Home / ਤਾਜ਼ਾ ਖਬਰਾਂ / ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੀਰਿਆਂ ਨਾਲ ਜੜੀ ਕਲਗੀ ਭੇਟ

ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੀਰਿਆਂ ਨਾਲ ਜੜੀ ਕਲਗੀ ਭੇਟ

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ॥ ‘ਗੁਰੂ ਗਰੰਥ ਸਾਹਿਬ ਅੰਗ 644ਇਸ ਪਰਿਵਾਰ ਸਮੇਤ ਸਰਦਾਰ ਗੁਰਵਿੰਦਰ ਸਿੰਘ ਸਮਰਾ ਜੋ ਕਰਤਾਰਪੁਰ ਤੋਂ ਆਏ ਗੁਰਸਿੱਖ ਪਿਆਰੇ ਨੇ 1 ਕਰੋੜ 29 ਲੱਖ ਦੀ ਕਲਗੀ ਤੱਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਭੇਟ ਕੀਤੀ ਹੈ।ਏਸ ਕਲਗੀ ਨੂੰ ਜਲੰਧਰ ਦੇ ਕਾਰੀਗਰ ਨੇ 6 ਮਹੀਨੇ ਵਿੱਚ ਤਿਆਰ ਕੀਤੀ ਹੈ ਏਸ ਕਲਗੀ ਵਿੱਚ 2 ਕਿਲੋ ਸੋਨਾ ਅਤੇ ਬੇਸ਼ਕੀਮਤੀ ਹੀਰੇ ਲਗਾਏ ਗਏ ਹਨ ”ਸਿੱਖ ਧਰਮ ਵਿੱਚ ਸੇਵਾ ਦਾ ਬਹੁਤ ਜਿਆਦਾ ਮਹੱਤਵ ਹੈ।

ਸੇਵਾ ਦੀਆਂ ਕਈ ਕਿਸਮਾ ਹਨ। ਧਨ ਦੀ ਸੇਵਾ: ਕਿਰਤ ਕਰਕੇ ਵੰਡ ਛਕਣਾ, ਦਸਾਂ ਨੋਹਾਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਗੁਰੂ ਵਾਲੇ ਪਾਸੇ ਲਾਉਣਾ। ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅੰਗ 1345 ਤਨ ਦੀ ਸੇਵਾ: ਹੱਥਾਂ ਪੈਰਾਂ ਨਾਲ ਸਰਬੱਤ ਦੇ ਭਲੇ ਲਈ ਸੇਵਾ ਕਰਨੀ ਜਿਵੇਂ ਗੁਰੂ ਘਰ ‘ਚ ਜੋੜੇ ਝਾੜਨੇ, ਭਾਂਡੇ ਮਾਂਜਣ, ਲੰਗਰ ਪਕਾਉਣਾ ਤੇ ਵਰਤਾਉਣਾ। ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਣਾ॥ ਗੁਰੂ ਗਰੰਥ ਸਾਹਿਬ ਅੰਗ 748 ਮਨ ਦੀ ਸੇਵਾ: ਮਨ ਨੂੰ ਕਾਮ, ਕ੍ਰੋ ਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਤੋਂ ਬਣਾਉਣਾ।

ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ਗੁਰੂ ਗਰੰਥ ਸਾਹਿਬ ਅੰਗ 918”ਗੁਰੂ ਨਾਨਕ ਦੇਵ ਦੇ ਵੰਡ ਛਕੋ ਦੇ ਸੰਕਲਪ ਵਿੱਚ ਸਮਿਲਤ ਹੈ। ਇਹ ਗੁਰੂ ਅਰਜਨ ਦੇਵ ਦੇ ਦੌਰਾਨ ਲਾਗੂ ਕੀਤਾ ਗਿਆ ਸੀ ਅਤੇ ਬਹੁਤ ਸਾਰੇ ਸਿੱਖ ਅਜੇ ਵੀ ਇਸ ਦਿਨ ਤੱਕ ਇਸ ਦਾ ਪਾਲਣ ਕਰਦੇ ਹਨ। ਦਸਵੰਧ ਦੀ ਧਾਰਨਾ ਗੁਰੂ ਨਾਨਕ ਦੀ ਇਸ ਸਤਰ “ਘਾਲ ਖਾਇ ਕਿਛੁ ਹਥਹੁ ਦੇਹਿ ਨਾਨਕ ਰਾਹੁ ਪਛਾਨਿਹ ਸੇਇ।” ਵਿੱਚ ਪਈ ਹੈ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.