Home / ਹੋਰ ਜਾਣਕਾਰੀ / ਜਿੰਦਗੀ ਨੂੰ ਸੁਖ ਨਾਲ ਬਤੀਤ ਕਰਨ ਦਾ ਰਾਜ

ਜਿੰਦਗੀ ਨੂੰ ਸੁਖ ਨਾਲ ਬਤੀਤ ਕਰਨ ਦਾ ਰਾਜ

ਜਿੰਦਗੀ ਚ ਸਫਲ ਹੋਣ ਦਾ ਰਾਜ”ਸਾਡੀ ਜਿੰਦਗੀ ‘ਚ ਦੁਖ ਕਿਓਂ ਆਉਂਦੇ ਨੇ”’ ਪਰਮਾਤਮਾ ਦੇ ਭਗਤ ਦੇ ਹਿਰਦੇ ਵਿੱਚ (ਸਦਾ) ਅਡੋਲਤਾ ਬਣੀ ਰਹਿੰਦੀ ਹੈ, (ਹਰੀ ਦਾ ਭਗਤ) ਪ੍ਰਭੂ ਦੀ ਆਗਿਆ ਵਿੱਚ ਹੀ ਤੁਰਦਾ ਹੈ। (ਪ੍ਰਭੂ ਦੀ ਰਜ਼ਾ ਵਿੱਚ ਤੁਰਨ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿੱਚ ਦੁਖ ਸੁੱਖ ਇਕੋ ਜਿਹਾ ਪਰਤੀਤ ਹੁੰਦਾ ਹੈ,ਉਸ ਨੂੰ ਕੋਈ ਚਿੰਤਾ-ਫਿਕਰ ਕਦੇ ਨਹੀ ਦਬਾ ਸਕਦਾ। ਉਸ ਲਈ ਫਿਰ ਦੁਖ ਦੀ ਹੋਂਦ ਮਿਟ ਜਾਂਦੀ ਹੈ ਤੇ ਉਹ ਫਿਰ ਇਹੀ ਆਖੇਗਾ|

ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ॥ ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭੁ ਜੇਤੈ॥ ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ॥ ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ॥ (1302)। ਭਾਵ: ਹੇ ਭਾਈ, (ਜਿਸਦੀ ਇੱਕ ਨਾਲ ਸਾਂਝ ਪੈ ਜਾਵੇ) ਉਸ ਨੂੰ ਕੋਈ ਦੁੱਖ ਨਹੀ ਪੋਹ ਸਕਦਾ, ਉਸ ਦੇ ਅੰਦਰ ਸਦਾ ਅਨੰਦ ਹੀ ਅਨੰਦ ਰਹਿੰਦਾ ਹੈ, (ਹਰ ਥਾਂ ਪਰਮਾਤਮਾ ਨੂੰ ਵਸਦਾ ਜਾਣ ਕੇ) ਉਸ ਨੂੰ ਕੋਈ ਬੁਰਾ ਨਹੀ ਜਾਪਦਾ ਸਭ ਭਲੇ ਹੀ ਨਜ਼ਰ ਆਉਂਦੇ ਹਨ, (ਵਿਕਾਰ ਰਹਿਤ ਹੋਣ ਕਰਕੇ) ਉਸ ਲਈ ਕਦੇ ਹਾਰ ਨਹੀ ਬਲਿਕੇ ਸਦਾ ਜਿੱਤ ਹੀ ਜਿੱਤ ਹੈ, ਕਦੇ ਵੀ ਦੁਖ ਦੀ ਚਿੰਤਾ ਨਹੀ ਸਦਾ ਅਨੰਦ ਹੀ ਅਨੰਦ ਹੈ ਜਿਸਨੂੰ ਛੱਡ ਕੇ ਉਹ ਹੋਰ ਕੁਛ ਗ੍ਰਹਿਣ ਨਹੀ ਕਰਦਾ। ਇੱਕ ਨਾਲ ਸਾਂਝ ਪਾਉਣ ਵਾਲਾ ਫਿਰ (ਸੁੱਖ ਦੁੱਖ ਦੀ) ਦੁਵੈਤ ਤੋਂ ਮੁਕਤ ਹੋ ਜਾਂਦਾ ਹੈ।

ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥ ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦ ਨਿਰਬਾਨਾ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ (219)। ਭਾਵ: ਜੋ, ਸੁੱਖ ਅਤੇ ਦੁੱਖ, ਆਦਰ ਅਤੇ ਨਿਰਾਦਰ, ਖੁਛੀ ਅਤੇ ਗ਼ਮੀ ਨੂੰ ਇਕੋ ਜਿਹਾ ਜਾਣਦਾ ਹੈ,

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published. Required fields are marked *