Home / ਹੋਰ ਜਾਣਕਾਰੀ / ਦਰਸ਼ਨ ਕਰੋ ਗੁਰੂਦਵਾਰਾ ਸ਼੍ਰੀ ਟਾਹਲੀ (ਸੰਤੋਖਸਰ)ਸਾਹਿਬ ਜੀ ਦੇ

ਦਰਸ਼ਨ ਕਰੋ ਗੁਰੂਦਵਾਰਾ ਸ਼੍ਰੀ ਟਾਹਲੀ (ਸੰਤੋਖਸਰ)ਸਾਹਿਬ ਜੀ ਦੇ

ਗੁਰਦੁਆਰਾ ਸ਼੍ਰੀ ਟਾਹਲੀ (ਸੰਤੋਖਸਰ) ਸਾਹਿਬ, ਅਮ੍ਰਿਤਸਰ” ਗੁਰਦੁਆਰਾ ਸ਼੍ਰੀ ਟਾਹਲੀ (ਸੰਤੋਖਸਰ) ਸਾਹਿਬ ਅਮ੍ਰਿਤਸਰ ਸ਼ਹਿਰ ਦੇ ਵਿਚ ਸਥਿਤ ਹੈ | ਇਹ ਸਥਾਨ ਹਾਲ ਗੇਟ ਅਮ੍ਰਿਤਸਰ ਦੇ ਨੇੜੇ ਸਥਿਤ ਹੈ | ਇਹ ਸਥਾਨ ਚੌਥੀ ਪਾਤਸ਼ਾਹੀ ਸ਼੍ਰੀ ਗੁਰੁ ਰਾਮਦਾਸ ਜੀ ਅਤੇ ਪੰਜਵੀ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋ ਪ੍ਰਾਪਤ ਹੈ |

ਸ਼੍ਰੀ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਤੋਂ ਆ ਕੇ ਪਹਿਲਾਂ ਇਸ ਅਮ੍ਰਿਤ ਸਰੋਵਰ ਦੀ ਖੁਦਾਈ ਦਾ ਕਮ ਆਰੰਭ ਕੀਤਾ | ਇਸ ਤਰਾਂ ਇਸ ਸਰੋਵਰ ਨੂੰ ਇਤਿਹਾਸ ਦੇ ਪਹਿਲੇ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ | ਫ਼ਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਆਰੰਭ ਕਰਵਾਈ ਕੀਤੀ ਅਤੇ ਸੈਂਕੜੇ ਹੀ ਸਿਖ ਸੇਵਾ ਕਰਨ ਲਗੇ | ਗੁਰ ਸਿਖ ਉਤਸ਼ਾਹ ਨਾਲ ਸਰੋਵਰ ਦੀ ਖੁਦਾਈ ਕਰਕੇ ਮਿੱਟੀ ਬਾਹਰ ਢੋਈ ਜਾਂਦੇ ਅਤੇ ਸਰੋਵਰ ਦੀ ਖੁਦਾਈ ਹੇਠੋਂ ਇਕ ਮਠ ਇਕ ਤਰਾਂ ਦੀ ਗੁਫ਼ਾ ਨਿਕਲੀ | ਗੁਰੂ ਸਾਹਿਬ ਦੇ ਹੁਕਮ ਤੇ ਮਠ ਖੋਜਣ ਤੇ ਉਸ ਵਿਚ ਇਕ ਜੋਗੀ ਸਮਾਧੀ ਲਾਈ ਬੈਠਾ ਸੀ ਉਸਦਾ ਮਥਾ ਸਿਤਾਰੇ ਵਾਂਗ ਚਮਕ ਰਿਹ ਸੀ ਜਦ ਜੋਗੀ ਨੇ ਨੇਤਰ ਖੋਲੇ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੋਏ ਤਾਂ ਉਸਨੇ ਗੁਰੂ ਸਾਹਿਬ ਦੇ ਚਰਨਾ ਤੇ ਸਿਰ ਰਖ ਦਿੱਤਾ ਅਤੇ ਬੇਨਤੀ ਕੀਤੀ ਮੈਂ ਆਪਣੇ ਗੁਰੂ ਦੇ ਹੁਕਮ ਨਾਲ ਕਾਫ਼ੀ ਸਮੇਂ ਤੋਂ ਇਥੇ ਬੈਠਾਂ ਹਾਂ |

ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗਿਆਨ ਦੇ ਕੇ ਉਸ ਦਾ ਉਧਾਰ ਕੀਤਾ ਅਤੇ ਉਸ ਨੂੰ ਸੰਤੋਖ ਬਖਸ਼ਿਆ | ਗੁਰੂ ਸਾਹਿਬ ਟਾਹਲੀ ਹੇਠ ਬੈਠਿਆ ਕਰਦੇ ਸਨ | ਇਸ ਕਰਕੇ ਇਸ ਸਥਾਨ ਦਾ ਨਾਮ ਟਾਹਲੀ ਸਾਹਿਬ ਪੈ ਗਿਆ |ਹੋਰ ਜਾਣਕਾਰੀ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਲਾਇਕ ਕਰੋ |ਅੱਸੀ ਤੁਹਾਡੇ ਲਈ ਲੈ ਕ ਆਉਂਦੇ ਹਾਂ ਸਿੱਖ ਧਰਮ ਦੇ ਨਾਲ ਜੁੜੀਆਂ ਖ਼ਬਰਾਂ ਤੇ ਜਾਣਕਾਰੀਆਂ |ਸਾਡੇ ਪੇਜ ਨਾਲ ਜੁੜੇ ਰਹਿਣ ਲਈ ਧੰਨਵਾਦ |

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published.