ਮਾਂ-ਪਿਓ ਲਈ ਔਲਾਦ ਇੱਕ ਅਜਿਹੀ ਕੁਦਰਤੀ ਅਣਮੁੱਲੀ ਦਾਤ ਹੁੰਦੀ ਹੈ। ਜਿਸ ਦੀ ਕੋਈ ਵੀ ਕੀਮਤ ਨਹੀਂ ਹੁੰਦੀ। ਜਿੱਥੇ ਬੱਚਿਆਂ ਦੇ ਬਿਨਾਂ ਘਰ ਵਿੱਚ ਖੁਸ਼ੀ ਨਹੀਂ ਹੁੰਦੀ ਉੱਥੇ ਹੀ ਬੱਚਿਆਂ ਦੇ ਬਿਨਾਂ ਘਰ ਅਧੂਰੇ ਲੱਗਦੇ ਹਨ। ਬੱਚਿਆਂ ਦੇ ਪੈਦਾ ਹੁੰਦਿਆਂ ਹੀ ਉਨ੍ਹਾਂ ਦੇ ਮਾਪੇ ਬਹੁਤ ਸਾਰੇ ਸੁਪਨੇ ਵੇਖਦੇ ਹਨ। ਜਿਸ ਨੂੰ ਸਾਕਾਰ ਕਰਨ ਲਈ ਉਹ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੰਦੇ ਹਨ।
ਪਰ ਜਦੋਂ ਰੱਬ ਦੀ ਬਖਸੀਸ਼ ਹੁੰਦੀ ਹੈ ਤਾਂ ਘਰ ਵਿੱਚ ਇੱਕ ਦੀ ਬਜਾਏ ਦੋ ਪੁੱਤਰਾਂ ਦੀ ਦਾਤ ਅਜਿਹੀ ਖੁਸ਼ੀ ਬਖਸ਼ਦੀ ਹੈ, ਕਿ ਕੋਈ ਸ਼ਬਦ ਨਹੀ ਹੁੰਦੇ ਪਰ ਜਦੋਂ ਰੱਬ ਵੱਲੋਂ ਦਿੱਤੀਆਂ ਗਈਆਂ ਇਹੋ ਜਿਹੀਆਂ ਖੁਸ਼ੀਆਂ ਨੂੰ ਫਿਰ ਤੋਂ ਖੋਹ ਲਿਆ ਜਾਂਦਾ ਹੈ ਤਾਂ ਉਹਨਾਂ ਦਿਨ ਨੂੰ ਬਿਆਨ ਕਰਨਾ ਔਖਾ ਹੈ।।।ਦੱਸ ਦਈਏ ਕਿ 24 ਸਾਲਾਂ ਦੇ ਜੁੜਵਾ ਭਰਾਵਾਂ ਦੇ ਜਨਮ ਦਿਨ ਤੋਂ ਦੂਜੇ ਦਿਨ ਇਕੱਠਿਆਂ ਦੇ ਰੱਬ ਨੂੰ ਪਿਆਰੇ ਹੋ ਦੀ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ। ਜਿਥੇ 23 ਅਪ੍ਰੈਲ 1994 ਨੂੰ ਦੋ ਜੁੜਵਾ ਭਰਾਵਾਂ ਨੇ ਜਨਮ ਲਿਆ ਤੇ ਜੋ 24 ਸਾਲ ਤਕ ਆਪਣੀ ਜ਼ਿੰਦਗੀ ਦੇ ਸਫਰ ਨੂੰ ਇਕੱਠੇ ਜੀਉਂਦੇ ਆਏ ਸਨ। ਦੋਨੋ ਭਰਾ ਜਿੱਥੇ ਕਰੋਨਾ ਵਿਚ ਆ ਗਏ। ਉੱਥੇ ਹੀ ਦੋਹਾਂ ਭਰਾਵਾਂ ਨੇ ਅਲਾਜ ਦੌਰਾਨ ਇਕੱਠੇ ਹੀ ਸਵਾਸ ਤਿਆਗ ਦਿੱਤੇ।।ਦੱਸ ਦਈਏ ਕਿ ਜਨਮ ਤੋਂ ਲੈ ਕੇ ਮਰਨ ਤੱਕ ਦੋਹਾਂ ਭਰਾਵਾਂ ਵੱਲੋਂ ਸਾਰੇ ਕੰਮ ਇਕੱਠੇ ਕੀਤੇ ਗਏ।
ਜਿੱਥੇ ਦੋਹਾਂ ਭਰਾਵਾਂ ਦਾ 23 ਅਪ੍ਰੈਲ ਨੂੰ 24 ਵਾਂ ਜਨਮ ਦਿਨ ਮਨਾਇਆ ਗਿਆ ਸੀ। ਉਥੇ ਹੀ 24 ਅਪ੍ਰੈਲ ਨੂੰ ਦੋਹਾਂ ਭਰਾਵਾਂ ਨੂੰ ਕਰੋਨਾ ਸੰਕ੍ਰਮਿਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ। ਉਧ ਦੇ ਪਿਤਾ ਨੇ ਦੱਸਿਆ ਕਿ ਦੋਨੋ ਭਰਾਵਾਂ ਨੇ ਇਕੱਠੇ ਹੀ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ, ਦੋਵੇਂ ਹੀ ਇਕੱਠੇ ਹੈਦਰਾਬਾਦ ਵਿੱਚ ਨੌਕਰੀ ਕਰਨ ਲੱਗੇ ਸਨ।
