ਜਿਵੇ ਕੀ ਸਭ ਜਾਂਦੇ ਹਨ ਕੀ ਕੋਵਿਡ ਕਰਕੇ ਭਾਰਤ ਦੇਸ਼ ਦੇ ਵਿਚ ਨਵੀਆਂ ਨਵੀਆਂ ਗਾਈਡ ਲਾਇਨਜ ਜਾਰੀ ਹੁੰਦੀਆਂ ਰਹੀਆਂ ਹਨ |ਤੇ ਪੰਜਾਬ ਦੇ ਵਿਚ ਵੀ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਵੀ 15 ਮਈ ਤੱਕ ਕਰਫਿਓ ਦੇ ਆਦੇਸ਼ ਦਿੱਤੇ ਸਨ |ਪਰ ਅੱਜ 15 ਮਈ ਹੈ ਤੇ ਤਕਰੀਬਨ ਅੱਜ ਦਾ ਦਿਨ ਵੀ ਨਿਕਲ ਚਲਾ ਹੈ |ਕੀ ਪੰਜਾਬ ਸਰਕਾਰ ਨੇ ਅਗੇ ਕੋਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਜਾ ਨਹੀਂ ?
ਤੁਹਾਨੂੰ ਦਸ ਦੇਈਏ ਕੀ ਹਾਲੇ ਤਕ ਪੰਜਾਬ ਸਰਕਾਰ ਦਾ ਕੋਈ ਨਵਾਂ ਆਦੇਸ਼ ਨਹੀਂ ਆਇਆ ਹੈ ਨਵੀਆਂ ਗਾਈਡਲਾਈਨਜ਼ ਨੂੰ ਲੈ ਕੇ |ਤੁਹਾਨੂੰ ਦੱਸ ਦੇਈਏ ਕੀ ਪਹਿਲਾ ਵੀ ਸਰਕਾਰ ਨੇ ਪੰਜਾਬ ਦੇ ਜਿਲਾ DC ਦੇ ਹੇਠ ਪਾਵਰ ਦਿਤੀ ਸੀ ਤੇ DC ਨੇ ਆਪਣੇ ਆਪਣੇ ਹਿਸਾਬ ਨਾਲ ਜਿਲੇ ਦੇ ਵਿਚ ਆਦੇਸ਼ ਜਾਰੀ ਕੀਤੇ ਸੀ |ਤੇ ਬਹੁਤ ਜਿਲਿਆ ਦੇ ਵਿਚ DC ਵਲੋਂ ਅਗਲੇ ਆਦੇਸ਼ ਦਾ ਇੰਤਜ਼ਾਰ ਕਰਨ ਦੀ ਗੱਲ ਕਹੀ ਗਈ ਸੀ |
ਕਲ ਐਤਵਾਰ ਹੈ ਤੇ ਕਲ ਵੈਸੇ ਵੀ ਕਰਫਿਊ ਜਾਰੀ ਰਹੇਗਾ |ਤੇ ਤੁਹਾਨੂੰ ਦਸ ਦੇਈਏ ਕੀ ਪੰਜਾਬ ਸਰਕਾਰ ਨੇ ਹਲੇ ਤਕ ਕੋਈ ਵੀ ਨਵੀ ਗਾਈਡਲਾਈਨਜ਼ ਜਾਰੀ ਨਹੀਂ ਕੀਤੀਆਂ ਹਨ |ਨਵੀਆਂ ਗਾਈਡਲਾਈਨਜ਼ ਦੇ ਲਈ ਤੁਹਾਨੂੰ ਆਪਣੇ ਆਪਣੇ ਜਿਲੇ ਦੇ DC ਦੇ ਨਾਲ ਰਾਬਤਾ ਬਣਾਉਣਾ ਪਵੇਗਾ ਕਿਉਕਿ ਹੁਣ ਹਰੇਕ ਜਿਲੇ ਦੀ ਪਾਵਰ DC ਦੇ ਹੇਠ ਰਹੇਗੀ ਤੇ ਓਹੀ ਆਪਣਾ ਫੈਸਲਾ ਸੁਣਾਂਗੇ |
ਦੇਖਦੇ ਹਾਂ ਨਵੇਂ ਨਿਯਮਾਂ ਮੁਤਾਬਿਕ ਕਿਸ ਕਿਸ ਨੂੰ ਰਾਹਤ ਮਿਲਦੀ ਹੈ |ਵੱਧ ਰਹੇ ਕੋਵਿਡ ਨੂੰ ਧਯਾਨ ਦੇ ਵਿਚ ਰੱਖ ਕੇ ਹੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ | ਦਸਿਆ ਜਾ ਰਿਹਾ ਹੈ ਕੀ ਕਲ ਨੂੰ ਦੁਬਾਰਾ ਮੀਟਿੰਗ ਰੱਖੀ ਗਈ ਹੈ |ਤੇ ਜੋ ਵੀ ਮੀਟਿੰਗ ਦੇ ਵਿਚ ਫੈਸਲੇ ਲਏ ਜਾਣਗੇ ਹੋ ਸਕਦਾ ਹੈ ਪੰਜਾਬ ਦੇ ਮੁਖ ਮੰਤਰੀ ਖੁਦ ਲਾਈਵ ਹੋਕੇ ਇਸ ਬਾਰੇ ਸਭ ਦੇ ਨਾਲ ਜਾਣਕਾਰੀ ਸਾਂਝੀ ਕਰ ਦੇਣ |ਧੰਨਵਾਦ
