Home / ਹੋਰ ਜਾਣਕਾਰੀ / ਟੈਕਸੀ ਦੇ ਵਿਚ ਬਿਠਾ ਕੇ ਪਾਰ ਕਰ ਦਿੰਦਾ ਸੀ ਅਮਰੀਕਾ ਦਾ ਬਾਰਡਰ

ਟੈਕਸੀ ਦੇ ਵਿਚ ਬਿਠਾ ਕੇ ਪਾਰ ਕਰ ਦਿੰਦਾ ਸੀ ਅਮਰੀਕਾ ਦਾ ਬਾਰਡਰ

ਨਿਊਯਾਰਕ – ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਵਿਅਕਤੀਆਂ ਨੂੰ ਆਪਣੀ ਟੈਕਸੀ ‘ਚ ਲਿਜਾਣ ਬਦਲੇ ਮੋਟੀ ਰਕਮ ਵਸੂਲਣ ਵਾਲੇ ਇਕ 30 ਸਾਲਾ ਪੰਜਾਬੀ ਟੈਕਸੀ ਚਾਲਕ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ | ਟੈਕਸੀ ਚਾਲਕ ਜਸਵਿੰਦਰ ਸਿੰਘ ਹਾਲ ਦੀ ਘੜੀ ਫਿਲਾਡੇਲਫੀਆ ‘ਚ ਰਹਿੰਦਾ ਸੀ | ਸੰਯੁਕਤ ਰਾਜ ਅਮਰੀਕਾ ਦੇ ਅਟਾਰਨੀ ਗਰਾਂਟ ਜੈਕੁਇਥ ਨੇ ਵੀਰਵਾਰ ਨੂੰ ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਲੋਕਾਂ ਨੂੰ ਵਿੱਤੀ ਲਾਭ ਲਈ ਆਪਣੀ ਟੈਕਸੀ ‘ਚ ਲਿਜਾਣ ਲਈ 12 ਮਹੀਨਿਆਂ ਦੀ ਸ ਜ਼ਾ ਸੁਣਾਈ |

ਉਬੇਰ ਦੇ ਟੈਕਸੀ ਡਰਾਈਵਰ ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ 1 ਜਨਵਰੀ 2019 ਤੋਂ 20 ਮਈ 2019 ਦਰਮਿਆਨ ਪੈਸਿਆਂ ਬਦਲੇ ਅਮਰੀਕਾ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਕੁਝ ਲੋਕਾਂ ਨੂੰ ਆਪਣੀ ਟੈਕਸੀ ‘ਚ ਬਿਠਾਇਆ ਸੀ | ਇਸ ਮਾਮਲੇ ‘ਚ ਜਸਵਿੰਦਰ ਨੂੰ 20 ਮਈ 2019 ਨੂੰ ਗਿ੍ਫ਼ ਤਾਰ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਜਸਵਿੰਦਰ ਨੇ ਇਕ ਬੱਚੇ ਸਮੇਤ ਦੋ ਵਿਅਕਤੀਆਂ ਜੋ ਕੈਨੇਡਾ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਏ ਸਨ, ਨੂੰ ਨਿਊਯਾਰਕ ਸੂਬੇ ‘ਚ ਇਕ ਜਗ੍ਹਾ ਛੱਡਿਆ ਸੀ | ਉਸ ਨੂੰ ਇਸ ਦੇ ਬਦਲੇ ਉਨ੍ਹਾਂ ਕੋਲੋਂ 2200 ਅਮਰੀਕੀ ਡਾਲਰ ਮਿਲੇ ਸਨ |

ਇਹ ਹੀ ਨਹੀਂ ਭਾਰਤ ਅਤੇ ਹੋਰ ਦੇਸ਼ਾ ਵਿੱਚੋ ਮਨੁੱਖੀ ਤਸ ਕਰੀ ਦਾ ਵਪਾਰ ਲੰਬੇ ਸਮੇ ਤੋਂ ਚਲਦਾ ਆ ਰਿਹਾ ਹੈ |ਬਹੁਤ ਸਾਰੇ ਲੋਕ ਅਮਰੀਕਾ ਦੇ ਵਿਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਿਲ ਹੋ ਕੇ ਅਮਰੀਕਾ ਦੀਆ ਸੁਵਿਧਾਵਾਂ ਲੈ ਰਹੇ ਹਨ |ਇਸ ਦੇ ਵਿਚ ਬਹੁਤ ਸਾਰੇ ਨੌਜਵਾਨ ਸ਼ਾਮਿਲ ਹੁੰਦੇ ਹਨ |ਪਿੱਛਲੇ ਕੁਸ਼ ਸਮਾਂ ਪਹਿਲਾ ਇਕ ਔਰਤ ਦੇ ਨਾਲ ਬੱਚੀ ਦਾ ਵੀਡੀਓ ਵੀ ਸੋਸ਼ਲ ਮੀਡਿਆ ਤੇ ਵਾਇਰਲ ਹੋਇਆ ਸੀ |ਇਸ ਨੂੰ ਮਦੇਨਜਰ ਰੱਖਦੇ ਹੋਏ ਟਰੰਪ ਸਰਕਾਰ ਨੇ ਬਹੁਤ ਸ ਖਤੀ ਵੀ ਕੀਤੀ ਹੈ |ਉਸ ਨੇ ਬਹੁਤ ਸਾਰੇ ਪੰਜਾਬੀ ਮੁੰਡੇ ਵਾਪਿਸ ਪੰਜਾਬ ਦੇ ਵਿਚ ਭੇਜ ਦਿੱਤੇ ਸੀ |ਦੇਖੋ ਵੀਡੀਓ

About admin

Check Also

ਜਿਹੜੇ ਕਹਿੰਦੇ ਸਾਡੇ ਤੇ ਕੀਤਾ ਕਰਾਇਆ ਹੈ ਉਹ ਜਰੂਰ ਦੇਖਣ

ਭਾਈ ਸਾਹਿਬ ਸਿੰਘ ਸਾਹਿਬ ਸਰਬਜੀਤ ਸਿੰਘ ਲੁਧਿਆਣਾ ਜੀ ਵਲੋਂ ਅੱਜ ਬਹੁਤ ਸੋਹਣੀ ਕੋਸਿਸ ਕੀਤੀ ਤੇ …

Leave a Reply

Your email address will not be published. Required fields are marked *