Home / ਤਾਜ਼ਾ ਖਬਰਾਂ / ਜਿਨ੍ਹਾਂ ਦੇ ਬੈਂਕ ਵਿਚ ਨੇ ਇਕ ਤੋਂ ਜਿਆਦਾ ਖਾਤੇ ਜਰੂਰ ਪੜ੍ਹਣ ਇਹ ਖ਼ਬਰ

ਜਿਨ੍ਹਾਂ ਦੇ ਬੈਂਕ ਵਿਚ ਨੇ ਇਕ ਤੋਂ ਜਿਆਦਾ ਖਾਤੇ ਜਰੂਰ ਪੜ੍ਹਣ ਇਹ ਖ਼ਬਰ

ਹੁਣ ਇਕ ਵਾਰ ਫਿਰ ਤੋਂ ਅਜਿਹੀ ਖਬਰ ਆਈ ਹੈ , ਜਿਸ ਨਾਲ ਤੁਹਾਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਵੀ ਬੈਂਕ ਵਿਚ ਇਕ ਤੋਂ ਜਿਆਦਾ ਖ਼ਾਤੇ ਹਨ, ਤਾਂ ਤੁਸੀਂ ਵੀ ਰਗੜੇ ਜਾ ਸਕਦੇ ਹੋ। ਵੇਖਿਆ ਜਾਂਦਾ ਹੈ ਕਿ ਇੱਕ ਹੀ ਵਿਅਕਤੀ ਦੇ ਬਹੁਤ ਸਾਰੇ ਖਾਤੇ ਹੁੰਦੇ ਹਨ।

ਸਭ ਖਾਤਿਆਂ ਚ ਪੈਸੇ ਭਾਵੇਂ ਘੱਟ , ਪਰ ਕਹਿਣ ਲਈ ਤੁਹਾਡੇ ਖਾਤੇ ਜ਼ਿਆਦਾ ਹੋ ਜਾਂਦੇ ਹਨ।ਜਿਸ ਕਾਰਨ ਕਦੀ-ਕਦੀ ਔਖ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਅਕਸਰ ਹੀ ਨੌਕਰੀਪੇਸ਼ਾ ਅਤੇ ਕਾਰੋਬਾਰੀ ਅਜਿਹੇ ਖਾਤਿਆਂ ਦੇ ਵੱਧ ਸ਼ਿਕਾਰ ਹੁੰਦੇ ਹਨ । ਜਦੋਂ ਉਹ ਕੰਪਨੀ ਬਦਲਦੇ ਹਨ ਤਾਂ ਨਵੀਂ ਜਗ੍ਹਾ ਤੇ ਉੱਤੇ ਨਵਾਂ ਸੈਲਰੀ ਅਕਾਊਂਟ ਚਾਲੂ ਕਰਵਾ ਲੈਂਦੇ ਹਨ। ਪੁਰਾਣਾ ਬੰਦ ਨਹੀਂ ਕਰਦੇ, ਉਸ ਨੂੰ ਵੀ ਉਸੇ ਤਰ੍ਹਾਂ ਚਾਲੂ ਰਹਿਣ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਤੁਹਾਡੇ ਬੈਂਕ ਖਾਤਿਆਂ ਦੀ ਗਿਣਤੀ ਵੱਧ ਜਾਂਦੀ ਹੈ ।ਦੱਸ ਦਈਏ ਕਿ ਇਨ੍ਹਾਂ ਬੈਂਕ ਖਾਤਿਆਂ ਦੇ ਕਾਰਨ ਤੁਸੀਂ ਕਿਸੇ ਵੀ ਠੱਗੀ ਹੋ ਸਕਦੀ ਹੈ।

ਕਦੇ ਕਦੇ ਤੁਹਾਡੀ ਕਮਾਈ ਕੁੱਝ ਕੁੱਝ ਲੋਕਾਂ ਵੱਲੋਂ ਧੋਖੇ ਦੇ ਜ਼ਰੀਏ ਖੋਹ ਲਈ ਜਾਂਦੀ ਹੈ। ਜੇਕਰ ਤੁਸੀਂ ਨਵਾਂ ਖਾਤਾ ਖੁਲਵਾ ਰਹੇ ਹੋ ਤਾਂ ਤੁਹਾਨੂੰ ਫੌਰਨ ਪੁਰਾਣਾ ਖਾਤਾ ਬੰਦ ਕਰ ਦੇਣਾ ਚਾਹੀਦਾ ਹੈ । ਉਸ ਖਾਤੇ ਦੇ ਨਾਲ ਸਬੰਧਿਤ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੂੰ ਵੀ ਬੰਦ ਕਰ ਦਿਓ।ਇਸ ਲਈ ਬਿਨਾਂ ਲੋੜ ਤੋਂ ਖਾਤਾ ਨਾ ਰੱਖੋ ਤੇ ਉਹ ਖਾਤੇ ਹੀ ਚਾਲੂ ਰੱਖੋ ,ਜਿਨ੍ਹਾਂ ਵਿੱਚ ਤੁਸੀਂ ਰੈਗੂਲਰ ਲੈਣ-ਦੇਣ ਕਰਦੇ ਹੋ, ਤੇ ਉਸ ਖਾਤੇ ਉਪਰ ਤੁਹਾਡੀ ਪੂਰੀ ਨਜ਼ਰ ਹੈ। ਵਾਧੂ ਖਾਤਿਆਂ ਨੂੰ ਬੰਦ ਕਰਵਾਉਣ ਲਈ ਅਕਾਊਂਟ ਬੰਦ ਫਾਰਮ ਤੇ ਨਾਲ ਡੀਲਿੰਕ ਫਾਰਮ ਭਰਨਾ ਪੈਂਦਾ ਹੈ। ਜਿਸ ਵਿਚ ਖਾਤਾ ਬੰਦ ਕਰਨ ਦੀ ਵਜ੍ਹਾ ਦੱਸਣੀ ਪੈਂਦੀ ਹੈ।

ਨਾਲ ਹੀ ਬਚੀ ਹੋਈ ਚੈੱਕ-ਬੁੱਕ ਵੀ ਜਮਾ ਕਰਾਉਣੀ ਪੈਂਦੀ ਹੈ। ਖਾਤਾ ਬੰਦ ਕਰਾਉਣ ਦੀ ਸਟੇਟਮੈਂਟ ਵੀ ਆਪਣੇ ਕੋਲ ਰੱਖੋ, ਭਵਿੱਖ ਵਿੱਚ ਤੁਹਾਡੇ ਕਿਤੇ ਵੀ ਕੰਮ ਆ ਸਕਦੀ ਹੈ। ਅੱਜ-ਕਲ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਖਾਤੇ ਦੀ ਸੁਰੱਖਿਆ ਨੂੰ ਲੈ ਕੇ ਤੁਸੀਂ ਅਗਰ ਸਹੀ ਫ਼ੈਸਲਾ ਲੈਂਦੇ ਹੋ ਤਾਂ ਇਸ ਤੋਂ ਬਚ ਸਕਦੇ ਹੋ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.