ਇਸ ਵੇਲੇ ਦੀ ਵੱਡੀ ਖਬਰ ਆ ਰਹੀ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੇ ਗੱਡੀ ਤੇ ਫਾਸਟ ਟੈਗ ਨਹੀ ਲੱਗਿਆ ਹੈ। ਆਉ ਜਾਣਦੇ ਪੂਰੀ ਖਬਰ ਵਿਸਥਾਰ ਦੇ ਨਾਲ ।ਦੱਸ ਦਈਏ ਕਿ ਜੇਕਰ ਅਜੇ ਤਕ ਤੁਸੀਂ ਆਪਣੀ ਗੱਡੀ ਤੇ ਫਾਸਟ ਟੈਗ (Fast Tag ) ਨਹੀਂ ਲਗਾਇਆ ਤਾਂ ਇਹ ਮਹੱਤਵਪੂਰਨ ਖ਼ਬਰ ਤੁਹਾਡੇ ਲਈ ਹੈ| ਹੁਣ 1 ਜਨਵਰੀ 2021 ਤੋਂ ਹਰ ਨਵੀ ਪੁਰਾਣੀ ਗੱਡੀ ਉਪਰ ਫਾਸਟ ਟੈਗ ਲਗਾਉਣਾ ਜ਼ਰੂਰੀ ਹੋਵੇਗਾ| ਇਸ ਬਾਰੇ ਕੇਂਦਰੀ ਸੜਕ ਮੰਤਰਾਲੇ ਨੇ ਅੱਜ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ|
ਜਾਣਕਾਰੀ ਅਨੁਸਾਰ ਇਸ ਦੇ ਨਾਲ ਹੀ ਸਰਕਾਰ ਨੇ ਹੁਣ ਗੱਡੀ ਦਾ ਬੀਮਾ ਕਰਵਾਉਣ ਵੇਲੇ ਫਾਸਟ ਟੈਗ ਦੀ ਜਾਣਕਾਰੀ ਦੇਣੀ ਜ਼ਰੂਰੀ ਕਰ ਦਿਤੀ ਹੈ , ਇਸ ਦਾ ਮਤਲਬ ਇਹ ਹੈ ਕਿ ਹੁਣ ਕਿਸੇ ਵੀ ਗੱਡੀ ਦਾ ਬੀਮਾ ਫਾਸਟ ਟੈਗ ਤੋਂ ਬਿਨਾਂ ਨਹੀਂ ਹੋ ਪਾਵੇਗਾ ਭਾਵੇ ਕਿ ਸਰਕਾਰ ਨੇ ਇਸਦੀ ਆਖ਼ਿਰੀ ਤਰੀਕ 31 ਮਾਰਚ 2021 ਰੱਖੀ ਹੈ| ਤੁਹਾਨੂੰ ਦਸ ਦੇਈਏ ਕਿ ਪਿਛਲੇ ਇਕ ਸਾਲ ਤੋਂ ਫਾਸਟ ਟੈਗ ਲਗਾਉਣ ਲਈ ਸਰਕਾਰ ਲੋਕਾਂ ਵਿਚ ਜਾਗਰੂਕਤਾ ਫੈਲਾ ਰਹੀ ਹੈ। ਦੱਸ ਦਈਏ ਕਿ ਇਸ ਪਿੱਛੇ ਸਰਕਾਰ ਦੀ ਮਨਸ਼ਾ ਇਹ ਹੈ ਕਿ ਇਕ ਤਾ ਟੋਲ ਪਲਾਜ਼ਿਆ ਤੋਂ ਆਉਂਦੀ ਸਾਰੀ ਰਕਮ ਦਾ ਡਿਜ਼ੀਟਲ ਭੁਗਤਾਨ ਹੋਵੇ ਤਾਂ ਜੋ ਕੈਸ਼ ਦੀ ਸਾਂਭ ਸੰਭਾਲ ਨੂੰ ਲੈ ਕੇ ਬੋਝ ਖ਼ਤਮ ਕੀਤਾ ਜਾ ਸਕੇ।
ਦੱਸ ਦਈਏ ਕਿ ਦੂਜਾ ਨਕਦ ਰਸੀਦ ਨਾਲ ਟੋਲ ਪਲਾਜਿਆ ਉਪਰ ਲੱਗਣ ਵਾਲਾ ਜਾਮ ਤੇ ਸਮਾਂ ਘਟਾਇਆ ਜਾ ਸਕੇ ਜਿਸ ਨਾਲ ਕਈਂ ਵਾਰ ਟੋਲ ਪਲਾਜ਼ਿਆ ਉੱਪਰ ਬ ਹਿਸ ਵੀ ਹੁੰਦੀ ਐ ਦਸ ਦੇਈਏ ਕਿ ਨੋਟਬੰਦੀ ਤੋਂ ਬਾਅਦ ਦੇ ਵਿਚ ਸਰਕਾਰ ਡਿਜਿਟਲ ਪੇਮੈਂਟ ਲਈ ਖਾਸ ਜ਼ੋਰ ਲਗਾ ਰਹੀ ਹੈ ਤਾ ਜੋ ਲੋਕ ਕੈਸ਼ ਨਾਲੋਂ ਜਿਆਦਾ ਡਿਜਿਟਲ ਪੇਮੈਂਟ ਨੂੰ ਵਰਤੋਂ ਵਿਚ ਲੈ ਕੇ ਆਉਣ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਸਾਡੇ ਨਾਲ ਜੁੜਨ ਲਈ ਧੰਨਵਾਦ ਜੀ ਸਭ।
