Breaking News
Home / ਤਾਜ਼ਾ ਖਬਰਾਂ / ਟਰੂਡੋ ਸਰਕਾਰ ਨੇ ਕੀਤੀ ਏਹੇ ਤਿਆਰੀ

ਟਰੂਡੋ ਸਰਕਾਰ ਨੇ ਕੀਤੀ ਏਹੇ ਤਿਆਰੀ

ਕਰੋਨਾ ਕਾਰਨ ਕੈਨੇਡਾ ‘ਚ ਵਿਦੇਸ਼ਾਂ ਤੋਂ ਵਿਦਿਆਰਥੀਆਂ ਦੇ ਪੁੱਜਣ ‘ਚ ਵੱਡੀ ਰੁਕਾਵਟ ਹੈ। ਭਾਵੇਂ ਕਿ ਕੈਨੇਡਾ ਦੀ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਕੈਨੇਡਾ ਪਹੁੰਚ ਕੇ ਵੱਡੇ ਖਰਚੇ ਕਰਨ ਦੀ ਬਜਾਏ ਆਪਣੇ ਦੇਸ਼ਾਂ ‘ਚ ਰਹਿ ਕੇ ਆਨਲਾਈਨ ਪੜ੍ਹਦੇ ਰਹਿਣ ਦੀ ਸਲਾਹ ਦਿੱਤੀ ਹੈ ਪਰ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਮਨਾਂ ਦੀ ਤਸੱਲੀ ਉਦੋਂ ਤੱਕ ਨਹੀਂ ਹੁੰਦੀ ਜਦ ਤੱਕ ਉਹ ਕੈਨੇਡਾ ਦੀ ਧਰਤੀ ਉਪਰ ਪੈਰ ਨਾ ਧਰ ਲੈਣ |

ਵੀਜ਼ਾ ਲੱਗਣ ਤੋਂ ਬਾਅਦ ਤਾਂ ਬੇਚੈਨੀ ਹੋਰ ਵੀ ਵੱਧ ਜਾਂਦੀ ਹੈ | ਕੈਨੇਡਾ ‘ਚ ਪਹੁੰਚ ਕੇ ਨਿੱਤ ਦਿਨ ਦੇ ਖਰਚਿਆਂ ਦੀਆਂ ਤੰਗੀਆਂ ਝੱਲ ਰਹੇ ਵਿਦੇਸ਼ੀ ਮੁੰਡੇ ਤੇ ਕੁੜੀਆਂ ਦੀਆਂ ਖ਼ਬਰਾਂ ਅਕਸਰ ਚਰਚਿਤ ਰਹਿੰਦੀਆਂ ਹਨ ਕਿਉਂਕਿ ਲਾਕਡਾਊਨ ਦੇ ਹਾਲਾਤ ਕਾਰਨ ਨੌਕਰੀ ਮਿਲਣਾ ਔਖਾ ਹੈ ਤੇ ਉਨ੍ਹਾਂ ਨੂੰ ਕੈਨੇਡਾ ‘ਚ ਆਪਣੇ ਖਰਚਿਆਂ ਵਾਸਤੇ ਮਾਪਿਆਂ ਤੋਂ ਪੈਸੇ ਮੰਗਵਾਉਣੇ ਪੈ ਸਕਦੇ ਹਨ। ਇਸੇ ਦੌਰਾਨ ਕੋਵਡ ਲਈ ਟੀਕਾਕਰਨ ਦੀ ਮੁਹਿੰਮ ਕੈਨੇਡਾ ਭਰ ‘ਚ ਤੇਜ਼ ਹੋ ਚੁੱਕੀ ਹੈ ਜੋ ਸਤੰਬਰ 2021 ਤੱਕ ਲਗਭਗ ਮੁਕੰਮਲ ਹੋ ਜਾਣ ਦਾ ਅੰਦਾਜ਼ਾ ਹੈ | ਕੈਨੇਡੀਅਨ ਮੈਡੀਕਲ ਮਾਹਿਰ ਵੀ ਮੰਨ ਰਹੇ ਹਨ ਕਿ ਵੈਕ ਸੀਨ ਕਰੋਨਾ ਉਪਰ ਅਸਰਦਾਰ ਹੈ ਜਿਸ ਕਰਕੇ ਇਸ ਦਾ ਅੰਤ ਨੇੜੇ ਹੈ। ਦੇਸ਼ ਭਰ ‘ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਪਰ ਨਿਰਭਰ ਕਾਲਜ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਵਲੋਂ ਅਕਤੂਬਰ 2021 ਦੇ ਸਮੈਸਟਰ ਆਨਲਾਈਨ ਅਤੇ ਕੈਂਪਸ ਕਲਾਸਾਂ ਵਜੋਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਅਕਤੂਬਰ ਤੋਂ ਕੈਂਪਸ ਖੁੱਲ੍ਹ ਜਾਣ ਦੀ ਆਸ ਰੱਖੀ ਜਾ ਰਹੀ ਹੈ।

ਇਸ ਦੇ ਨਾਲ ਹੀ ਪਿਛਲੇ ਸਾਲ ਦੇ ਸ਼ੁਰੂ ਤੋਂ ਜੋ ਵਿਦਿਆਰਥੀ ਤੇ ਵਿਦਿਆਰਥਣਾਂ ਕੈਨੇਡਾ ਦੇ ਵਿਦਿਅਕ ਅਦਾਰੇ ‘ਚ ਦਾਖਲਾ ਲੈ ਕੇ ਵਿਦੇਸ਼ਾਂ ਵਿੱਚ ਆਪਣੇ ਘਰਾਂ ਤੋਂ ਆਨਲਾਈਨ ਪੜ੍ਹਨਾ ਜਾਰੀ ਰੱਖ ਰਹੇ/ਰਹੀਆਂ ਹਨ ਉਹ ਅਗਲੇ ਮਹੀਨਿਆਂ ਦੌਰਾਨ ਕੈਨੇਡਾ ਪਹੁੰਚ ਕੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੇ ਹੱਕਦਾਰ ਹੋਣਗੇ ਅਤੇ ਇਸ ਦੀਆਂ ਰੋਕਾਂ ਕਾਰਨ ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਤੇ ਵੀਜ਼ਾ ਦੇ ਕਾਨੂੰਨਾਂ ‘ਚ ਵੱਧ ਤੋਂ ਵੱਧ ਨਰਮਾਈਆਂ ਦੇ ਐਲਾਨ ਕੀਤੇ ਹੋਏ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ।

About Jagjit Singh

Check Also

ਮਸ਼ਹੂਰ ਮਾਡਲ ਸੋਨਮ ਬਾਜਵਾ ਦੀਆ ਅਣਦੇਖੀਆਂ ਤਸਵੀਰਾਂ

ਸੋਨਮ ਬਾਜਵਾ ਇੱਕ ਭਾਰਤੀ ਮਾਡਲ ਅਤੇ ਅਭਿਨੇਤਰੀ ਹੈ ਜੋ ਮੁੱਖ ਤੌਰ ‘ਤੇ ਪੰਜਾਬੀ ਭਾਸ਼ਾ ਦੀਆਂ …

Leave a Reply

Your email address will not be published. Required fields are marked *