Home / ਤਾਜ਼ਾ ਖਬਰਾਂ / ਜੇਕਰ ਟ੍ਰੈਫਿਕ ਪੁਲਿਸ ਤੁਹਾਨੂੰ ਰੋਕੇ ਤਾਂ ਤੁਸੀਂ

ਜੇਕਰ ਟ੍ਰੈਫਿਕ ਪੁਲਿਸ ਤੁਹਾਨੂੰ ਰੋਕੇ ਤਾਂ ਤੁਸੀਂ

ਟ੍ਰੈਫਿਕ ਅਧਿਕਾਰੀ ਨਵੇਂ ਐਕਟ ਮੁਤਾਬਕ ਚਲਾਨ ਕੱਟ ਰਹੀ ਹੈ ਪਰ ਜੇ ਕੋਈ ਟ੍ਰੈਫਿਕ ਵਾਲੇ ਤੁਹਾਨੂੰ ਰੋਕਦਾ ਹੈ, ਤਾਂ ਤੁਹਾਨੂੰ ਟੈਸ਼ਨ ਦੀ ਲੋੜ ਨਹੀਂ। ਤੁਹਾਡੇ ਵੀ ਕੁਝ ਅਧਿਕਾਰ ਹਨ, ਜੋ ਕਾਨੂੰਨ ਤੁਹਾਨੂੰ ਦਿੰਦਾ ਹੈ। ਇਸ ਦੇ ਨਾਲ ਹੀ ਟ੍ਰੈਫਿਕ ਵਾਲਿਆਂ ‘ਤੇ ਵੀ ਕੁਝ ਬੰਦਸ਼ਾਂ ਹਨ, ਜਿਨ੍ਹਾਂ ਦਾ ਪਾਲਣ ਕਰਨਾ ਉਨ੍ਹਾਂ ਲਈ ਲਾਜ਼ਮੀ ਹੈ। ਜਾਣੋ ਤੁਹਾਡੇ ਅਧਿਕਾਰਾਂ ਬਾਰੇ:- ਟ੍ਰੈਫਿਕ ਪੁਲਿਸ ਕੀ ਮੰਗ ਸਕਦੀ ਹੈ?ਜੇ ਕੋਈ ਟ੍ਰੈਫਿਕ ਪੁਲਸ ਤੁਹਾਨੂੰ ਰੋਕਦੀ ਹੈ, ਤਾਂ ਉਹ ਤੁਹਾਡੇ ਤੋਂ ਪਹਿਲਾਂ ਡਰਾਈਵਿੰਗ ਲਾਇਸੈਂਸ ਦੀ ਮੰਗ ਕਰੇਗੀ।

ਇਸ ਲਈ ਹਮੇਸ਼ਾਂ ਆਪਣੇ ਕੋਲ ਲਾਇਸੈਂਸ ਰੱਖੋ। ਹੇਠਾਂ ਦਿੱਤੇ ਦਸਤਾਵੇਜ਼ਾਂ ਦੀ ਅਸਲ ਕਾਪੀ ਰੱਖਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਮੁਤਾਬਕ Digilocker ਜਾਂ mParivahan ਐਪ ਵਿੱਚ ਰੱਖੇ ਦਸਤਾਵੇਜ਼ ਵੀ ਜਾਇਜ਼ ਹਨ। ਜੇ ਤੁਸੀਂ ਮੋਬਾਈਲ ‘ਚ ਸੇਵ ਕੀਤੇ ਦਸਤਾਵੇਜ਼ਾਂ ਦੀਆਂ ਫੋਟੋਆਂ ਦਿਖਾਉਂਦੇ ਹੋ, ਤਾਂ ਉਹ ਅਵੈਧ ਹਨ। 1. ਰਜਿਸਟ੍ਰੇਸ਼ਨ ਸਰਟੀਫਿਕੇਟ (RC) 2. ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ (PUC) 3. ਡ੍ਰਾਇਵਿੰਗ ਲਾਇਸੈਂਸ (DL) 4. ਕਾਰ ਬੀਮਾ ਪਾਲਸੀ ਦਸਤਾਵੇਜ਼ਟ੍ਰੈਫਿਕ ਪੁਲਸ ਦੇ ਕੀ ਅਧਿਕਾਰ—-1. ਜੇ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ ਤੇ ਸ਼ੱਕੀ ਲੱਗਣ ‘ਤੇ ਤੁਹਾਡੇ ਤੋਂ ਉੱਪਰ ਦੱਸੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ।2. ਜੇ ਤੁਸੀਂ ਨਿਯਮ ਦੀ ਉਲੰਘਣਾ ਕੀਤੀ ਹੈ ਤਾਂ ਟ੍ਰੈਫਿਕ ਕਰਮਚਾਰੀ ਤੁਹਾਡੇ ਵਾਹਨ ਨੂੰ ਜ਼ਬਤ ਕਰ ਸਕਦਾ ਹੈ।

3. ਟ੍ਰੈਫਿਕ ਪੁਲਸ ਅਧਿਕਾਰੀ ਨੂੰ ਤੁਹਾਡਾ ਲਾਇਸੈਂਸ ਜ਼ਬਤ ਕਰਨ ਦਾ ਅਧਿਕਾਰ ਹੈ, ਪਰ ਬਦਲੇ ਵਿੱਚ ਉਹ ਤੁਹਾਨੂੰ ਇੱਕ ਰਸੀਦ ਵੀ ਦੇਵੇਗਾ। 4. ਜੇ ਤੁਸੀਂ ਵਾਹਨ ਚਲਾਉਂਦੇ ਸਮੇਂ ਸੀਮਤ ਮਾਤਰਾ ਵਿੱਚ ਅਲਕੋਹਲ ਜਾਂ ਕਿਸੇ ਵੀ ਵਰਜਿਤ ਪਦਾਰਥ ਦਾ ਸੇਵਨ ਕੀਤਾ ਹੈ, ਤਾਂ ਤੁਹਾਨੂੰ ਬਗੈਰ ਵਾਰੰਟ ਕੀਤਾ ਜਾ ਸਕਦਾ ਹੈ।ਹੁਣ ਜਾਣੋ ਤੁਹਾਡੇ ਅਧਿਕਾਰ ਕੀ ਹਨ?—ਜੇ ਟ੍ਰੈਫਿਕ ਪੁਲਿਸ ਵਾਲਾ ਤੁਹਾਨੂੰ ਰੋਕਦਾ ਹੈ, ਤਾਂ ਤੁਸੀਂ ਉਸ ਦਾ ਪਛਾਣ ਪੱਤਰ ਪੁੱਛ ਸਕਦੇ ਹੋ, ਤੁਸੀਂ ਉਸ ਦਾ ਬੈਲਟ ਨੰਬਰ ਜਾਂ ਨਾਂ ਨੋਟ ਕਰ ਸਕਦੇ ਹੋ, ਜੇ ਬੈਲਟ ਨਹੀਂ ਹੈ, ਤਾਂ ਤੁਸੀਂ ਇੱਕ ਆਈਡੀ ਕਾਰਡ ਦੀ ਮੰਗ ਕਰ ਸਕਦੇ ਹੋ।

ਜੇ ਪੁਲਿਸ ਕਰਮਚਾਰੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਤੁਹਾਨੂੰ ਦਸਤਾਵੇਜ਼ ਨਾ ਦਿਖਾਉਣ ਦਾ ਅਧਿਕਾਰ ਹੈ।ਮੋਟਰ ਵਹੀਕਲ ਐਕਟ 130 ਮੁਤਾਬਕ, ਜੇ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਦਸਤਾਵੇਜ਼ ਦਿਖਾਉਣ ਲਈ ਕਹਿੰਦਾ ਹੈ, ਤਾਂ ਤੁਹਾਨੂੰ ਸਿਰਫ ਲਾਇਸੈਂਸ ਦਿਖਾਉਣਾ ਪਏਗਾ। ਬਾਕੀ ਦਸਤਾਵੇਜ਼ ਦਿਖਾਉਣਾ ਤੁਹਾਡੀ ਇੱਛਾ ‘ਤੇ ਨਿਰਭਰ ਕਰਦਾ ਹੈ। ਇਸ ਦੇ ਨਾਲ ਹੀ ਕਾਗਜ਼ਾਤ ਦੀ ਮੰਗ ਕਰਨ ਵਾਲਾ ਸਮਰੱਥ ਅਧਿਕਾਰੀ ਵਰਦੀ ‘ਚ ਹੋਣਾ ਚਾਹੀਦਾ ਹੈ।ਜੇ ਪੁਲਿਸ ਅਧਿਕਾਰੀ ਤੁਹਾਡਾ ਲਾਇਸੈਂਸ ਜ਼ਬਤ ਕਰ ਲੈਂਦਾ ਹੈ, ਤਾਂ ਤੁਹਾਨੂੰ ਟ੍ਰੈਫਿਕ ਵਿਭਾਗ ਤੋਂ ਰਸੀਦ ਦੀ ਮੰਗ ਕਰਨ ਦਾ ਅਧਿਕਾਰ ਹੈ।

ਜੇ ਤੁਸੀਂ ਕਾਰ ਦੇ ਅੰਦਰ ਬੈਠੇ ਹੋ, ਤਾਂ ਟ੍ਰੈਫਿਕ ਪੁਲਸ ਤੁਹਾਡੇ ਵਾਹਨ ਨੂੰ ਕਰੇਨ ਨਾਲ ਨਹੀਂ ਖਿੱਚ ਸਕਦੀ। ਜੇ ਤੁਹਾਨੂੰ ਲੱਗਦਾ ਹੈ ਕਿ ਟ੍ਰੈਫਿਕ ਦੇ ਪੁਲਸ ਅਧਿਕਾਰੀ ਨੇ ਜਾਂਚ ਦੌਰਾਨ ਤੁਹਾਡੇ ਨਾਲ ਸਹੀ ਢੇਗ ਨਾਲ ਪੇਸ਼ ਨਹੀਂ ਆਇਆ, ਜਾਂ ਗਲਤ ਵਿਵਹਾਰ ਕੀਤਾ ਹੈ, ਤਾਂ ਤੁਸੀਂ ਨੇੜੇ ਦੇ ਪੁਲਸ ਸਟੇਸ਼ਨ ਜਾਂ ਆਨਲਾਈਨ ਸ਼ਿਕਾਇਤ ਕਰ ਸਕਦੇ ਹੋ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.