Home / ਪਾਲੀਵੁੱਡ / ਦਸਤਾਰ ਸਜਾ ਕੇ ਦਿੱਲੀ ਪੁਜੀਆਂ ਪੰਜਾਬ ਦੀਆ ਧੀਆਂ

ਦਸਤਾਰ ਸਜਾ ਕੇ ਦਿੱਲੀ ਪੁਜੀਆਂ ਪੰਜਾਬ ਦੀਆ ਧੀਆਂ

ਵਿਦੇਸ਼ਾਂ ਤੋਂ ਆਈਆਂ ਗੋਰੀਆ ਬੀਬੀਆਂ ਦਾ ਕਹਿਣਾ ਹੈ ਕਿ ਅਸੀ ਕਿਸਾਨੀ ਨਾਲ ਸਬੰਧਤ ਤਾਂ ਨਹੀਂ ਰੱਖਦੇ ਪਰ ਸਾਡੀ ਜ਼ਮੀਰ ਤਾਂ ਕਿਸਾਨ ਵਾਲੀ ਹੈ ਤੇ ਇਸ ਲਈ ਸਾਨੂੰ ਸਭ ਨੂੰ ਇਥੇ ਆਉਣਾ ਚਾਹੀਦਾ ਹੈ ਤੇ ਕਿਸਾਨਾ ਨੂੰ ਆਪਣਾਂ ਪੂਰਾ ਸਾਥ ਦੇਣਾ ਚਾਹੀਦਾ ਹੈ ।ਕੈਨੇਡਾ ਦੇ ਨਾਲ ਨਾਲ ਬੀਬੀਆ ਆਸਟ੍ਰੇਲੀਆ ਤੋਂ ਵੀ ਦਿੱਲੀ ਦੇ ਬਾਡਰ ਤੇ ਆਈਆ ਨੇ ਜਿਹਨਾਂ ਨੇ ਇਹ ਵੀ ਦਸਿਆ ਕਿ ਪਹਿਲਾਂ ਦਾ ਓਹਨਾ ਨੂੰ ਇਸ ਮਸਲੇ ਬਾਰੇ ਕੁਛ ਵੀ ਨਹੀ ਸੀ।

ਪਰ ਬਾਹਰ ਤੋਂ ਕਿਸਾਨਾਂ ਦਾ ਸਾਥ ਦੇਣ ਆ ਰਹੀਆਂ ਸੰਘਣੀਆਂ ਨੇ ਹੋਰ ਹੌਸਲਾ ਵਧਾ ਦਿੱਤਾ ਹੈ। ਅੱਜ ਸਿਆਟਲ ਦੇ ਕੈਂਟ ਸਿਟੀ ਤੋਂ ਕਿਸਾਨਾਂ ਦੇ ਹੱਕ ‘ਚ ਇਕ ‘ਸਿਆਟਲ ਕਿਸਾਨ ਏਕਤਾ ਕਾਰ ਰੈਲੀ’ ਕੱਢੀ ਗਈ, ਜਿਸ ‘ਚ ਭਾਰੀ ਗਿਣਤੀ ‘ਚ ਕਾਰਾਂ ਸ਼ਾਮਿਲ ਹੋਈਆਂ | ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਕੈਂਟ ਸਿਟੀ ਦੇ ਸ਼ੋਅ ਵੇਅਰ ਸੈਂਟਰ ਦੇ ਬਾਹਰ ਵੱਖ-ਵੱਖ ਬੁਲਾਰਿਆਂ ਨੇ ਭਾਰਤ ਦੀ ਮੋਦੀ ਸਰਕਾਰ ਵਲੋਂ ਜਬਰੀ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ | ਇਸ ਮੌਕੇ ‘ਮੋਦੀ ਸਰਕਾਰ ਮੁਰਦਾਬਾਦ’, ‘ਨੋ ਫਾਰਮਰ ਨੋ ਫੂਡ’ ਤੇ ‘ਬੋਲੇ ਸੋ ਨਿਹਾਲ’ ਦੇ ਨਾਅਰੇ ਲਗਾਏ |

ਵੱਡੀ ਗਿਣਤੀ ‘ਚ ਪੁੱਜੇ ਕਿਸਾਨ ਹਿਤੈਸ਼ੀਆਂ ਨੇ ਵੱਖ-ਵੱਖ ਤਰ੍ਹਾਂ ਦੇ ਬੈਨਰ ਵੀ ਹੱਥਾਂ ‘ਚ ਚੁੱਕੇ ਹੋਏ ਸਨ | ਅੱਜ ਦੀ ਇਹ ਕਾਰ ਰੈਲੀ ਕੈਂਟ ਸਿਟੀ ਤੋਂ ਸ਼ੁਰੂ ਹੋ ਕੇ ਡਾਊਨ ਟਾਊਨ ਸਿਆਟਲ ਜਾ ਕੇ ਖ਼ਤਮ ਹੋਈ | ਰੈਲੀ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਣ ਵਾਲਿਆਂ ‘ਚ ਕੈਂਟ ਸਿਟੀ ਮੇਅਰ ਦਾਨਾ ਰਾਲਫ਼, ਕੈਂਟ ਸਿਟੀ ਕੌਾਸਿਲ ਮੈਂਬਰ ਸਤਵਿੰਦਰ ਕੌਰ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਬੋਪਾਰਾਏ, ਪ੍ਰਸਿੱਧ ਅਕਾਊਾਟੈਂਟ ਮਹਿੰਦਰ ਸਿੰਘ ਸੋਹਲ,ਯੂਨਾਈਟਿਡ ਸਿੱਖਸ ਦੇ ਬਲਵੰਤ ਸਿੰਘ, ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਖ਼ਾਲਸਾ ਗੁਰਮਤਿ ਸੈਂਟਰ ਦੇ ਜਸਮੀਤ ਸਿੰਘ, ਰਣਜੀਤ ਕੌਰ, ਸਿਆਟਲ ਦੇ ਕਵੀਸ਼ਰੀ ਜਥਾ ਭਗੀਰਥ ਸਿੰਘ ਤੇ ਹਰਜੋਤ ਸਿੰਘ, ਅਮਰਜੀਤ ਸਿੰਘ, ਜਗਦੇਵ ਸਿੰਘ ਕੋਚ ਆਦਿ ਸ਼ਾਮਿਲ ਸਨ | ਕਾਰਾਂ ਦਾ ਕਾਫ਼ਲਾ ਐਨਾ ਲੰਮਾ ਸੀ ਕਿ ਸਿਆਟਲ ਦਾ ਮੁੱਖ ਫਰੀਵੇਅ ਆਈ ਫਾਈਵ ‘ਤੇ ਟ੍ਰੈਫਿਕ ਜਾਮ ਹੋ ਗਿਆ |

ਮੀਂਹ ਪੈਣ ਦੇ ਬਾਵਜੂਦ ਲੋਕਾਂ ਦਾ ਜੋਸ਼ ਦੇਖਣਯੋਗ ਸੀ |ਕਿਸਾਨੀ ਨਾਲ ਜੁੜਿਆ ਹੋਰ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅਸੀਂ ਤੁਹਾਡੇ ਲਈ ਲੈ ਕ ਆਉਂਦੇ ਹਨ ਨਵੀਆਂ ਨਵੀਆਂ ਖਬਰਾਂ ਸਬ ਤੋਂ ਪਹਿਲਾ |

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.