ਗੂਗਲ ਮੈਪ ਦੀ ਵਰਤੋਂ ਕਰਨ ਵਾਲਿਆਂ ਲਈ ਜਰੂਰੀ ਖਬਰ ਹੈ। Google Map ਰਾਹਗੀਰਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਜੇਕਰ ਤੁਹਾਨੂੰ ਕੋਲ ਕਿਸੇ ਦੇ ਘਰ ਦਾ ਪਤਾ ਹੈ ਪਰ ਰਾਹ ਬਾਰੇ ਜਾਣਕਾਰੀ ਨਹੀਂ ਹੈ ਤਾਂ ਗੂਗਲ ਮੈਪ ਦੇ ਜ਼ਰੀਏ ਤੁਸੀਂ ਅਸਾਨੀ ਨਾਲ ਪਹੁੰਚ ਸਕਦੇ ਹੋ, ਸਿਰਫ਼ ਇੰਨਾਂ ਹੀ ਨਹੀਂ ਤੁਸੀਂ ਕਿੰਨੀ ਦੇਰ ਵਿੱਚ ਪਹੁੰਚੋਗੇ ਅਤੇ ਰਸਤੇ ਵਿੱਚ ਟਰੈਫਿਕ ਦੀ ਸਥਿਤੀ ਕੀ ਹੈ ਕਿਹੜਾ ਬੈੱਸਟ ਰੂਟ ਹੈ Google Map ਤੁਹਾਡੀ ਪੂਰੀ ਮਦਦ ਕਰਦਾ ਹੈ|
ਪਰ ਕੀ ਤੁਹਾਨੂੰ ਪਤਾ ਹੈ ਕਿ Google Map ਤੁਹਾਡੀ ਜੇਬ ਨੂੰ ਵੀ ਚੂਨਾ ਲਾ ਸਕਦਾ ਹੈ, ਤੁਹਾਡਾ 5 ਹਜ਼ਾਰ ਤੱਕ ਦਾ ਚਾਲਾਨ ਹੋ ਸਕਦਾ ਹੈ ਜੇਕਰ ਤੁਸੀਂ ਇਸ ਚੀਜ਼ ਦਾ ਖ਼ਿਆਲ ਨਹੀਂ ਰੱਖਿਆ।ਹੋ ਸਕਦਾ ਹੈ ਚਾਲਾਨ –ਹਰ ਆਹਮੋ ਖ਼ਾਸ ਦੇ ਲਈ ਵਰਦਾਨ ਬਣ ਚੁੱਕਿਆ Google Map ਦੀ ਵਰਤੋਂ ਕਰਨ ਵੇਲੇ ਜੇਕਰ ਤੁਸੀਂ ਮੋਬਾਈਲ ਨੂੰ ਡੈਸ਼ ਬੋਰਡ ‘ਤੇ ਲੱਗੇ ਮੋਬਾਈਲ ਹੋਲਡਰ ‘ਤੇ ਨਹੀਂ ਰੱਖਿਆ ਤਾਂ ਤੁਹਾਡਾ 5 ਹਜ਼ਾਰ ਤੱਕ ਦਾ ਚਾਲਾਨ ਕੱਟ ਸਕਦਾ ਹੈ, ਹੱਥ ਵਿੱਚ ਮੋਬਾਈਲ ਫ਼ੋਨ ਲੈਕੇ ਗੂਗਲ ਮੈਪ ਦੀ ਵਰਤੋਂ ਕਰਨ ‘ਤੇ ਟਰੈਫਿਕ ਪੁਲਸ ਚੌਕਸ ਹੋ ਗਈ ਹੈ ਅਤੇ ਜੇਕਰ ਪੁਲਸ ਨੇ ਵੇਖ ਲਿਆ ਤਾਂ ਤੁਹਾਡਾ 5 ਹਜ਼ਾਰ ਦਾ ਚਾਲਾਨ ਕੱਟਣਾ ਤੈਅ ਹੈ,ਮੋਟਰ ਐਕਟ ਵਿੱਚ ਹੱਥ ਵਿੱਚ ਮੋਬਾਈਲ ਫ਼ੋਨ ਫੜ ਕੇ ਡਰਾਈਵਿੰਗ ਕਰਨ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ।
ਮੋਟਰ ਐਕਟ ਵਿੱਚ ਹੈ ਇਹ ਨਿਯਮ– ਇੱਕ ਸ਼ਖ਼ਸ ਦਾ ਜਦੋਂ ਪੁਲਸ ਨੇ ਚਾਲਾਨ ਕੱਟਿਆ ਤਾਂ ਉਸ ਨੇ ਕਿਹਾ ਕਿ ਉਹ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ ਸਿਰਫ਼ ਮੋਬਾਈਲ ਦੇ ਨਾਲ ਗੂਗਲ ਮੈਪ ਵੇਖ ਰਿਹਾ ਸੀ ਤਾਂ ਪੁਲਸ ਨੇ ਦੱਸਿਆ ਕਿ ਮੋਬਾਈਲ ਹੋਲਡਰ ਦੀ ਥਾਂ ਜੇਕਰ ਉਹ ਹੱਥ ਵਿੱਚ ਮੋਬਾਈਲ ਫ਼ੋਨ ਫੜਦਾ ਹੈ ਤਾਂ ਇਹ ਨਿਯਮ ਦੀ ਉਲੰਘਣ ਹੈ ਅਤੇ ਇਸ ਨਾਲ ਭਾਣਾ ਹੋਣ ਦਾ ਡਰ ਹੁੰਦਾ ਹੈ, ਇਸ ਲਈ ਉਸ ਦਾ 5 ਹਜ਼ਾਰ ਦਾ ਚਾਲਾਨ ਕੱਟਿਆ ਗਿਆ।ਮੋਬਾਈਲ ਹੋਲਡਰ ਦੀ ਕਰੋਂ ਵਰਤੋਂ– ਮੋਟਰਸਾਈਕਲ ਸਵਾਰ 200 ਰੁਪਏ ਦਾ ਮੋਬਾਈਲ ਹੋਲਡਰ ਲਗਵਾ ਸਕਦਾ ਹੈ |
ਜਦਕਿ ਕਾਰ ਲਈ 1000 ਤੱਕ ਦਾ ਮੋਬਾਈਲ ਹੋਲਡਰ ਮਿਲ ਜਾਂਦਾ ਹੈ, ਜੇਕਰ ਤੁਸੀਂ ਮੋਬਾਈਲ ਹੋਲਡਰ ਦੀ ਵਰਤੋਂ ਕਰਕੇ Google Map ਦੀ ਵਰਤੋਂ ਵੀ ਕਰ ਸਕਦੇ ਹੋ ਤਾਂ ਤੁਹਾਡਾ ਚਾਲਾਨ ਵੀ ਨਹੀਂ ਕੱਟੇਗਾ ਤੇ ਕੋਈ ਰਿਸਕ ਵੀ ਨਹੀਂ ਹੋਵੇਗਾ ਅਤੇ ਤੁਸੀਂ 5 ਹਜ਼ਾਰ ਦੇ ਚਾਲਾਨ ਤੋਂ ਵੀ ਬੱਚ ਜਾਉਗੇ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
