ਇਸ ਵੇਲੇ ਇੱਕ ਵੱਡੀ ਖ਼ਬਰ ਪੰਜਾਬ ਤੋਂ ਆ ਰਹੀ ਹੈ। ਪੰਜਾਬੀ ਕਿਸੇ ਨਾ ਕਿਸੇ ਨਵੇਂ ਸ਼ੌਂਕ ਕਰਕੇ ਚਰਚਾ ਵਿੱਚ ਰਹਿੰਦੇ ਹਨ। ਇਸ ਤਰਾਂ ਦੀ ਇੱਕ ਚਰਚਾ ਇੱਕ ਪੰਜਾਬੀ ਨੌਜਵਾਨ ਮੁੰਡੇ ਦੀ ਹੋ ਰਹੀ ਹੈ ਜੋ ਆਪਣੇ ਹੈਲੀਕਪਟਰ ‘ਤੇ ਬਰਾਤ ਲੈ ਕੇ ਆਇਆ।
ਪਿੰਡ ਬਸੌਲੀ ਵਾਸੀ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਗਿੰਦੂ ਬਸੌਲੀ ਨੇ ਆਪਣੀ ਸਵਰਗਵਾਸੀ ਮਾਂ ਤੇ ਦਾਦੀ ਦੀ ਇੱਛਾ ਪੂਰੀ ਕਰਦੇ ਹੋਏ ਮੁੰਡੇ ਨੂੰ ਵਿਆਹੁਣ ਲਈ ਡੋਲੀ ਵਾਲੀ ਕਾਰ ਦੀ ਥਾਂ ਹੈਲੀਕਾਪਟਰ ਰਾਹੀਂ ਭੇਜਿਆ। ਜਾਣਕਾਰੀ ਮੁਤਾਬਕ ਨੰਬਰਦਾਰ ਹਰਨੇਕ ਸਿੰਘ ਦੇ ਪੋਤੇ ਅਮਨਪ੍ਰੀਤ ਸਿੰਘ ਦੀ ਬਰਾਤ 19 ਨਵੰਬਰ ਨੂੰ ਸਵੇਰੇ ਸਾਢੇ 10 ਵਜੇ ਪਿੰਡ ਬਸੌਲੀ ਤੋਂ ਰਵਾਨਾ ਹੋਈ। ਲਾੜੇ ਲਈ ਕਾਰ ਦੀ ਥਾਂ ਦੇਹਰਾਦੂਨ ਤੋਂ ਪ੍ਰਾਈਵੇਟ ਕੰਪਨੀ ਦਾ ਹੈਲੀਕਾਪਟਰ ਮੰਗਵਾਇਆ ਗਿਆ, ਜੋ ਉਨ੍ਹਾਂ ਦੇ ਬਸੌਲੀ ਸਥਿਤ ਫਾਰਮ ਹਾਊਸ ਤੋਂ ਉੱਡਿਆ ਅਤੇ ਪੰਜ ਮਿੰਟਾਂ ‘ਚ ਜ਼ੀਰਕਪੁਰ ਦੇ ਏਕੇ ਐੱਮ ਰਿਜ਼ੋਰਟ ਦੀ ਪਾਰਕਿੰਗ ‘ਚ ਲੈਂਡ ਹੋਇਆ। ਅਮਨਪ੍ਰੀਤ ਦਾ ਵਿਆਹ ਨਵਜੋਤ ਕੌਰ ਪੁੱਤਰੀ ਬੀਐੱਸ ਮਾਨ ਵਾਸੀ ਬਠਿੰਡਾ ਨਾਲ ਹੋਇਆ। ਲਾੜੇ ਦੇ ਪਿਤਾ ਗੁਰਵਿੰਦਰ ਸਿੰਘ ਗਿੰਦੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਬੀਬੀ ਹਰਜੀਤ ਕੌਰ 2001 ‘ਚ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਆਪਣੇ ਪੋਤੇ ਨੂੰ ਜਹਾਜ਼ ‘ਚ ਵਿਆਹ ਕੇ ਲਿਆਉਣ।
ਇਸ ਇੱਛਾ ਨੂੰ ਪੂਰਾ ਕਰਨ ਲਈ ਪਰਿਵਾਰ ਨੇ ਹੈਲੀਕਾਪਟਰ ਦਾ ਪ੍ਰਬੰਧ ਕੀਤਾ। ਉਕਤ ਵਿਆਹ ਦੀ ਇਲਾਕੇ ‘ਚ ਖੂਬ ਚਰਚਾ ਹੈ। ਜੇਕਰ ਤੁਸੀਂ ਪੰਜਾਬ ਭਰ ਦੀਆਂ ਹੋਰ ਖ਼ਬਰਾਂ ਵੇਖਣੀਆਂ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਕਰੋ। ਜੇਕਰ ਤੁਸੀਂ ਪਹਿਲਾਂ ਹੀ ਸਾਡੇ ਨਾਲ ਜੁੜੇ ਹੋ ਤਾਂ ਆਪ ਜੀ ਦਾ ਧੰਨਵਾਦ।
