ਇਸ ਵੇਲੇ ਦੀ ਵੱਡੀ ਖਬਰ ਆ ਰਹੀ ਜੰਮੂ ਕਸ਼ਮੀਰ ਬਾਰੇ ਜਾਣਕਾਰੀ ਅਨੁਸਾਰ ਦੇਸ਼ ਦਾ ਕੋਈ ਵੀ ਨਾਗਰਿਕ ਜੰਮੂ ਕਸ਼ਮੀਰ(Jammu Kashmir) ਵਿੱਚ ਜ਼ਮੀਨ ਖਰੀਦ ਸਕਦਾ ਹੈ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਹਾਲਾਂਕਿ, ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਖੇਤੀਬਾੜੀ ਲਈ ਜ਼ਮੀਨ ਨਹੀਂ ਲਈ ਜਾ ਸਕੇਗੀ। ਦੱਸ ਦਈਏ ਕਿ ਕੇਂਦਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇਸ ਆਦੇਸ਼ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਪੁਨਰਗਠਨ (ਕੇਂਦਰੀ ਕਾਨੂੰਨਾਂ ਦਾ ਅਨੁਕੂਲਣ) ਤੀਜਾ ਆਦੇਸ਼ -2020 ਕਿਹਾ ਜਾਵੇਗਾ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਹੁਕਮ ਕੇਂਦਰ ਦੀ ਨੋਟੀਫਿਕੇਸ਼ਨ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਇਸ ਹੁਕਮ ਦੀ ਵਿਆਖਿਆ ਲਈ 1897 ਦਾ ਜਨਰਲ ਆਰਡਰ ਐਕਟ ਲਾਗੂ ਹੋਵੇਗਾ। ਇਹ ਇਸ ਲਈ ਹੋਵੇਗਾ ਕਿਉਂਕਿ ਇਹ ਭਾਰਤ ਦੇ ਸਾਰੇ ਖੇਤਰ ਲਈ ਲਾਗੂ ਕਾਨੂੰਨਾਂ ਦੀ ਵਿਆਖਿਆ ਲਈ ਹੋਵੇਗਾ। ਜੰਮੂ ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਾਜ ਵਿੱਚ ਬਾਹਰੀ ਉਦਯੋਗ ਸਥਾਪਤ ਕੀਤੇ ਜਾਣ, ਅਜਿਹੀਆਂ ਸਨਅਤੀ ਜ਼ਮੀਨਾਂ ਵਿੱਚ ਨਿਵੇਸ਼ ਦੀ ਲੋੜ ਹੈ। ਪਰ ਕਾਸ਼ਤ ਵਾਲੀਆਂ ਜ਼ਮੀਨਾਂ ਸਿਰਫ ਰਾਜ ਦੇ ਲੋਕਾਂ ਲਈ ਰਹਿਣਗੀਆਂ।ਦੱਸ ਦਈਏ ਕਿ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਨੋਟੀਫਿਕੇਸ਼ਨ ਤੋਂ ਬਾਅਦ, ਕੋਈ ਵੀ ਜੰਮੂ-ਕਸ਼ਮੀਰ ਵਿਚ ਕਿਸੇ ਫੈਕਟਰੀ, ਮਕਾਨ ਜਾਂ ਦੁਕਾਨ ਲਈ ਜ਼ਮੀਨ ਖਰੀਦ ਸਕਦਾ ਹੈ ਅਤੇ ਵੇਚ ਸਕਦਾ ਹੈ।
ਇਸਦੇ ਲਈ ਉਸ ਨੂੰ ਪਹਿਲਾਂ ਵਾਂਗ ਸਥਾਈ ਨਿਵਾਸ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ ਜੀ ।ਸਾਡੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ।ਅੱਸੀ ਨਵੀਆਂ ਨਵੀਆਂ ਖ਼ਬਰ ਲੈ ਕ ਆਉਂਦੇ ਹਾਂ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |
