ਪੰਜਾਬੀ ਗਾਇਕ ਜੱਸੀ ਗਿੱਲ ਜੋ ਕਿ ਆਪਣੀ ਧੀ ਨੂੰ ਬਹੁਤ ਯਾਦ ਕਰਦੇ ਰਹਿੰਦੇ ਨੇ । ਉਹ ਅਕਸਰ ਹੀ ਆਪਣੀ ਲਾਡੋ ਰਾਣੀ ਰੋਜਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣਾ ਪਿਆਰ ਜ਼ਾਹਿਰ ਕਰਦੇ ਰਹਿੰਦੇ ਨੇ ।ਕੁਝ ਸਮੇਂ ਪਹਿਲਾਂ ਹੀ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਧੀ ਦੀ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਰੋਜਸ ਕੌਰ ਗਿੱਲ’ ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ।
ਇਸ ਤੋਂ ਇਲਾਵਾ ਉਨ੍ਹਾਂ ਨੇ ਇੰਸਟਾਗ੍ਰਾਮ ਸਟੋਰੀ ‘ਚ ਵੀ ਆਪਣੀ ਧੀ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਨੇ । ਦਰਸ਼ਕਾਂ ਨੂੰ ਰੋਜਸ ਦੀ ਤਸਵੀਰ ਬਹੁਤ ਪਸੰਦ ਆ ਰਹੀ ਹੈ । ਪੰਜਾਬੀ ਮਨੋਰੰਜਨ ਜਗਤ ਦੇ ਕਲਾਕਾਰ ਵੀ ਕਮੈਂਟ ਕੀਤੇ ਨੇ । ਸੁੱਖੀ ਮਿਊਜ਼ਿਕਲ ਡੌਕਟਰਜ਼, ਗੁਰਨਜ਼ਰ ਚੱਠਾ,ਬੱਬਲ ਰਾਏ, ਐੱਮ.ਐੱਸ ਧੋਨੀ ਦੀ ਵਾਈਫ਼ ਨੇ ਵੀ ਕਮੈਂਟ ਕਰਕੇ ਰੋਜਸ ਦੀ ਤਾਰੀਫ ਕੀਤੀ ਹੈ । ਹੁਣ ਤੱਕ ਦੋ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ । ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਨਜ਼ਰ ਆਉਣਗੇ ।
ਉਹ ਅਖੀਰਲੀ ਵਾਰ ਕੰਗਨਾ ਰਣੌਤ ਦੇ ਨਾਲ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਵੀ ਖੂਬ ਪਸੰਦ ਕੀਤਾ ਸੀ ।ਜੱਸੀ ਗਿੱਲ ਨੂੰ ਪਿਆਰ ਚਾਹੁਣ ਵਾਲੇ ਸਾਰੇ ਉਸਦੇ ਨਾਲ ਸੋਸ਼ਲ ਮੀਡਿਆ ਦੇ ਜਰੀਏ ਜੁੜੇ ਹੋਏ ਹਨ |ਤੇ ਜੱਸੀ ਗਿੱਲ ਸੋਸ਼ਲ ਮੀਡਿਆ ਦੇ ਜਰੀਏ ਨਵਾਂ ਨਵੇਂ ਅਪਡੇਟ ਦਿੰਦਾ ਰਹਿੰਦਾ ਹੈ |ਹਾਲ ਹੀ ਵਿਚ ਜੱਸੀ ਗਿੱਲ ਦਾ ਨਵਾਂ ਗੀਤ ਆਇਆ ਸੀ ਜਿਸਦਾ ਨਾਮ ਸੀ ਏਨਾ ਤੈਨੂੰ ਚਾਹੁੰਦੀ ਆ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡੇ ਨਾਲ ਬਣੇ ਰਹੋ ਤੇ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ |
