Home / ਹੋਰ ਜਾਣਕਾਰੀ / ਦਰਸ਼ਨ ਕਰੋ ਜੀ ਗੁਰਦਵਾਰਾ ਸ਼੍ਰੀ ਕੰਗਨ ਘਾਟ ਸਾਹਿਬ ਤੇ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਦਰਸ਼ਨ ਕਰਵਾਓ

ਦਰਸ਼ਨ ਕਰੋ ਜੀ ਗੁਰਦਵਾਰਾ ਸ਼੍ਰੀ ਕੰਗਨ ਘਾਟ ਸਾਹਿਬ ਤੇ ਸ਼ੇਅਰ ਕਰਕੇ ਹੋਰ ਸੰਗਤਾਂ ਨੂੰ ਵੀ ਦਰਸ਼ਨ ਕਰਵਾਓ

ਦਰਸ਼ਨ ਕਰੋ ਜੀ ਤੇ ਵਾਹਿਗੁਰੂ ਲਿਖਕੇ ਸ਼ੇਅਰ ਕਰੀ ਜਾਉ ਜੀ ।ਬਿਹਾਰ ਰਾਜ ਦੇ ਪਟਨਾ ਸ਼ਹਿਰ ਦੇ ਵਿਚ ਸਥਿਤ ਤਖਤ ਸਾਹਿਬ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ੨੦੦ ਗਜ ਦੀ ਦੂਰੀ ਤੇ ਸਥਿਤ ਇਹ ਸਥਾਨ ਗੁਰਦਵਾਰਾ ਸ਼੍ਰੀ ਕੰਗਨਘਾਟ ਸਾਹਿਬ ਹੈ |ਬਾਲ ਗੋਬਿੰਦ ਰਾਏ ਜੀ ਇਥੇ ਅਪਣੇ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ | ਉਹਨਾਂ ਸਮਿਆਂ ਵਿਚ ਇਥੇ ਗੰਗਾ ਵਗਦੀ ਸੀ ਅਤੇ ਇਹ ਸਥਾਨ ਗੰਗਾ ਦਾ ਘਾਟ ਸੀ |

ਬਾਲ ਗੋਬਿੰਦ ਰਾਏ ਜੀ ਨੂੰ ਦੁਨਿਆਵੀ ਗਹਿਣਿਆਂ ਨਾਲ ਪਿਆਰ ਨਹੀਂ ਸੀ | ਇਸ ਲਈ ਉਹਨਾਂ ਨੇ ਆਪਣੇ ਹੱਥ ਪਾਇਆ ਸੋਨੇ ਦਾ ਕੰਗਨ ਲਾਹ ਕੇ ਗੰਗਾ ਵਿਚ ਸੁੱਟ ਦਿੱਤਾ | ਜਦੋਂ ਮਾਤਾ ਗੁਜਰੀ ਜੀ ਨੇ ਪੁੱਛਿਆ ਕਿ ਤੁਸੀਂ ਕੰਗਨ ਕਿੱਥੇ ਸੁੱ ਟਿਆ ਹੈ ਤਾਂ ਗੁਰੂ ਸਾਹਿਬ ਨੇ ਦੂਸਰਾ ਕੰਗਨ ਵੀ ਲਾਹ ਕਿ ਗੰਗਾ ਵਿਚ ਸੁਟਕੇ ਕਿਹਾ ਕਿ ਉਥੇ ਸੁਟਿਆ ਹੈ | ਇਥੇ ਹੀ ਪੰਡਿਤ ਸ਼ਿਵਦੱਤ ਗੁਰੂ ਸਾਹਿਬ ਨੂੰ ਮਿਲਿਆ | ਪੰਡਿਤ ਭਗਵਾਨ ਸ਼੍ਰੀ ਰਾਮ ਜੀ ਦਾ ਭਗਤ ਸੀ | ਉਹ ਹਰ ਰੋਜ ਭਗਵਾਨ ਸ਼੍ਰੀ ਰਾਮ ਜੀ ਦੀ ਪੂਜਾ ਕਰਿਆ ਕਰਦਾ ਸੀ | ਉਹ ਹਰ ਰੋਜ ਭਗਵਾਨ ਸ਼੍ਰੀ ਰਾਮ ਜੀ ਦੀ ਮੁਰਤੀ ਦੇ ਸਾਹਮਣੇ ਭੋਜਨ ਰੱਖ ਕੇ ਇੰਤਜਾਰ ਕਰਿਆ ਕਰਦਾ ਸੀ ਕਿ ਭਗਵਾਨ ਸ਼੍ਰੀ ਰਾਮ ਜੀ ਆ ਕੇ ਇਹ ਪ੍ਰਸ਼ਾਦ ਛਕਣਗੇ | ਗੁਰੂ ਸਾਹਿਬ ਨੇ ਪੰਡਿਤ ਨੂੰ ਦੱਸਿਆ ਕੇ ਭਗਵਾਨ ਸ਼੍ਰੀ ਰਾਮ ਜੀ ਨੂੰ ਮੂਰਤੀਆਂ ਵਿਚੋਂ ਦੀ ਨਹੀਂ ਪਾਇਆ ਜਾ ਸਕਦਾ |

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ “ਸਭੇ ਘੱਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ” ਰਾਮ ਨੂੰ ਆਪਣੇ ਅੰਦਰੋਂ ਪਾਉ | ਗੁਰੂ ਸਾਹਿਬ ਦੀ ਸਿੱਖਿਆ ਪਾ ਕੇ ਪੰਡਿਤ ਸ਼ਿਵਦੱਤ ਦੀਆਂ ਅੱਖਾਂ ਖੁੱਲ ਗਈਆਂ ਤੇ ਉਸਨੇ ਮੂਰਤੀ ਪੂਜਾ ਛੱਡ ਦਿਤੀ |ਇਸ ਇਤਿਹਾਸਕ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਹੋਰ ਜਾਣਕਾਰੀ ਲਾਇ ਪੇਜ ਨੂੰ ਲਾਇਕ ਜਰੂਰ ਕਰੋ |

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.