Home / ਤਾਜ਼ਾ ਖਬਰਾਂ / ਜਿਹੜੇ ਕਹਿੰਦੇ ਸਿੱਧੂ ਕਰਵਾਊਗਾ ਚੰਨੀ ਤੋਂ ਕੰਮ ਉਹ ਵੇਖਣ, ਸਿੱਧੂ ਤੋਂ ਪੱਤਰ ਖੋਹ ਕੇ ਲੱਗਿਆ ਗੌਰ ਨਾਲ ਪੜ੍ਹਨ

ਜਿਹੜੇ ਕਹਿੰਦੇ ਸਿੱਧੂ ਕਰਵਾਊਗਾ ਚੰਨੀ ਤੋਂ ਕੰਮ ਉਹ ਵੇਖਣ, ਸਿੱਧੂ ਤੋਂ ਪੱਤਰ ਖੋਹ ਕੇ ਲੱਗਿਆ ਗੌਰ ਨਾਲ ਪੜ੍ਹਨ

ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣੇ ਅਜੇ ਗਿਣਤੀ ਦੇ ਹੀ ਕੁਝ ਦਿਨ ਹੋਏ ਹਨ। ਇਨ੍ਹਾਂ ਦਿਨਾਂ ਵਿੱਚ ਲੋਕਾਂ ਵੱਲੋਂ ਉਨ੍ਹਾਂ ਬਾਰੇ ਵੱਖ ਵੱਖ ਅੰਦਾਜ਼ੇ ਲਗਾਏ ਜਾ ਰਹੇ ਹਨ। ਕੋਈ ਉਨ੍ਹਾਂ ਨੂੰ ਗ਼ਰੀਬਾਂ ਦੇ ਹਮਦਰਦ ਵਜੋਂ ਦੇਖ ਰਿਹਾ ਹੈ। ਕੋਈ ਆਮ ਜਨਤਾ ਵਿੱਚ ਵਿਚਰਨ ਵਾਲਾ ਮੁੱਖ ਮੰਤਰੀ ਦੱਸ ਰਿਹਾ ਹੈ। ਕਿਸੇ ਦੀਆਂ ਨਜ਼ਰਾਂ ਵਿੱਚ ਚਰਨਜੀਤ ਸਿੰਘ ਚੰਨੀ ਜ਼ਮੀਨ ਤੋਂ ਉੱਠੇ ਹੋਏ ਨੇਤਾ ਹਨ ਪਰ ਕੁਝ ਲੋਕ ਅਜਿਹੇ ਵੀ ਹਨ, ਜੋ ਸੋਚ ਰਹੇ ਹਨ ਕਿ ਸੂਬੇ ਦੇ ਮੁੱਖ ਮੰਤਰੀ ਤਾ ਭਾਵੇਂ ਚਰਨਜੀਤ ਸਿੰਘ ਚੰਨੀ ਹਨ ਪਰ ਫ਼ੈਸਲੇ ਨਵਜੋਤ ਸਿੰਘ ਸਿੱਧੂ ਲੈ ਰਹੇ ਹਨ।

ਉਹ ਹਰ ਸਮੇਂ ਚਰਨਜੀਤ ਸਿੰਘ ਚੰਨੀ ਦੇ ਨਾਲ ਨਾਲ ਰਹਿੰਦੇ ਹਨ। ਜੋ ਵੀ ਫ਼ੈਸਲਾ ਲੈਣਾ ਹੁੰਦਾ ਹੈ, ਉਹ ਨਵਜੋਤ ਸਿੰਘ ਸਿੱਧੂ ਦੀ ਮਰਜ਼ੀ ਮੁਤਾਬਕ ਹੀ ਲਿਆ ਜਾਂਦਾ ਹੈ। ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਾਰੂ ਹਨ। ਮੁੱਖ ਮੰਤਰੀ ਬਾਰੇ ਇਨ੍ਹਾਂ ਲੋਕਾਂ ਦੀ ਧਾਰਨਾ ਉਸ ਸਮੇਂ ਝੂਠੀ ਸਾਬਤ ਹੋਈ, ਜਦੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਨਿਯੁਕਤੀ ਪੱਤਰ ਦਿੱਤਾ ਜਾ ਰਿਹਾ ਸੀ।

ਪਹਿਲਾਂ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦਾ ਦਿਨੇਸ਼ ਬੱਸੀ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਸੀ ਪਰ ਕੈਪਟਨ ਅਮਰਿੰਦਰ ਸਿੰਘ ਦੁਆਰਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਮੀਕਰਨ ਬਦਲ ਗਏ। ਹੁਣ ਦਿਨੇਸ਼ ਬੱਸੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਹਟਾ ਕੇ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਦਮਨਦੀਪ ਉੱਪਲ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾਇਆ ਗਿਆ ਹੈ।

ਜਦੋਂ ਇਸ ਨਿਯੁਕਤੀ ਬਾਰੇ ਐਲਾਨ ਕਰਨਾ ਸੀ ਤਾਂ ਸਟੇਜ ਤੇ ਮੁੱਖ ਮੰਤਰੀ ਇਸ ਨਿਯੁਕਤੀ ਪੱਤਰ ਨੂੰ ਪੜ੍ਹਨ ਲੱਗਦੇ ਹਨ ਪਰ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਹੱਥ ਵਿੱਚੋਂ ਇਹ ਪੱਤਰ ਖਿੱਚ ਲੈਂਦੇ ਹਨ। ਮੁੱਖ ਮੰਤਰੀ ਦੁਬਾਰਾ ਫੇਰ ਇਹ ਪੱਤਰ ਪੜ੍ਹ ਕੇ ਆਪਣੀ ਤਸੱਲੀ ਕਰ ਕੇ ਇਸ ਨਿਯੁਕਤੀ ਦਾ ਐਲਾਨ ਕਰਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਹਰ ਪੱਖ ਤੋਂ ਚੌਕਸ ਰਹਿੰਦੇ ਹਨ। ਉਹ ਕਿਸੇ ਦੇ ਹੱਥਾਂ ਵਿੱਚ ਨਹੀਂ ਖੇਡ ਰਹੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ …

Leave a Reply

Your email address will not be published. Required fields are marked *