਲ ,ਅੱਜ ਹੋਇਆ ਟਰੇਲਰ ਰਿਲੀਜ

ਦਿਲਜੀਤ ਦੀ ਨਵੀ ਆ ਰਹੀ ਫਿਲਮ ਸ਼ਹਿਨਾਜ਼ ਤੇ ਸੋਨਮ ਬਾਜਵਾ ਨਾਲ ,ਅੱਜ ਹੋਇਆ ਟਰੇਲਰ ਰਿਲੀਜ

ਬਿੱਗ ਬੌਸ 13 ਵਿੱਚ ਨਜ਼ਰ ਆਉਣ ਵਾਲੀ ਸ਼ਹਿਨਾਜ਼ ਗਿੱਲ ਨੇ ਹੁਣ ਫਿਲਮਾਂ ਵਿੱਚ ਕਦਮ ਰੱਖਿਆ ਹੈ। ਛੇਤੀ ਹੀ ਦਿਲਜੀਤ ਦੋਸਾਂਝ ਦੇ ਨਾਲ ਉਸਦੀ ਫਿਲਮ ‘ਹੌਂਸਲਾ ਰੱਖ’ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਮੁੱਖ ਭੂਮਿਕਾ ਨਿਭਾ ਰਹੀ ਹੈ। ਇਸ ਟਰੇਲਰ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲੇਗਾ।

‘ਹੌਂਸਲਾ ਰੱਖ’ ਦਾ ਟ੍ਰੇਲਰ ਫਿਲਮ ਦੇ ਮੁੱਖ ਨਾਇਕ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ, ਪਰ ਸ਼ਹਿਨਾਜ਼ ਗਿੱਲ ਅਜੇ ਵੀ ਸੋਸ਼ਲ ਮੀਡੀਆ ਤੋਂ ਦੂਰ ਹੈ। ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ।ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ਦੇ ਨਾਲ ਇੱਕਠੇ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਬੇਟੇ ਸਿੰਦਾ ਸ਼ਿੰਦਾ ਗਰੇਵਾਲ ਦਿਲਜੀਤ ਦੇ ਬੇਟੇ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ।

ਜੇਕਰ ਫ਼ਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਹ ਕਾਮੇਡੀ ਜੋਨਰ ਦੀ ਪੰਜਾਬੀ ਫਿਲਮ ਹੈ, ਜਿਸਦੀ ਕਹਾਣੀ ਕੁਝ ਹੱਦ ਤੱਕ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਅਤੇ ਫਰਦੀਨ ਖਾਨ ਦੀ ਫ਼ਿਲਮ ਹੇ ਬੇਬੀ ਵਰਗੀ ਹੈ। ਹਾਲਾਂਕਿ ਦੋਵਾਂ ਫਿਲਮਾਂ ਵਿੱਚ ਬਹੁਤ ਜ਼ਿਆਦਾ ਸਮਾਨਤਾ ਨਹੀਂ ਹੈ, ਦਿਲਜੀਤ ਦੋਸਾਂਝ ਦੀ ਅਦਾਕਾਰੀ ਨੇ ਤਿੰਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ।

ਤੁਸੀ ਬਾਕੀ ਵੀਡੀਓ ਟ੍ਰੇਲਰ ਵੀ ਦੇਖ ਸਕਦੇ ਹੋ

About Jagjit Singh

Check Also

ਨਵਜੋਤ ਸਿੱਧੂ ਨੇ ਬਾਦਲ ਪਰਿਵਾਰ ਨੂੰ ਰੱਖਿਆ ਨਿਸ਼ਾਨੇ ਤੇ

ਨਵਜੋਤ ਸਿੰਘ ਸਿੱਧੂ ਭਾਵੇਂ ਕੈਪਟਨ ਸਰਕਾਰ ਤੋਂ ਕਰੀਬ ਦੋ ਸਾਲ ਪਹਿਲਾਂ ਬਾਹਰ ਆ ਗਏ ਸਨ, …

Leave a Reply

Your email address will not be published.