Home / ਤਾਜ਼ਾ ਖਬਰਾਂ / ਡੇਰੇ ਦੇ ਅੰਦਰ ਹੁੰਦਾ ਸੀ ਆਹ ਕਮ ਕਿਸੇ ਨੇ ਪੁਲਿਸ ਨੂੰ ਦਿਤੀ ਸੂਹ ਤੇ ਫਿਰ

ਡੇਰੇ ਦੇ ਅੰਦਰ ਹੁੰਦਾ ਸੀ ਆਹ ਕਮ ਕਿਸੇ ਨੇ ਪੁਲਿਸ ਨੂੰ ਦਿਤੀ ਸੂਹ ਤੇ ਫਿਰ

ਸਰਕਾਰ ਦੁਆਰਾ ਮਨਜ਼ੂਰਸ਼ੁਦਾ ਦਾਰੂ ਦੇ ਠੇਕਿਆਂ ਤੋਂ ਹੋਣ ਵਾਲੀ ਦਾਰੂ ਦੀ ਵਿਕਰੀ ਹੀ ਸਰਕਾਰ ਦੀ ਆਮਦਨ ਦਾ ਮੁੱਖ ਸਾਧਨ ਹੈ। ਘਰਾਂ ਵਿੱਚ ਦੇਸੀ ਤਰੀਕੇ ਨਾਲ ਦਾਰੂ ਕੱਢੇ ਜਾਣ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਫੇਰ ਵੀ ਕੁਝ ਲੋਕ ਚੋਰੀ ਛਿੱਪੇ ਅਜਿਹਾ ਧੰਦਾ ਕਰਦੇ ਰਹਿੰਦੇ ਹਨ। ਜਦਕਿ ਪੁਲੀਸ ਸਮੇਂ ਸਮੇਂ ਤੇ ਛਾਪੇਮਾਰੀ ਕਰਕੇ ਇਨ੍ਹਾਂ ਲੋਕਾਂ ਤੇ ਕਾਰਵਾਈ ਕਰਦੀ ਰਹਿੰਦੀ ਹੈ। ਜਲਾਲਾਬਾਦ ਦੇ ਪਿੰਡ ਮਹਾਲਮ ਵਿੱਚ ਪੁਲੀਸ ਦੁਆਰਾ ਛਾਪਾ ਮਾਰ ਕੇ ਵੱਡੀ ਮਾਤਰਾ ਵਿਚ ਲਾਹਣ ਅਤੇ ਦੇਸੀ ਦਾਰੂ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਇਕ ਵਿਅਕਤੀ ਨੂੰ ਕਾਬੂ ਵੀ ਕੀਤਾ ਹੈ।

ਜ਼ਿਆਦਾਤਰ ਦਾਰੂ ਅਤੇ ਲਾਹਣ ਇਕ ਕਬਰ ਅੰਦਰੋਂ ਮਿਲਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਹਾਲਮ ਪਿੰਡ ਦੇ ਜ਼ਿਆਦਾਤਰ ਲੋਕ ਇਹ ਧੰਦਾ ਕਰਦੇ ਹਨ। ਪਿੰਡ ਵਿੱਚ ਬਣੀ ਇੱਕ ਸਮਾਧ ਅੰਦਰੋਂ ਪੁਲੀਸ ਨੂੰ ਛਾਪੇਮਾਰੀ ਦੌਰਾਨ 2500 ਲਿਟਰ ਲਾਹਣ ਅਤੇ 650 ਬੋਤਲਾਂ ਦੇਸੀ ਦਾਰੂ ਬਰਾਮਦ ਹੋਈ। ਇਸ ਤਰ੍ਹਾਂ ਹੀ ਪਰਮਿੰਦਰ ਸਿੰਘ ਪੁੱਤਰ ਰਾਮ ਸਿੰਘ ਦੇ ਘਰ ਤੋਂ 100 ਬੋਤਲ ਦੇਸੀ ਦਾਰੂ ਮਿਲੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਨੇ ਪਿੰਡ ਵਿੱਚ ਅਨਾਊਂਸਮੈਂਟ ਕਰਵਾਈ ਸੀ ਕਿ ਠੇਕੇਦਾਰ ਪਿੰਡ ਵਿੱਚ ਦਾਖ਼ਲ ਨਾ ਹੋਣ।

ਸਗੋਂ ਛਾਪੇਮਾਰੀ ਲਈ ਇਕੱਲੀ ਪੁਲੀਸ ਹੀ ਆਵੇ। ਜਦ ਕਿ ਪੁਲੀਸ ਇਨ੍ਹਾਂ ਗੱਲਾਂ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੰਦੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਅਕਸਾਈਜ਼ ਇੰਸਪੈਕਟਰ ਨਾਲ ਮਿਲ ਕੇ ਪਿੰਡ ਵਿੱਚ ਛਾਪਾ ਮਾਰਿਆ ਸੀ। ਛਾਪੇ ਦੌਰਾਨ ਬਾਬਾ ਬੁੱਲ੍ਹੇ ਸ਼ਾਹ ਦੀ ਸਮਾਧ ਅੰਦਰੋਂ 2500 ਲਿਟਰ ਲਾਹਣ ਅਤੇ 650 ਬੋਤਲਾਂ ਦਾਰੂ ਮਿਲੀ। ਇਸ ਤਰ੍ਹਾਂ ਪਿੰਡ ਵਿਚੋਂ ਕੁੱਲ ਮਿਲਾ ਕੇ 2500 ਲੀਟਰ ਲਾਹਣ ਅਤੇ 750 ਲੀਟਰ ਦਾਰੂ ਮਿਲੀ ਹੈ। ਪੁਲੀਸ ਨੇ ਸਾਰਾ ਲਾਹਣ ਨਸ਼ਟ ਕਰ ਦਿੱਤਾ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.