Home / ਤਾਜ਼ਾ ਖਬਰਾਂ / ਡੇਰਾ ਮੁਖੀ ਫਿਰ ਤੋਂ ਸੁਰਖੀਆਂ ਦੇ ਵਿਚ

ਡੇਰਾ ਮੁਖੀ ਫਿਰ ਤੋਂ ਸੁਰਖੀਆਂ ਦੇ ਵਿਚ

ਜਾਣਕਾਰੀ ਅਨੁਸਾਰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੀਤੇ ਦਿਨੀਂ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਹਰਿਆਣਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਰਾਮ ਰਹੀਮ ਨੂੰ 24 ਅਕਤੂਬਰ ਨੂੰ ਇੱਕ ਦਿਨ ਦੀ ਪੈਰੋਲ ਦਿੱਤੀ ਸੀ।ਦੱਸ ਦਈਏ ਕਿ ਡੇਰਾ ਮੁਖੀ ਇਸ ਸਮੇਂ ਰੋਹਤਕ ਦੀ ਜੇਲ ਵਿੱਚ ਹੈ।

ਸੂਤਰਾਂ ਨੇ ਦੱਸਿਆ ਕਿ ਰਾਮ ਰਹੀਮ ਨੂੰ ਆਪਣੀ ਮਾਂ ਨੂੰ ਮਿਲਣ ਲਈ ਇਕ ਦਿਨ ਦੀ ਪੈਰੋਲ ਮਿਲੀ ਸੀ ਅਤੇ ਉਹ ਗੁਰੂਗਾਮ ਦੇ ਇਕ ਹੌਸਪੀਟਲ ਵਿਚ ਦਾਖਲ ਹੈ। ਭਾਰੀ ਸੁਰੱਖਿਆ ਦੇ ਘੇਰੇ ਵਿਚ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਉੱਥੇ ਲਿਜਾਇਆ ਗਿਆ।ਸੂਤਰ ਦੱਸਦੇ ਹਨ ਕਿ ਰਾਮ ਰਹੀਮ 24 ਅਕਤੂਬਰ ਦੀ ਸ਼ਾਮ ਤੱਕ ਆਪਣੀ ਮਾਂ ਨਾਲ ਰਿਹਾ। ਸੂਤਰਾਂ ਨੇ ਦੱਸਿਆ ਕਿ ਹਰਿਆਣਾ ਪੁਲਸ ਦੀਆਂ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਇਕ ਯੂਨਿਟ ਵਿਚ 80 ਤੋਂ 100 ਸਿਪਾਹੀ ਸਨ। ਡੇਰਾ ਮੁਖੀ ਨੂੰ ਪੁਲਿਸ ਦੀ ਕਾਰ ਵਿਚ ਜੇਲ੍ਹ ਤੋਂ ਲਿਆਂਦਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਰੋਹਤਕ ਪੁਲਸ ਨੂੰ ਸੁਰੱਖਿਆ ਲਈ ਆਖਿਆ ਗਿਆ ਸੀ ਅਤੇ 24 ਅਕਤੂਬਰ ਨੂੰ ਸਵੇਰ ਤੋਂ ਸ਼ਾਮ ਤੱਕ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।ਦੱਸਿਆ ਜਾ ਰਿਹਾ ਹੈ ਕਿ ਇਸ ਬਾਰੇ ਸਿਰਫ ਸੀ.ਐੱਮ ਅਤੇ ਕੁਝ ਸੀਨੀਅਰ ਸਰਕਾਰੀ ਅਧਿਕਾਰੀ ਜਾਣਦੇ ਸਨ। ਇਸ ਤੋਂ ਪਹਿਲਾਂ ਵੀ ਰਾਮ ਰਾਹੀਮ ਨੂੰ ਪੈਰੋਲ ਦੇਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ, ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ।

ਪਰ ਹੁਣ ਪੈਰੋਲ ਦੇ ਤਰੀਕੇ ‘ਤੇ ਸਵਾਲ ਹੋ ਰਹੇ ਹਨ।ਤੁਹਾਨੂੰ ਦਸ ਦੇਈਏ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ ਦੇ ਵਿਚ ਬ-ਲਾਤਕਾ-ਰ ਦੀ ਸਜਾ ਭੁਗਤ ਰਿਹਾ ਹੈ |ਇਹ ਹੀ ਨਹੀਂ ਉਸਦੇ ਉੱਪਰ ਹੋਰ ਵੀ ਬਹੁਤ ਸਾਰੇ ਕੇ-ਸ ਜਿਵੇ ਕਿ ਇਨਸਾਨ ਨੂੰ ਨਪੁੰਸਕ ਬਣਾਉਣ ਦਾ ਤੇ ਹੋਰ ਵੀ ਬਹੁਤ ਸਾਰੀਆਂ ਫਾਈਲ ਹਾਲੇ ਤਕ ਖੁਲੀਆਂ ਹੋਈਆ ਨੇ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.