ਪੰਜਾਬੀ ਇੰਡਸਟਰੀ ਇਕ ਅਜੇਹੀ ਇੰਡਸਟਰੀ ਹੈ ਜਿਥੇ ਰੋਜਾਨਾ ਹੀ ਬਹੁਤ ਗੀਤ ਰਲੀਜ ਹੁੰਦੇ ਹਨ |ਪਰ ਕੁੱਛ ਗੀਤ ਅਜਿਹੇ ਹੁੰਦੇ ਹਨ ਜੋ ਥੋੜੇ ਹੀ ਸਮੇ ਦੇ ਵਿਚ ਨਾਮਣਾ ਖੱਟ ਲੈਂਦੇ ਹਨ |ਅਜਿਹਾ ਹੀ ਇਕ ਗੀਤ ਪਿੱਛਲੇ ਦਿਨੀ ਜੱਸ ਰਿਕਾਰਡ ਵਲੋਂ ਰਲੀਜ ਕੀਤਾ ਗਿਆ ਸੀ |ਜਿਸਦਾ ਨਾਮ ਸਿਕੰਦਰ ਸੀ |ਇਸ ਨੂੰ ਗਾਉਣ ਵਾਲਾ ਕਲਾਕਾਰ ਬਾਕਮਾਲ ਆਵਾਜ਼ ਦਾ ਮਲਿਕ ਹੈ |
ਜੋ ਕਿ ਵੋਇਸ ਆਫ ਪੰਜਾਬ ਦਾ ਖਿਤਾਬ ਵੀ ਜਿੱਤ ਚੁਕਾ ਹੈ |ਹਾਂਜੀ amar sehmbi ਜੋ ਕਿ ਬਹੁਤ ਘਟ ਉਮਰ ਦੇ ਵਿਚ ਨਾਮਣਾ ਖੱਟਣ ਵਾਲਾ ਕਲਾਕਾਰ ਹੈ |ਅਮਰ ਦੇ ਗੀਤ ਪਰਿਵਾਰਕ ਤੇ ਜਮਾਨੇ ਨੂੰ ਸੇਧ ਦੇਣ ਵਾਲੇ ਹੋ ਹੁੰਦੇ ਹਨ |ਇਸ ਕਰਕੇ ਹੀ ਅਮਰ ਨੂੰ ਬਹੁਤ ਲੋਕ ਪਿਆਰ ਦੇ ਰਹੇ ਹਨ |ਸਾਫ ਸੁਥਰੀ ਗਾਇਕੀ ਦੇ ਸਰ ਤੇ ਉਠਿਆ ਇਹ ਨੌਜਵਾਨ ਅੱਜ ਇਕ ਮੁਕਾਮ ਤੇ ਪਹੁੰਚ ਚੁੱਕਾ ਹੈ ਤੇ ਆਪਣੀ ਵਧੀਆ ਪਹਿਚਾਣ ਬਣਾ ਚੁੱਕਾ ਹੈ |ਇਕ ਵੀਡੀਓ ਆਈ ਸੀ ਜਿਸਦੇ ਵਿਚ ਕਹਿੰਦੇ ਸੀ ਹਨ ਨੂੰ ਰਹਿਣਾ ਸਹਿਣਾ ਨੀ ਆਉਂਦਾ ਇਹ ਓਹਨਾ ਨੂੰ ਵੀ ਇਕ ਵੱਡਾ ਜਵਾਬ ਹੈ |
ਗੱਲ ਕਰਦੇ ਹਾਂ ਸਿਕੰਦਰ ਗੀਤ ਦੀ ਤਾ ਜੱਸ ਰਿਕਾਰਡ ਵਲੋਂ ਪਹਿਲਾ ਇਸ ਦਾ ਆਡੀਓ ਰਲੀਜ ਕੀਤਾ ਗਿਆ ਸੀ ਪਾਰ ਹਾਲ ਹੀ ਵਿਚ ਇਸ ਦੀ ਵੀਡੀਓ ਵੀ ਰਲੀਜ ਕੀਤੀ ਗਈ ਹੈ ਜੋ ਕਿ ਬਹੁਤ ਹੀ ਵਧੀਆ ਵੀਡੀਓ ਹੈ |ਵਿਦੇਸ਼ ਰਹਿੰਦੇ ਵੀਰ ਭੈਣਾਂ ਆਪਣੀ ਮੇਹਨਤ ਕਰਕੇ ਆਪਣਾ ਵਜੂਦ ਵਿਦੇਸ਼ ਦੇ ਵਿਚ ਬਣਾਉਂਦੇ ਹਨ ਤੇ ਉਹ ਸਫਰ ਕਿਵੇਂ ਦਾ ਹੁੰਦਾ ਹੈ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿਚ ਦਰਸਾਇਆ ਗਿਆ ਹੈ |
ਇਸ ਗੀਤ ਨੂੰ ਲਿਖਣ ਵਾਲਾ ਸੁਪਰ ਹਿੱਟ ਕਲਾਕਾਰ Gill ਰੌਂਤਾ ਹੈ ਜੋ ਕਿ ਪਹਿਲਾ ਵੀ ਬਹੁਤ ਸਾਰੇ ਬਾਕਮਾਲ ਗੀਤ ਪੇਸ਼ ਕਰ ਚੁੱਕਾ ਹੈ |ਇਸ ਗੀਤ ਨੂੰ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ laddi ਗਿੱਲ ਨੇ |ਤੇ ਵੱਡੀ ਗੱਲ ਇਸ ਗੀਤ ਨੂੰ ਫ਼ਿਲਮਾਉਣ ਵਾਲੇ ਕਲਾਕਾਰ Ballie Singh & Punnu Garcha ਨੇ |ਤੇ ਸਾਰੀ ਟੀਮ ਦੀ ਬਹੁਤ ਸਾਰੀ ਮੇਹਨਤ ਹੈ ਇਸ ਗੀਤ ਤੇ ਉਮੀਦ ਕਰਦੇ ਹਾਂ ਅਮਰ ਅੱਗੇ ਤੋਂ ਵੀ ਏਦਾਂ ਦੇ ਹੀ ਵਧੀਆ ਵਧੀਆ ਗੀਤ ਰੂਬਰੂ ਲੈ ਕ ਆਉਂਦੇ ਰਹਿਣਗੇ |ਹੇਠਾਂ ਦੇਖੋ ਗੀਤ ਦੀ ਵੀਡੀਓ
