ਜੋ ਔਲਾਦ ਦੇ ਸੁੱਖ ਨੂੰ ਤਰਸਦੇ ਹਨ ਜਰੂਰ ਸੁਣੋ ”ਪਰਮਾਤਮਾ ਦੇ ਭਗਤ ਦੇ ਹਿਰਦੇ ਵਿੱਚ (ਸਦਾ) ਅਡੋਲਤਾ ਬਣੀ ਰਹਿੰਦੀ ਹੈ, (ਹਰੀ ਦਾ ਭਗਤ) ਪ੍ਰਭੂ ਦੀ ਆਗਿਆ ਵਿੱਚ ਹੀ ਤੁਰਦਾ ਹੈ। (ਪ੍ਰਭੂ ਦੀ ਰਜ਼ਾ ਵਿੱਚ ਤੁਰਨ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿੱਚ ਦੁੱਖ ਸੁੱਖ ਇਕੋ ਜਿਹਾ ਪਰਤੀਤ ਹੁੰਦਾ ਹੈ, ਉਸ ਨੂੰ ਕੋਈ ਚਿੰਤਾ-ਫਿਕਰ ਕਦੇ ਨਹੀ ਦਬਾ ਸਕਦਾ। ਉਸ ਲਈ ਫਿਰ ਦੁੱ ਖ ਦੀ ਹੋਂਦ ਮਿਟ ਜਾਂਦੀ ਹੈ ਤੇ ਉਹ ਫਿਰ ਇਹੀ ਆਖੇਗਾ: ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭੁ ਜੇਤੈ॥ ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ॥ ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ॥ (1302)। ਭਾਵ: ਹੇ ਭਾਈ, (ਜਿਸਦੀ ਇੱਕ ਨਾਲ ਸਾਂਝ ਪੈ ਜਾਵੇ) ਉਸ ਨੂੰ ਕੋਈ ਦੁੱਖ ਨਹੀ ਪੋਹ ਸਕਦਾ, ਉਸ ਦੇ ਅੰਦਰ ਸਦਾ ਅਨੰਦ ਹੀ ਅਨੰਦ ਰਹਿੰਦਾ ਹੈ, (ਹਰ ਥਾਂ ਪਰਮਾਤਮਾ ਨੂੰ ਵਸਦਾ ਜਾਣ ਕੇ) ਉਸ ਨੂੰ ਕੋਈ ਬੁਰਾ ਨਹੀ ਜਾਪਦਾ ਸਭ ਭਲੇ ਹੀ ਨਜ਼ਰ ਆਉਂਦੇ ਹਨ, (ਵਿਕਾਰ ਰਹਿਤ ਹੋਣ ਕਰਕੇ) ਉਸ ਲਈ ਕਦੇ ਹਾਰ ਨਹੀ ਬਲਿਕੇ ਸਦਾ ਜਿੱਤ ਹੀ ਜਿੱਤ ਹੈ, ਕਦੇ ਵੀ ਦੁੱਖ ਦੀ ਚਿੰਤਾ ਨਹੀ ਸਦਾ ਅਨੰਦ ਹੀ ਅਨੰਦ ਹੈ ਜਿਸਨੂੰ ਛੱਡ ਕੇ ਉਹ ਹੋਰ ਕੁਛ ਗ੍ਰਹਿਣ ਨਹੀ ਕਰਦਾ। ਇੱਕ ਨਾਲ ਸਾਂਝ ਪਾਉਣ ਵਾਲਾ ਫਿਰ (ਸੁੱਖ ਦੁੱਖ ਦੀ) ਦੁਵੈਤ ਤੋਂ ਮੁਕਤ ਹੋ ਜਾਂਦਾ ਹੈ। ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦ ਨਿਰਬਾਨਾ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ (219)।
ਭਾਵ: ਜੋ, ਸੁੱਖ ਅਤੇ ਦੁ ਖ, ਆਦਰ ਅਤੇ ਨਿਰਾਦਰ, ਖੁਛੀ ਅਤੇ ਗ਼ਮੀ ਨੂੰ ਇਕੋ ਜਿਹਾ ਜਾਣਦਾ ਹੈ, ਉਸ ਨੇ ਜੀਵਨ ਦੇ ਤੱਤ (ਭੇਦ) ਨੂੰ ਜਾਣ ਲਿਆ। ਉਹ, ਨਾ ਹੀ ਖੁਸ਼ਾਮਦ ਕਰਦਾ ਹੈ ਤੇ ਨਾ ਹੀ ਨਿੰਦਾ ਕਰਦਾ ਹੈ ਤੇ ਸਦਾ ਵਾਸ਼ਨਾ ਰਹਿਤ ਹੋਣ ਦੀ ਅਵਸਥਾ ਲੱਭਦਾ ਹੈ। ਪਰ ਹੇ ਨਾਨਕ, ਜੀਵਨ ਦੀ ਇਹ ਖੇਡ ਬੜੀ ਔਖੀ ਹੈ ਤੇ ਕੋਈ ਵਿਰਲਾ ਹੀ ਗੁਰੂ ਦੀ ਸ਼ਰਨ ਪੈ ਕੇ ਇਹ ਸਮਝਦਾ ਹੈ।
