Home / ਤਾਜ਼ਾ ਖਬਰਾਂ / ਤਲਾਕ ਦੇ ਏਨੇਂ ਸਮੇਂ ਤੋਂ ਬਾਅਦ ਮਲਾਇਕਾ ਅਰੋੜਾ ਨੇ ਦੱਸੀ ਅਰਬਾਜ਼ ਤੋਂ ਵੱਖ ਹੋਣ ਦੀ ਵਜ੍ਹਾ

ਤਲਾਕ ਦੇ ਏਨੇਂ ਸਮੇਂ ਤੋਂ ਬਾਅਦ ਮਲਾਇਕਾ ਅਰੋੜਾ ਨੇ ਦੱਸੀ ਅਰਬਾਜ਼ ਤੋਂ ਵੱਖ ਹੋਣ ਦੀ ਵਜ੍ਹਾ

ਮਲਾਇਕਾ ਅਰੋੜਾ ਤੇ ਅਰਬਾਜ਼ ਖ਼ਾਨ ਦੀ ਤਲਾਕ ਹੋਏ ਨੂੰ ਕਾਫੀ ਸਮਾਂ ਬੀਤ ਗਿਆ ਹੈ । ਦੋਹਾਂ ਨੇ ਆਪਸੀ ਸਹਿਮਤੀ ਨਾਲ ਇੱਕ ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਸੀ । ਪਰ ਇਸ ਸਭ ਦੇ ਬਾਵਜੂਦ ਕੁਝ ਲੋਕ ਤਲਾਕ ਦੀ ਵਜ੍ਹਾ ਜਾਨਣਾ ਚਾਹੁੰਦੇ ਹਨ ਜਿਸ ਕਰਕੇ 17 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ । ਤਲਾਕ ਨੂੰ ਹੋਏ ਏਨਾਂ ਸਮਾਂ ਬੀਤ ਗਿਆ ਹੈ ਪਰ ਦੋਹਾਂ ਨੇ ਕਦੇ ਵੀ ਇੱਕ ਦੂਜੇ ਦੇ ਖਿਲਾਫ ਕੋਈ ਗੱਲ ਨਹੀਂ ਦੱਸੀ ਤੇ ਨਾ ਹੀ ਤਲਾਕ ਦੀ ਸਹੀ ਵਜ੍ਹਾ ਦੱਸੀ ਹੈ ।ਪਰ ਹੁਣ ਦੋਵੇਂ ਪੂਰੀ ਤਰ੍ਹਾਂ ਵੱਖ ਹੋ ਗਏ ਹਨ ਤਾਂ ਮਲਾਇਕਾ ਨੇ ਖੁੱਲ ਕੇ ਅਰਬਾਜ਼ ਦੇ ਨਾਲ ਆਪਣੇ ਰਿਸ਼ਤੇ ਦੀ ਸਚਾਈ ਦੱਸੀ ਹੈ ।

ਇਸ ਦੇ ਨਾਲ ਹੀ ਦੱਸਿਆ ਹੈ ਕਿ ਦੋਹਾਂ ਨੇ ਤਲਾਕ ਕਿਉਂ ਲਿਆ ਸੀ ? ਕਰੀਨਾ ਕਪੂਰ ਦੇ ਚੈਟ ਸ਼ੋਅ ਤੇ ਮਲਾਇਕਾ ਅਰੋੜਾ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਸੀਂ ਦੋਵੇਂ ਇਸ ਵਿਆਹ ਤੋਂ ਖੁਸ਼ ਨਹੀਂ ਸੀ, ਜਿਸ ਦਾ ਅਸਰ ਪੂਰੇ ਪਰਿਵਾਰ ਤੇ ਪੈ ਰਿਹਾ ਸੀ ।ਅੱਜ ਦੇ ਜਮਾਨੇ ਵਿੱਚ ਵੀ ਕਿਸੇ ਕੁੜੀ ਲਈ ਤਲਾਕ ਲੈਣਾ ਬਹੁਤ ਔਖਾ ਹੁੰਦਾ ਹੈ, ਪਰ ਇਸ ਸਭ ਤੋਂ ਉਪਰ ਤੁਹਾਡੀ ਖੁਸ਼ੀ ਹੁੰਦੀ ਹੈ । ਇਸੇ ਲਈ ਮੈਂ ਤੇ ਅਰਬਾਜ਼ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਸੀ ।

ਇਸ ਤੋਂ ਇਲਾਵਾ ਮਲਾਇਕਾ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਦੀ ਕਸਟਡੀ ਉਹਨਾਂ ਦੇ ਕੋਲ ਹੈ ਜਿਸ ਕਰਕੇ ਅਰਬਾਜ਼ ਵੀ ਮਿਲਣ ਲਈ ਆਉਂਦੇ ਰਹਿੰਦੇ ਹਨ ।ਬੱਚੇ ਕਰਕੇ ਉਹਨਾਂ ਦਾ ਰਿਸ਼ਤਾ ਅੱਜ ਵੀ ਨਾਰਮਲ ਹੈ । ਪਰ ਇਸ ਦੇ ਬਾਵਜੂਦ ਉਹ ਇੱਕ ਦੂਜੇ ਨਾਲ ਕੋਈ ਵੀ ਵਾਸਤਾ ਨਹੀਂ ਰੱਖਣਾ ਚਾਹੁੰਦੇ, ਦੋਸਤੀ ਵੀ ਨਹੀਂ । ਖੈਰ ਅਰਬਾਜ਼ ਤੇ ਮਲਾਇਕਾ ਦੀਆਂ ਰਾਹਾਂ ਪੂਰੀ ਤਰ੍ਹਾਂ ਜੁਦਾ ਹੋ ਚੁੱਕੀਆਂ ਹਨ । ਦੋਵੇਂ ਆਪਣੀ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.