ਅਦਾਕਾਰਾ ਤੇ ਸਾਂਸਦ ਮਿਮੀ ਚੱਕਰਵਤੀ ਏਨੀਂ ਦਿਨੀਂ ਕਾਫੀ ਚਰਚਾ ਹੈ । ਮਿਮੀ ਆਪਣੇ ਨਾਲ ਹੋਈ ਇੱਕ ਘਟਨਾ ਕਰਕੇ ਖ਼ਬਰਾਂ ਵਿੱਚ ਹੈ । ਮਿਮੀ ਨੇ ਦੱਸਿਆ ਕਿ ਇੱਕ ਟੈਕਸੀ ਡਰਾਈਵਰ ਨੇ ਉਹਨਾਂ ਨਾਲ ਗੰਦੀ ਹਰਕਤ ਕੀਤੀ, ਜਿਹੜੀ ਕਿ ਡਰਾਈਵਰ ਨੂੰ ਭਾਰੀ ਪਈ । ਮਿਮੀ ਆਪਣੀ ਕਾਰ ਵਿੱਚ ਜਾ ਰਹੀ ਸੀ ਇਸੇ ਦੌਰਾਨ ਉਹਨਾਂ ਨੂੰ ਦੇਖ ਕੇ ਟੈਕਸੀ ਚਾਲਕ ਨੇ ਉਹਨਾਂ ਨੂੰ ਗੰਦੇ ਇਸ਼ਾਰੇ ਕੀਤੇ ।
ਪੁਲਿਸ ਮੁਤਾਬਿਕ ਮਿਮੀ ਚੱਕਰਵਤੀ ਬੱਲੀਗੰਜ ਇਲਾਕੇ ਵਿੱਚ ਆਪਣੀ ਕਾਰ ਵਿੱਚ ਜਾ ਰਹੀ ਸੀ, ਇਸੇ ਦੌਰਾਨ ਟੈਕਸੀ ਚਾਲਕ ਨੇ ਉਹਨਾਂ ਨੂੰ ਦੇਖ ਕੇ ਗੰਦੇ ਇਸ਼ਾਰੇ ਕੀਤੇ, ਪਹਿਲਾਂ ਤਾਂ ਮਿਮੀ ਨੇ ਇਸ ਸਭ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਪਰ ਹੱਦ ਉਦੋਂ ਹੋ ਗਈ ਜਦੋਂ ਉਸ ਨੇ ਮਿਮੀ ਤੇ ਗਲਤ ਟਿੱਪਣੀ ਕੀਤੀ ।ਇਸ ਤੋਂ ਬਾਅਦ ਮਿਮੀ ਨੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ । ਇਸ ਦੌਰਾਨ ਲੋਕਾਂ ਦੀ ਭੀੜ ਵੀ ਇੱਕਠੀ ਹੋ ਗਈ । ਪੁਲਿਸ ਨੇ ਮੁਲਜਮ ਦੇ ਖਿਲਾਫ ਕਈ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ । ਪੁਲਿਸ ਮੁਤਾਬਿਕ ਫੜੇ ਗਏ ਮੁਲਜ਼ਮ ਦੀ ਪਛਾਣ ਲਕਸ਼ਮਣ ਯਾਦਵ ਦੇ ਤੌਰ ਤੇ ਹੋਈ ਹੈ ।ਅਜਿਹੀਆਂ ਗੱਲਾਂ ਅਜਕਲ ਆਮ ਹੀ ਸਾਡੇ ਸਮਾਜ ਵਿਚ ਹੋ ਰਹੀਆਂ ਹਨ |ਕਾਲਜ ਦੇ ਅੱਗੇ ਮੁੰਡਿਆਂ ਦੀ ਭੀੜ ਲੱਗੀ ਰਹਿੰਦੀ ਹੈ ਜੋ ਕੁੜੀਆਂ ਨੂੰ ਗ਼ਲਤ ਕਮੈਂਟ ਕਰਦੇ ਹਨ |
ਇਹਨਾਂ ਗੱਲਾਂ ਦੇ ਖਿਲਾਫ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਠੋਸ ਕਾਨੂੰਨ ਬਨਾਨੇ ਚਾਹੀਦੇ ਹਨ ਤਾ ਜੋ ਲੜਕੀਆਂ ਕੀਤੇ ਵੀ ਸੁਰੱਖਿਅਤ ਆ ਜਾ ਸਕਣ |ਅਜਿਹਾ ਕੋਈ ਪਹਿਲੀ ਵਾਰ ਕਿਸੇ ਲੜਕੀ ਦੇ ਨਾਲ ਨਹੀਂ ਹੋਇਆ ਅਜਿਹਾ ਸੁਨਣ ਦੇ ਵਿਚ ਅਕਸਰ ਹੀ ਆਉਂਦਾ ਰਹਿੰਦਾ ਹੈ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਾਇ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ |ਅਸੀਂ ਤੁਹਾਡੇ ਲਾਇ ਲੈ ਕ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ ਧੰਨਵਾਦ |
