Home / ਦੇਸ਼ ਵਿਦੇਸ਼ / ਟਰੂਡੋ ਸਰਕਾਰ ਨੇ ਕਰ ਦਿੱਤਾ ਇਹ ਐਲਾਨ ਕੈਨੇਡਾ ਜਾਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ

ਟਰੂਡੋ ਸਰਕਾਰ ਨੇ ਕਰ ਦਿੱਤਾ ਇਹ ਐਲਾਨ ਕੈਨੇਡਾ ਜਾਣ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ

ਕੈਨੇਡਾ: ਕੈਨੇਡਾ ਸਰਕਾਰ ਨੇ ਹਰ ਸਾਲ ਦੀ ਤਰਾਂ ਇਸ ਸਾਲ ਭਾਵ 2020 ਵਿਚ ਵੀ ਨਵੇਂ ਆਉਣ ਵਾਲੇ ਕੁਝ ਹੁਨਰਮੰਦ ਕਾਮਿਆਂ ਲਈ ਸੈਟਲਮੈਂਟ ਫੰਡ ਵਿਚ ਤਬਦੀਲੀ ਕਰਦਿਆਂ ਇਸ ਵਿਚ ਵਾਧਾ ਕਰ ਦਿੱਤਾ ਹੈ। ਹੁਣ ਪਰਿਵਾਰ ਦੇ ਮੈਂਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਫੰਡ ਸ਼ੋਅ ਕਰਨਾ ਹੋਵੇਗਾ।ਦੱਸ ਦੇਈਏ ਕਿ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐਫਐਸਡਬਲਯੂਪੀ) ਜਾਂ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐਫਐਸਟੀਪੀ) ਤਹਿਤ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਇਹ ਸਾਬਤ ਕਰਨ ਦੀ ਲੋੜ ਹੁੰਦੀ ਹੈ ਕਿ ਨੌਕਰੀ ਦੀ ਪੇਸ਼ਕਸ਼ ਤੋਂ ਬਿਨਾਂ ਯੋਗਤਾ ਪੂਰੀ ਕਰਨ ਲਈ ਉਨਾਂ ਕੋਲ ਇੱਕ ਨਿਸ਼ਚਿਤ ਬਚਤ ਪੂੰਜੀ ਹੈ।

ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀਈਸੀ) ਅਧੀਨ ਅਰਜ਼ੀ ਦੇਣ ਵਾਲੇ ਅਤੇ ਇੱਕ ਜਾਇਜ਼ ਨੌਕਰੀ ਦੀ ਪੇਸ਼ਕਸ਼ ਵਾਲੇ ਬਿਨੈਕਾਰਾਂ ਲਈ ਸੈਟਲਮੈਂਟ ਫੰਡ ਜ਼ਰੂਰੀ ਨਹੀਂ ਹਨ।ਅਰਜ਼ੀ ਵਿਚ ਸ਼ਾਮਲ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਫੰਡ ਦੀ ਰਾਸ਼ੀ ਨਿਰਧਾਰਤ ਕੀਤੀ ਗਈ ਹੈ। ਇੰਮੀਗ੍ਰੇਸ਼ਨ, ਰਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਮੁਤਾਬਕ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ.ਆਰ.) ਲਈ ਦਿੱਤੀ ਜਾਣ ਵਾਲੀ ਅਰਜ਼ੀ ਵਿਚ ਅੱਗੇ ਲਿਖੇ ਪਰਿਵਾਰਕ ਮੈਂਬਰ ਸ਼ਾਮਲ ਹੋਣੇ ਚਾਹੀਦੇ ਹਨ, ਜਿਨਾਂ ਵਿਚ ਬਿਨੈਕਾਰ, ਉਸ ਦਾ ਪਤੀ ਜਾਂ ਪਤਨੀ, ਉਸ ‘ਤੇ ਨਿਰਭਰ ਬੱਚੇ ਅਤੇ ਬੱਚਿਆਂ ‘ਤੇ ਨਿਰਭਰ ਪਤੀ ਜਾਂ ਪਤਨੀ ਸ਼ਾਮਲ ਹਨ।

ਅਰਜ਼ੀ ਵਿਚ ਪਤੀ ਜਾਂ ਪਤਨੀ ਅਤੇ ਬਿਨੈਕਾਰ ‘ਤੇ ਨਿਰਭਰ ਬੱਚਿਆਂ ਦਾ ਨਾਂ ਦਰਜ ਹੋਣਾ ਚਾਹੀਦਾ ਹੈ। ਭਾਵੇਂ ਉਹ ਪਹਿਲਾਂ ਹੀ ਕੈਨੇਡਾ ਦੇ ਪੱਕੇ ਵਸਨੀਕ ਜਾਂ ਕੈਨੇਡੀਅਨ ਨਾਗਰਿਕ ਹੋਣ ਜਾਂ ਫਿਰ ਉਹ ਬਿਨੈਕਾਰ ਨਾਲ ਕੈਨੇਡਾ ਨਾ ਵੀ ਆ ਰਹੇ ਹੋਣ, ਪਰ ਉਨਾਂ ਦਾ ਵੇਰਵਾ ਅਰਜ਼ੀ ਵਿਚ ਦਾਖ਼ਲ ਹੋਣਾ ਜ਼ਰੂਰੀ ਹੈ।2020 ਵਿਚ ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ (ਐਫਐਸਡਬਲਯੂਪੀ) ਜਾਂ ਫੈਡਰਲ ਸਕਿੱਲਡ ਟਰੇਡਜ਼ ਪ੍ਰੋਗਰਾਮ (ਐਫਐਸਟੀਪੀ) ਅਧੀਨ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਪਰਿਵਾਰਕ ਮੈਂਬਰਾਂ ਦੀ ਗਿਣਤੀ ਦੇ ਆਧਾਰ ‘ਤੇ ਸੈਟਲਮੈਂਟ ਫੰਡ ਸ਼ੋਅ ਕਰਨਾ ਹੋਵੇਗਾ।

About admin

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.